ਚੰਡੀਗੜ੍ਹ, 10 ਅਗੱਸਤ (ਹਿਮਾਨੀ ਬਹੁਗੁਨਾ) : ਪੀਜੀਆਈ ਦੇ ਭਾਰਗਵ ਆਡੀਟੋਰੀਅਮ ਵਿਚ ਸ਼ਨਿਚਰਵਾਰ ਨੂੰ ਪਹਿਲੀ ਵਾਰ ਰਿਸਰਚ ਦਿਵਸ ਦੇ ਰੂਪ ਵਿਚ ਮਨਾਇਆ। ਇਹ ਦਿਵਸ ਹਰੇਕ ਸਾਲ ਮਨਾਇਆ ਜਾਵੇਗਾ। ਸਮਾਰੋਹ ਪੀਜੀਆਈ ਦੇ ਗੋਲਡਨ ਜੁਬਲੀ ਦਾ ਇਕ ਮਹਿਤਵਪੂਰਣ ਹਿੱਸਾ ਸੀ। ਸਮਾਰੋਹ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਸਾਇਂਸ ਐਡ ਟੈਕਨਾਲਜੀ ਅਸ਼ਵਨੀ ਕੁਮਾਰ ਨੇ ਕੀਤਾ। ਇਸ ਮੌਕੇ ਅਸ਼ਵਨਸੀ ਕੁਮਾਰ ਨੇ ਇਹ ਐਲਾਨ ਕੀਤਾ ਕਿ ਅਗੱਸਤ ਦੇ ਹਰ ਦੂਜੇ ਹਫਤੇ ਵਿਚ ਰਿਸਰਚ ਦਿਵਸ ਮਨਾਇਆ ਜਾਵੇਗਾ। ਸਮਾਰੋਹ ਵਿਚ ਪੁਹਿਲੀ ਵਾਰ ਰਿਸਰਚ ਟੀਮ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਇਕ ਥਾਂ ’ਤੇ ਇਕੱਠੇ ਹੋ ਕੇ ਮੈਡਿਕਲ ਰਿਸਰਚ ਬਾਰੇ ਚਰਚਾ ਕੀਤੀ। ਇਸਤੋਂ ਇਲਾਵਾ ਹਰੋ ਵੱਖ ਵੱਖ ਮੈਡੀਕਲ ਅਦਾਰਿਆਂ ਦੇ ਮਾਹਰ ਡਾਕਟਰਾਂ ਨੇ ਸਮਾਰੋਹ ਵਿਚ ਅਪਣੇ ਤਜ਼ੁਰਬੇ ਸਾਂਝੇ ਕੀਤੇ। ਸਮਾਰੋਹ ਨੂੰ ਸੰਬੋਧਨ ਕਰਦੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਚੰਗੀ ਕੀਤੀ ਹੋਈ ਰਿਸਰਚ ਹੀ ਲੋਕਾ ਦੀ ਸਿਹਤ ਲਈ ਲਾਭਕਾਰੀ ਹੋਵੇਗੀ। ਉਨ੍ਹਾਂ ਕਿਹਾ ਇਕ ਰਿਸਰਚ ਅਪਣੇ ਚੰਗੀ ਰਿਸਰਚ ਨਾਲ ਇਕ ਜ਼ਰੂਰਤਮੰਦ ਮਰੀਜ਼ਾਂ ਦੇ ਚਿਹਰੇ ’ਤੇ ਖੁਸ਼ੀ ਲੈ ਕੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਚੁਤਾਨੀ, ਡਾ. ਆੰਨਦ ਅਤੇ ਡਾ. ਤੁਲਸੀ ਦਾਸ ਦਾ ਸਹਿਯੋਗ ਪੀਜੀਆਈ ਦੀ ਸਫਲਤਾ ਵਿਚ ਕਾਫੀ ਮਹੱਤਵਪੂਰਣ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਨੂੰ ਮੈਡੀਕਲ ਰਿਸਰਚ ਵਿਚ ਬਿਹਤਰ ਬਣਨਾ ਹੈ ਤਾਂ ਉਨ੍ਹਾਂ ਨੂੰ ਰਿਸਰਚ ਵਿਚ ਵੱਖਰੇ ਕਿਰਤੀਮਾਨ ਸਥਾਪਤ ਕਰਨੇ ਪੈਣਗੇ। ਪੀਜੀਆਈ ਦੇ ਡਾਇਰੈਕਟਰ ਯੋਗੇਸ਼ ਚਾਵਲਾ ਨੇ ਕਿਹਾ ਕਿ ਰਿਸਰਚ ਦਿਵਸ ਨੇ ਇਕ ਮੌਕਾ ਦਿਤਾ ਹੈ ਜਿਸ ਵਿਚ ਰੀਸਰਚਰ ਅਪਣਾ ਹੁਨਰ ਪੇਸ਼ ਕਰ ਸਕਦੇ ਹਨ ਅਤੇ ਇਸਦੇ ਨਾਲ ਨਾਲ ਰੀਸਰਚ ਦਿਵਸ ਨੇ ਪੀਜੀਆਈ ਨੂੰ ਮੌਕਾ ਦਿਤਾ ਹੈ ਕਿ ਉਹ ਹੋਰ ਸੰਸਥਾਵਾਂ ਦੇ ਡਾਕਟਰਾਂ ਨਾਲ ਮਿਲ ਕੇ ਚੰਗੀ ਰਿਸਰਚ ਕਰ ਸਕਣ। ਇਸ ਸਮੇਂ ਪੀਜੀਆਈ ਵਿਚ 500 ਡਾਕਟਰ ਹਨ ਅਤੇ 8000 ਦੇ ਲਗਭਗ ਹੋਰ ਸਟਾਫ਼ ਹੈ ਜਿਨ੍ਹਾ ਦੇ ਸਿਰ ’ਤੇ ਰੋਜ਼ਾਨਾ 6000 ਮਰੀਜ਼ਾਂ ਜਿੰਮਾ ਹੈ। ਭਵਿੱਖ ਦੀ ਯੋਜਨਾ ਬਾਰੇ ਉਨ੍ਹਾਂ ਦਸਿਆ ਕਿ ਅਉਣ ਵਾਲੇ ਸਮੇਂ ਵਿਚ ਇਥੇ ਮਲਟੀ ਆਰਗਨ ਸਹੂਲਤ ਮਿਲੇਗੀ, ਹੋਰ ਐਡਵਾਂਸ ਸੈਂਟਰ ਖੋਲ੍ਹੇ ਜਾਣਗੇ ਅਤੇ ਸਰਜਰੀ ਦੀ ਫਿਲਡ ਵਿਚ ਵੀ ਨਵੇਂ ਮੁਕਾਮ ਹਾਸਲ ਕਰੇਗੀ।
ਇਸਤੋਂ ਬਾਅਦ ਕਰਿਸ਼ਚਨ ਮੈਡੀਕਲ ਕਾਲਜ ਦੇ ਸਾਬਕਾ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਵੀ. ਆਈ ਮਾਥਨ ਨੇ ਕਿਹਾ ਕਿ ਰਿਸਰਚ ਉਸਦੇ ਦਿਲ ਦੇ ਬਹੁਤ ਕਰੀਬ ਹੈ ਅਤੇ ਰਿਸਰਚ ਦੇ ਜਰੀਏ ਹੀ ਇਕ ਰਿਸਰਚਰ ਮੈਡੀਕਲ ਸਾਇੰਸ ਵਿਚ ਅਪਣਾ ਨਾਮ ਬਣਾ ਸਕਦਾ ਹੈ। ਇਸਤੋਂ ਇਲਾਵਾ ਟੀਬੀ ਦੇ ਉਤੇ ਹੋਣ ਵਾਲੀ ਰਿਸਰਚ ਕੇਵਲ ਭਾਰਤ ਵਿਚ ਹੀ ਹੋਵੇ ਕਿਉਂਕਿ ਟੀਬੀ ਦੇ ਜ਼ਿਆਦਾਤਰ ਮਰੀਜ਼ ਭਾਰਤ ਵਿਚ ਹਨ ਅਤੇ ਰਿਸਰਚ ਉਦੋਂ ਹੀ ਚੰਗੀ ਹੋ ਸਕਦੀ ਹੈ ਜਦੋਂ ਹਰੇਕ ਮਰੀਜ਼ ਦੀ ਬਿਮਾਰੀ ਨੂੰ ਰਿਸਰਚ ਦੇ ਰੂਪ ਵਿਚ ਵੇਖਿਆ ਜਾਵੇਗਾ। ਪੀਜੀਆਈ ਦੀ ਡੀਨ ਪ੍ਰੋ. ਅਮੋਦ ਗੁਪਤਾ ਨੇ ਪੀਜੀਆਈ ਦੀ ਰਿਸਰਚ ਵਾਰੇ ਦਸਿਆ ਕਿ ਪੀਜੀਆਈ ਹੁਣ ਤਕ 15000 ਰਿਸਰਚ ਪੇਪਰ ਛਪਵਾ ਚੁੱਕੀ ਹੈ ਅਤੇ 4000 ਦੇ ਲਗਭਗ ਸਾਇੰਟਿਸਟ ਉਨ੍ਹਾਂ ਦੇ ਰਿਸਰਚ ਪੇੋਪਰਾਂ ਨੂੰ ਲੈਂਦੇ ਹਨ, ਜੋਕਿ ਤਕਰੀਬਨ ਦਿੱਲੀ ਦੇ ਏਮਜ ਦੇ ਬਰਾਬਰ ਹੈ। ਇਸ ਸਮਾਰੋਹ ਵਿਚ ਪ੍ਰੋ. ਐਸ. ਕੇ. ਸਰੀਨ ਡਾਇਰੈਕਟਰ ਇੰਸਟਿਚੂਟ ਆਫ ਲਿਵਰ ਐਡ ਬਾਇਲੇਰੀ ਸਾਇਂਸਿਸ, ਡਾ. ਰਾਜੀਵ ਸਾਰੀਨ ਡਾਇਰੈਕਟਰ ਆਫ ਦਾ ਐਡਵਾਂਸ ਸੈਂਟਰ ਫਾਰ ਟਰੀਟਮੈਂਟ, ਰਿਸਰਚ ਐਡ ਐਜੁਕੇਸ਼ਨ ਇਨਕੈਂਸਰ (ਟਾਟਾ ਮੈਮੋਰਿਅਲ ਮੁੰਬਈ) ਅਤੇ ਗਰੀਸ਼ ਸਾਹਨੀ ਡਾਇਰੈਕਟਰ ਆਫ ਇੰਸਟਿਚੂਟ ਆਫ ਮਾਇਕਰੋਬਾਲੋਜੀਅ ਐਂਡ ਟੈਕਨਾਲਜੀ ਨੇ ਅਪਣੇ ਵਿਚਾਰ ਰੱਖੇ।