ਚੰਡੀਗੜ੍ਹ, 11 ਅਗੱਸਤ (ਸਸਸ): ਮਾਰੂਤੀ ਸੁਜ਼ੁੂਕੀ ਨੇ ਮਈ ਮਹੀਨੇ ’ਚ ‘‘ਫ਼ੈਮਿਲੀ ਫ਼ਾਰਚੂਨ ਮੁਕਾਬਲੇ’’ ਸ਼ੁਰੂ ਕੀਤੀ ਸੀ, ਜਿਸ ਵਿਚ ਪੂਰੇ ਭਾਰਤ ਵਾਸੀਆਂ ਨੇ ਭਾਗ ਲਿਆ ਸੀ। ਇਸ ਪ੍ਰਤੀਯੋਗਤਾ ‘ਚ ਕਿਸੇ ਵੀ ਵਿਅਕਤੀ ਨੇ ਆਪਣੇ ਪਰਵਾਰ ਨਾਲ ਫ਼ਨ ਕਰਦੇ ਸਮੇਂ ਦੀ ਫੋਟੋ ਭੇਜਣੀ ਸੀ। ਖੁਸ਼ਕਿਸਮਤ ਜੇਤੂ ਲਈ ਇਰਟਿਗਾ, ਈਕੋ ਤੇ ਓਮਨੀ ਦਾ ਇਨਾਮ ਰਖਿਆ ਗਿਆ ਸੀ। ਮੁਕਾਬਲੇ ’ਚ ਪ੍ਰਾਪਤ ਹੋਈਆਂ ਤਸਵੀਰਾਂ ਨੂੰ ਦਿੱਲੀ ਇਕੱਠਾ ਕੀਤਾ ਗਿਆ ਸੀ। ਇਸ ਪ੍ਰਤੀਯੋਗਤਾ ‘ਚ ਹਰਿਆਣਾ ਦੇ ਪਾਣੀਪਤ ਨਿਵਾਸੀ ਦਰਸ਼ਨ ਲਾਲ ਨੂੰ ਦੂਸਰਾ ਸਥਾਨ ਪ੍ਰਾਪਤ ਹੋਇਆ। ਸ਼ੁਕਰਵਾਰ ਨੂੰ ²ਿੲਕ ਰੰਗਾਰੰਗ ਪ੍ਰੋਗਰਾਮ ‘ਚ ਦਰਸ਼ਨ ਲਾਲ ਨੂੰ ਹਰੀਸਨ ਆਟੋਮੋਬਾਇਲਜ਼ ਦੇ ਮੈਨੇਜਿੰਗ ਡਾਇਰੈਕਟਰ ਰਮਨ ਵਿਜ ਤੇ ਮਾਰੂਤੀ ਦੇ ਅਧਿਕਾਰੀ ਅੰਕਿਤ ਸਕਸੈਨਾ ਨੇ ਕਾਰ ਦੀ ਚਾਬੀ ਦੇ ਕੇ ਸਨਮਾਨਤ ਕੀਤਾ। ਦਰਸ਼ਨ ਲਾਲ ਨੇ ਮਾਰੂਤੀ ਸਜੂਕੀ ਈਕੋ ਦੀ ਚਾਬੀ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਮੈਂ ਇਹ ਇਨਾਮ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ। ਮਾਰੂਤੀ ਸਜੂਕੀ ਨੇ ਮੇਰਾ ਸੁਪਨਾ ਪੂਰਾ ਕੀਤਾ। ਈਕੋ ਬਹੁਤ ਵਧੀਆ ਪਰਵਾਰਕ ਕਾਰ ਹੈ। ਮੇਰਾ ਪਰਵਾਰ ਇਸ ਤੋਂ ਖੁਸ਼ ਹੈ।