ਪੰਜਾਬ ਖਬਰਾਂ
 

ਫ਼ਿਜ਼ਾ ਤੇ ਗੀਤਿਕਾ ਦੀ ਮੌਤ ਸਮਾਜ ’ਤੇ ਕਲੰਕ : ਟਿਵਾਣਾ


ਚੰਡੀਗੜ੍ਹ, 11 ਅਗੱਸਤ (ਗੁਰਪ੍ਰੀਤ ਮਹਿਕ): ‘‘ਬੀਤੇ ਕੁਝ ਦਿਨ ਪਹਿਲੇ ਮੋਹਾਲੀ ਦੇ ਸੈਕਟਰ 48 ਵਿਖੇ ਸਾਬਕਾ ਐਡਵੋਕੇਟ ਹਰਿਆਣਾ ਦੀ ਉਸ ਦੀ ਅਪਣੀ ਹੀ ਕੋਠੀ ਵਿਚ ਭੇਦਭਰੇ ਹਾਲਤਾਂ ਵਿਚ ਹੋਈ ਦੁਖਦਾਇਕ ਮੌਤ ਅਤੇ ਦਿੱਲੀ ਵਿਖੇ ਗੀਤਿਕਾ ਸ਼ਰਮਾ ਨਾਂ ਦੀ ਇਕ ਏਅਰ ਹੋਸਟੇਸ ਬੀਬੀ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਅਜੋਕੇ ਸਮਾਜ ਦੇ ਇਖ਼ਲਾਕ ਉਤੇ ਕਾਲਾ ਧੱਬਾ ਹਨ। ਇਨ੍ਹਾਂ ਹੋਈਆਂ ਮੌਤਾਂ ਤੋਂ ਸਿਆਸੀ ਰੁਤਬੇ ਅਤੇ ਰਸੂਖ ਰੱਖਣ ਵਾਲੇ ਸਿਆਸਤਦਾਨਾਂ ਦੇ ਕਾਲੇ ਕਾਰਨਾਮਿਆਂ ਦੀ ਵੀ ਸਪੱਸ਼ਟ ਤਸਵੀਰ ਸਾਹਮਣੇ ਆਉਂਦੀ ਹੈ। ਜਿਸ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਸਿਆਸਤਦਾਨ ਅਪਣੀਆਂ ਇਛਾਵਾਂ ਦੀ ਪੂਰਤੀ ਲਈ ਕਿਸ ਤਰ੍ਹਾਂ ਅੱਜ ਔਰਤ ਵਰਗ ਦੀ ਦੁਰਵਰਤੋਂ ਵੀ ਕਰਦੇ ਹਨ, ਫਿਰ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਲਈ ਮਜ਼ਬੂਰ ਕਰ ਕੇ ਸਾਜਸ਼ੀ ਕਤਲ ਵੀ ਕਰਵਾ ਦਿੰਦੇ ਹਨ।ੂ ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਦੋਵੇ ਪੜ੍ਹੀਆਂ-ਲਿਖੀਆਂ ਬੀਬੀਆਂ ਦੀਆਂ ਹੋਈਆਂ ਦੁਖਦਾਇਕ ਮੌਤਾਂ ਦੀ ਉ¤ਚ ਪੱਧਰੀ ਛਾਣਬੀਣ ਕਰਾਉਣ ਅਤੇ ਇਨ੍ਹਾਂ ਨੂੰ ਮੌਤ ਦੇ ਵਿਚ ਧਕੇਲਣ ਵਾਲੇ ਸਿਆਸਤਦਾਨਾਂ ਨੂੰ ਸਾਹਮਣੇ ਲਿਆ ਕੇ ਕਾਨੂੰਨ ਅਨੁਸਾਰ ਸਜ਼ਾਵਾਂ ਦੇਣ ਦੀ ਮੰਗ ਕਰਦੇ ਹੋਏ ਇਕ ਪਾਰਟੀ ਨੀਤੀ ਬਿਆਨ ਵਿਚ ਪ੍ਰਗਟਾਏ । ਉਨ੍ਹਾਂ ਕਿਹਾ ਕਿ ਜਦੋਂ ਕੌਮਾਂਤਰੀ ਪੱਧਰ ਤੇ ਹਰ ਖੇਤਰ ਵਿਚ ਬੀਬੀਆਂ ਅਪਣੀ ਲਿਆਕਤ ਅਤੇ ਮਿਹਨਤ ਨਾਲ ਮੱਲਾਂ ਮਾਰਦੀਆਂ ਹੋਈਆਂ ਅੱਗੇ ਵੱਧ ਰਹੀਆਂ ਹਨ,  ਅਜਿਹੇ ਸਮੇਂ ਵੀ ਔਰਤ ਵਰਗ ਨੂੰ ਅਜੋਕੇ ਪੁਰਖ-ਪ੍ਰਧਾਨ ਸਮਾਜ ਵਲੋਂ ਮਨੋਰੰਜਨ ਦੇ ਸਾਧਨ ਦੇ ਤੌਰ ’ਤੇ ਦੁਰ ਵਿਵਹਾਰ ਕਰਨਾ ਅਤੇ ਫਿਰ ਮੌਤ ਦੇ ਮੂੰਹ ਵਿਚ ਧਕੇਲਣ ਦੇ ਅਮਲ ਅਤੇ ਸ਼ਰਮਨਾਕ ਅਤੇ ਗ਼ੈਰ ਇਨਸਾਨੀ ਹਨ। ਉਨ੍ਹਾਂ ਅਜੋਕੇ ਸਿਆਸਤਦਾਨਾਂ, ਉ¤ਚ ਅਫ਼ਸਰਸ਼ਾਹੀ ਦੀ ਬਹੁਤੀ ਗਿਣਤੀ ਦੇ ਇਖ਼ਲਾਕ ਵਿਚ ਆਏ ਨਿਘਾਰ ਉਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਚਿੱਟ-ਕਪੜੀਏ ਵਿਧਾਇਕ, ਵਜ਼ੀਰ ਜਾਂ ਉ¤ਚ ਅਫ਼ਸਰਸ਼ਾਹੀ ਵਲੋਂ ਔਰਤ ਵਰਗ ਨੂੰ ‘‘ਬਲੈਕਮੇਲੂ ਕਰਨ ਦੇ ਮੰਦਭਾਗੇ ਅਮਲ ਇਨਸਾਨੀ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢਣ ਵਾਲੇ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.