ਚੰਡੀਗੜ੍ਹ ਖਬਰਾਂ
 

ਵਿਦਿਆਰਥੀਆਂ ਦੇ ਨਾਲ-ਨਾਲ ਉਸਤਾਦ ਵੀ ਚੋਣ ਮੁਹਿੰਮ ’ਤੇ

ਚੰਡੀਗੜ੍ਹ, 11 ਅਗੱਸਤ (ਬਠਲਾਣਾ) : ਭਾਵੇਂ ਪੰਜਾਬ ਯੂਨੀਵਰਸਿਟੀ ਅਤੇ ਇਸ ਨਾਲ ਜੁੜੇ 200 ਤੋਂ ਵਧ ਕਾਲਜਾਂ ’ਚ ਦਾਖ਼ਲਿਆਂ ਦਾ ਕੰਮ ਮੁਕੰਮਲ ਹੋਣ ਦੇ ਕਿਨਾਰੇ ਹੈ ਪ੍ਰੰਤੂ ਸੱਭ ਪਾਸੇ ਚੋਣ ਬੁਖ਼ਾਰ ਅਪਣਾ ਪ੍ਰਭਾਵ ਪਾ ਰਿਹਾ ਹੈ। ਯੂਨੀਵਰਸਿਟੀ ਵਿਚ ਪੁਟਾ ਚੋਣਾਂ ਦਾ ਅਮਲ ਭਾਵੇਂ ਮੁਕੰਮਲ ਹੋ ਗਿਆ ਹੈ ਪ੍ਰੰਤੂ ਕੈਂਪਸ ਦੇ ਅਧਿਆਪਕ ਹੁਣ ਅਪਣੇ ਸਾਥੀ ਅਧਿਆਪਕਾਂ ਨੂੰ ਸੈਨੇਟ ’ਚ ਭੇਜਣ ਲਈ ਜ਼ੋਰ ਲਾ ਰਹੇ ਹਨ। ਯੂਨੀਵਰਸਿਟੀ ਵਿਚੋਂ 4 ਮੈਂਬਰ ਸੈਨੇਟ ਲਈ ਚੁਣੇ ਜਾਣੇ ਹਨ, ਜਿਸ ਦੇ ਚਲਦਿਆਂ ਅਧਿਆਪਕ ਅਗਲੇ ਮਹੀਨੇ ਤਕ ਇਨ੍ਹਾਂ ਚੋਣਾਂ ਵਿਚ ਰੁੱਝੇ ਰਹਿਣਗੇ, ਉਧਰ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਪਹਿਲਾਂ ਹੀ ਵਿਦਿਆਰਥੀ ਸੰਗਠਨਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਕੁਲ ਮਿਲਾ ਕੇ ਸਥਿਤੀ ਇਹ ਬਣਦੀ ਹੈ ਕਿ ਯੂਨੀਵਰਸਿਟੀ ਕੈਂਪਸ ਵਿਚ ਪਾੜਿਆਂ ਦੇ ਨਾਲ ਨਾਲ ਉਨ੍ਹਾਂ ਦੇ ਅਧਿਆਪਕ ਚੋਣ ਮੁਹਿੰਮ ’ਚ ਜੁਟੇ ਹੋਏ ਹਨ ਅਤੇ ਪੜ੍ਹਾਈ ਦਾ ਕੰਮ ਪਿੱਛੇ ਪਿਆ ਹੋਇਆ ਹੈ। ਕਾਲਜਾਂ ਵਿਚ ਵੀ ਸਥਿਤੀ ਲਗਭਗ ਇਹੋ ਜਿਹੀ ਹੀ ਹੈ, ਭਾਵੇਂ ਪੰਜਾਬ ਦੇ ਕਾਲਜਾਂ ’ਚ ਵਿਦਿਆਰਥੀ ਚੋਣਾਂ ਦਾ ਕੋਈ ਰੌਲਾ ਨਹੀਂ ਪ੍ਰੰਤੂ ਅਧਿਆਪਕ ਸੈਨੇਟ ਚੋਣਾਂ ਦੇ ਪ੍ਰਚਾਰ ਲਈ ਪੂਰਾ ਜ਼ੋਰ ਲਾ ਰਹੇ ਹਨ। ਡਿਗਰੀ ਕਾਲਜਾਂ ਤੋਂ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ 22 ਸੀਟਾਂ ਲਈ 13 ਪ੍ਰਿੰਸੀਪਲਾਂ ਸਣੇ 20 ਅਧਿਆਪਕ ਚੋਣ ਮੈਦਾਨ ਵਿਚ ਉਤਰੇ ਹੋਏ ਹਨ। ਇੰਨਾ ਹੀ ਨਹੀਂ ਪ੍ਰੋਫ਼ੈਸ਼ਨਲ ਕਾਲਜਾਂ ਤੋਂ ਵੀ ਪ੍ਰਿੰਸੀਪਲ ਅਤੇ ਸਟਾਫ਼ ਦੀਆਂ 6 ਸੀਟਾਂ ਲਈ 8 ਉਮੀਦਵਾਰ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਰਜਿਸਟਰਡ ਗਰੈਜੂਏਟ ਹਲਕੇ ਦੀਆਂ 15 ਸੀਟਾਂ ਲਈ 69 ਉਮੀਦਵਾਰਾਂ ਦਾ ਚੋਣ ਪ੍ਰਚਾਰ ਵੀ ਇਸੇ ਵਿਚ ਸ਼ਾਮਲ ਹੈ। ਚੰਡੀਗੜ੍ਹ ਦੇ ਡਿਗਰੀ ਕਾਲਜਾਂ ’ਚ ਤਾਂ ਵਿਦਿਆਰਥੀ ਚੋਣਾਂ ਦੇ ਮੱਦੇਨਜ਼ਰ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਪਈ ਹੈ। ਇਨ੍ਹਾਂ ਵਿਚ ਡੀ.ਏ.ਵੀ. ਕਾਲਜ ਸੈਕਟਰ 10, ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਐਸ.ਡੀ.ਕਾਲਜ 32 ਅਤੇ ਸਰਕਾਰੀ ਕਾਲਜ ਸੈਕਟਰ 11 ਚੋਣਾਂ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਜਿਥੇ ਚੋਣਾਂ ਨੂੰ ਲੈ ਕੇ ਵਿਦਿਆਰਥੀ ਜ਼ਿਆਦਾ ਹੀ ਉਤਸ਼ਾਹਤ ਹੁੰਦੇ ਹਨ ਅਤੇ ਕਈ ਵਾਰ ਸਥਿਤੀ ਕਾਬੂ ਤੋਂ ਬਾਹਰ ਵੀ ਹੋ ਜਾਂਦੀ ਹੈ। ਇਸੇ ਕਰ ਕੇ ਇਨ੍ਹਾਂ ਕਾਲਜਾਂ ਦੇ ਗੇਟਾਂ ਅੱਗੇ ਪੁਲਿਸ ਦਾ ਪਹਿਰਾ ਲੱਗਾ ਹੋਇਆ ਹੈ ਅਤੇ ਕੈਂਪਸ ਦੇ ਅੰਦਰ ਵਿਦਿਆਰਥੀ ਸੰਗਠਨਾਂ ਨੇ ਪੂਰਾ ਗਾਹ ਪਾਇਆ ਹੋਇਆ ਹੈ। ਡੀ.ਏ.ਵੀ. ਕਾਲਜ 10 ਦੇ ਇਕ ਸਾਬਕਾ ਚੋਣ ਇੰਚਾਰਜ ਅਧਿਆਪਕ ਪ੍ਰੋ. ਐਸ.ਪੀ. ਸੰਧੂ ਦਾ ਇਨ੍ਹਾਂ ਚੁੋਣਾਂ ਨੂੰ ਲੈ ਕੇ ਬਹੁਤ ਕੌੜਾ ਤਜ਼ਰਬਾ ਹੈ। ਉਨ੍ਹਾਂ ਅਨੁਸਾਰ ੍ਯੲਹ ਸਮੇਂ ਅਤੇ ਪੈਸੇ ਦੀ ਬਰਬਾਦੀ ਹੈ, ਖ਼ਾਸ ਕਰ ਕੇ ਜਦੋਂ ਵਿਦਿਆਰਥੀ ਸੰਗਠਨ ਦਿਸ਼ਾਹੀਣ ਅਤੇ ਮੁੱਦਿਆਂ ਤੋਂ ਭਟਕ ਗਏ ਹੋਣ, ਇਸ ਤੋਂ ਉਲਟ ਰਾਇ ਰੱਖਣ ਵਾਲੇ ਸਥਾਨਕ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਦੇ ਅਧਿਆਪਕ ਨੇਤਾ ਪ੍ਰੋ. ਪੀ. ਐਸ. ਗਿੱਲ ਦਾ ਮੰਨਣਾ ਹੈ ਕਿ ਇਹ ਚੋਣਾਂ ਹਰ ਵਰ੍ਹੇ ਹੁੰਦੀਆਂ ਹਨ, ਲੋਕਤੰਤਰੀ ਢਾਂਚੇ ਵਿਚ ਵਿਦਿਆਰਥੀ ਅਤੇ ਅਧਿਆਪਕ ਵਰਗ ਨੂੰ ਪ੍ਰਤੀਨਿਧ ਚੁਣਨ ਦਾ ਅਧਿਕਾਰ ਹੈ, ਉਹ ਚੋਣਾਂ ਨੂੰ ਪੜ੍ਹਾਈ ਦਾ ਹਰਜ਼ਾ ਨਹੀਂ ਗਿਣਦੇ, ਯੂਨੀਵਰਸਿਟੀ ਵਲੋਂ ਜਾਰੀ ਵਿਦਿਅਕ ਕੈ¦ਡਰ ਅਨੁਸਾਰ ਕਾਲਜਾਂ ਅਤੇ ਯੂਨੀਵਰਸਿਟੀ ਵਿਭਾਗਾਂ ਵਿਚ ਪੜ੍ਹਾਈ ਲਈ 180 ਦਿਨ ਨਿਰਧਾਰਤ ਕੀਤੇ ਗਏ ਹਨ, ਜਦੋਂਕਿ ਚੋਣਾਂ ਦਾ ਅਮਲ ਅਗੱਸਤ ਅਤੇ ਸਤੰਬਰ ਦੇ ਅੱਧ ਤਕ ਚਲਦਾ ਹੈ ਤਾਂ ਅਜਿਹੀ ਸਥਿਤੀ ਵਿਚ ਕੈ¦ਡਰ ਅਨੁਸਾਰ ਪੜ੍ਹਾਈ ਦੇ ਗਿਣਵੇਂ ਦਿਨ ਪੂਰੇ ਕਰਨਾ ਇਕ ਵੱਡੀ ਚੁਣੌਤੀ ਹੈ ਪਰ ਚੋਣਾਂ ਦੇ ਕਰੇਜ਼ ਵਿਚ ਸੱਭ ਚਲਦਾ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.