ਪੰਜਾਬ ਖਬਰਾਂ
 

ਟਿੱਪਰਾਂ ਤੇ ਲੱਗ ਰਹੀ ਪਰਚੀ ਕਿਹੜੀ ਸਰਕਾਰ ਦੀ ਹੈ?


ਨੰਗਲ, 11 ਅਗੱਸਤ (ਕੁਲਵਿੰਦਰ ਜੀਤ ਸਿੰਘ):  ਪੰਜਾਬ ਵਿਚ ਲੰਮਾਂ ਸਮਾ ਕਰੈਸ਼ਰ ਉਦਯੋਗ ਬੰਦ ਰਹਿਣ ਤੋਂ ਬਾਅਦ ਇਕ ਵਾਰ ਸ਼ੁਰੂ ਤਾਂ ਹੋਇਆ ਪਰ ਇਸ ਸ਼ਰਤ ਨਾਲ ਕਿ ਸਿਰਫ਼ ਬਚੇ ਹੋਏ ਮਾਲ ਨੂੰ ਹੀ ਤਿਆਰ ਕੀਤਾ ਜਾਵੇਗਾ ਪਰ ਸ਼ਾਇਦ ਇਹ ਪ੍ਰੈ¤ਸ ਅਤੇ ਨਿਗ੍ਹਾ ਰੱਖਣ ਵਾਲੇ ਵਾਤਾਵਰਨ ਪ੍ਰੇਮੀਆਂ ਨੂੰ ਝਕਾਨੀ ਹੀ ਸੀ ਅਤੇ ਕਾਰੋਬਾਰ ਦੇ ਚਲਦਿਆਂ ਹੀ ਰੇਤਾ, ਬਜ਼ਰੀ ਨਾਲ ਸਬੰਧਤ ਸਾਰੇ ਹੀ ਜਾਇਜ਼ ਅਤੇ ਨਾਜਾਇਜ਼ ਕਾਰੋਬਾਰ ਵੀ ਸ਼ੁਰੂ ਹੋ ਗਏ। ਇਸ ਉਦਯੋਗ ਦੇ ਬੰਦ ਹੋਣ ਨਾਲ ਟਿੱਪਰ ਉਦਯੋਗ ਨੂੰ ਵੀ ਭਾਰੀ ਮਾਰ ਪਈ ਸੀ ਤੇ ਟਿੱਪਰ ਉਦਯੋਗ ਪੂਰੀ ਤਰ੍ਹਾਂ ਨਾਲ ਲੜਖੜਾ ਗਿਆ ਸੀ। ਕਈ ਟਿੱਪਰ ਮਾਲਕਾਂ ਕੋਲ ਤਾਂ ਕਿਸ਼ਤਾਂ ਭਰਨ ਜੋਗੇ ਪੈਸੇ ਵੀ ਨਹੀਂ ਰਹੇ ਸਨ। ਉਦਯੋਗ ਚੱਲਣ ਨਾਲ ਟਿੱਪਰ ਨਾਲ ਟਿੱਪਰ ਮਾਲਕਾਂ ਨੂੰ ਵੀ ਆਸ ਬੱਝ ਗਈ ਕਿ ਹੁਣ ਦਿਨ ਚੰਗੇ ਆਉਣਗੇ। ਜਿਉਂ ਹੀ ਕੰਮ ਸ਼ੁਰੂ ਹੋਇਆ ਟਿੱਪਰ ਮਾਲਕਾਂ ਤੇ ਇੱਕ ਅਜਿਹਾ ਟੈਕਸ ਸ਼ੁਰੂ ਹੋ ਗਿਆ ਜਿਸ ਦਾ ਟਿੱਪਰ ਮਾਲਕ ਵੀ ਸਮਝ ਨਹੀ ਪਾ ਰਹੇ ਕਿ ਇਹ ਕੀ ਹੈ? ਕੌਣ ਲਗਾ ਰਿਹਾ ਹੈ? ਤੇ ਕਿਥੇ ਜਾ ਰਿਹਾ ਹੈ? ਕਰੈਸ਼ਰ ਦੇ ਬਾਹਰ ਕੁੱਝ ਨੌਜਵਾਨਾਂ ਦੀਆਂ ਟੋਲੀਆਂ ਖੜ੍ਹ ਗਈਆਂ ਹਨ ਜੋ ਕਿ ਧੱਕੇ ਨਾਲ 1ਰੁਪਏ 30 ਪੈਸੇ ਪ੍ਰੀਤ ਵਰਗ ਫੁੱਟ ਦੇ ਹਿਸਾਬ ਨਾਲ ਇੱਕ ਪਰਚੀ ਕੱਟ ਦਿੰਦੇ ਹਨ। ਜਿਸ ਤੋਂ ਲੋਡਿੰਗ ਸਲਿੱਪ ਲਿਖਿਆ ਹੁੰਦਾ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਇਨ੍ਹਾ ਨੂੰ ਸਿਰਫ ਪਰਚੀ ਹੀ ਦਿਤੀ ਜਾਂਦੀ ਹੈ ਜਦਕਿ ਪੈਸੇ ਕਰੈਸ਼ਰ ਮਾਲਕ ਦਿੰਦਾ ਹੈ। ਜਦੋਂ ਕਿ 1 ਰੁਪਏ 60 ਪੈਸੇ ਦੇ ਹਿਸਾਬ ਨਾਲ ਸਰਕਾਰ ਪਹਿਲਾਂ ਹੀ ਕਰੈਸ਼ਰ ਮਾਲਕਾ ਤੋਂ ਪੈਸੇ ਲੈਂਦੀ ਹੈ। ਫਿਰ ਕਿਸੇ ਨੂੰ ਇਹ ਵੀ ਨਹੀ ਪਤਾ ਕਿ ਇਹ ਕਿਸਦੀ ਹੈ। ਸੂਤਰ ਇਹ ਦੱਸਦੇ ਹਨ ਕਿ ਇਹ ਕਥਿਤ ਗੁੰਡਾ ਪਰਚੀ ਇੱਕ ਬਹੁਤ ਉਚ ਕੋਟੀ ਦੇ ਅਕਾਲੀ ਆਗੂ ਦੀ ਸ਼ਹਿ ਤੇ ਚੱਲ ਰਹੀ ਹੈ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਰੂਪਨਗਰ ਪ੍ਰਦੀਪ ਅਗਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਸਰਕਾਰੀ ਪਰਚੀ ਨਹੀਂ ਹੈ ਅਤੇ ਨਾ ਹੀ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ ਤੇ ਜੇਕਰ ਕਿਸੇ ਨੇ ਸ਼ਿਕਾਇਤ ਕੀਤੀ ਤਾਂ ਕਾਰਵਾਈ ਜ਼ਰੂਰ ਹੋਵੇਗੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਵਰੰਟ ਅਫ਼ਸਰ ਨੇ ਨਾਜਾਇਜ਼ ਹਿਰਾਸਤ 'ਚ ਰੱਖੇ ਦੋ ਵਿਅਕਤੀ ਛੁਡਾਏ

ਸਿਰਫ਼ 11 ਸਾਲ ਦੀ ਉਮਰ ਵਿਚ ਬਣ ਗਿਆ ਬਾਪ

ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

ਮੀਂਹ ਦੇ ਪਾਣੀ ਨੇ ਖ਼ਜ਼ਾਨੇ ਦੇ 'ਸਟਰਾਂਗ ਰੂਮ' 'ਚ ਪਏ ਕਰੋੜਾਂ ਦੇ ਅਸ਼ਟਾਮ ਕੀਤੇ ਮਿੱਟੀ

ਮਾਇਆਵਤੀ ਦੇ ਬੰਗਲੇ ਦੀ ਇਕ ਖਿੜਕੀ 15 ਲੱਖ ਦੀ

ਸ਼ਹੀਦੀ ਦਿਹਾੜਾ ਮਨਾ ਕੇ ਜਥਾ ਵਤਨ ਪਰਤਿਆ

ਸੰਦੌਡ਼, ੧੭ ਜੂਨ (ਗੋਬੰਿਦ ਸੰਦੌਡ਼ਵੀ) : ਨਜ਼ਦੀਕੀ ਪੰਿਡ ਫ਼ਤਹਿਗਡ਼੍ਹ ਪੰਜਗਰਾਈਆਂ ਵਖੇ ਲਸਾਡ਼ਾ ਡਰੇਨ ਤੋਂ ਉਤੋਂ ਦੀ ਚਲੇ ਪਾਣੀ ਨੇ ਕਈ ਕਸਾਨਾਂ ਦੀ ਕਰੀਬ ੩੦੦ ਏਕਡ਼ ਫ਼ਸਲ ਤਬਾਹ ਕਰ ਕੇ

ਭਾਰੀ ਬਰਸਾਤ ਕਾਰਨ ਵੱਖ-ਵੱਖ ਥਾਈਂ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ

ਲੋਕ ਸਭਾ ਚੋਣਾਂ 'ਚ ਲੋਕ ਅਕਾਲੀ-ਭਾਜਪਾ ਗਠਜੋੜ ਨੂੰ ਮੂੰਹ ਤੋੜ ਜਵਾਬ ਦੇਵਾਂਗੇ : ਸਿੰਗਲਾ

60 ਥਰਮਲ ਕਾਮਿਆਂ ਦੀ ਗ੍ਰਿਫ਼ਤਾਰੀ ਵਿਰੁਧ ਮੁਜ਼ਾਹਰਾ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.