ਅਜੀਤਗੜ੍ਹ, 10 ਅਗੱਸਤ (ਸਤਵਿੰਦਰ ਸਿੰਘ ਧੜਾਕ): ਬੀਤੀ ਸ਼ਾਮ ਮਾਲਵਾ ਵੂਮੈਨ ਵੈਲਫ਼ੇਅਰ ਤੇ ਕਲਚਰਲ ਸੁਸਾਇਟੀ ਅਜੀਤਗੜ੍ਹ ਵਲੋਂ ਸਿਲਵੀ ਪਾਰਕ ਫ਼ੇਜ਼ 10 ਵਿਖੇ ਡਾ. ਉਮਾ ਸ਼ਰਮਾ ਚੇਅਰਪਰਸ਼ਨ ਅਤੇ ਸ੍ਰੀਮਤੀ ਜਸਵੰਤ ਕੌਰ ਪ੍ਰਧਾਨ ਦੀ ਸ੍ਰਪਰਸਤੀ ਹੇਠ ‘ਤੀਆਂ ਮਾਲਵੇ ਦੀਆਂ’ ਦਾ ਤਿਉਹਾਰ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਜਿਸ ਵਿਚ ਸ੍ਰ ਸਰਵਣ ਸਿੰਘ ਫਿਲੌਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਸ੍ਰੀ ਵਰੁਣ ਰੂਜ਼ਮ ਡਿਪਟੀ ਕਮਿਸ਼ਨਰ ਮੋਹਾਲੀ ਅਤੇ ਸ੍ਰੀਮਤੀ ਸਿਮਰਪ੍ਰੀਤ ਕੌਰ ਰੂਜ਼ਮ ਚੇਅਰਪਰਸ਼ਨ ਜ਼ਿਲ੍ਹਾ ਰੈ¤ਡ ਕਰਾਸ ਸੁਸਾਇਟੀ ਨੇ ਰਸਮੀ ਤੌਰ ’ਤੇ ਸਮ੍ਹਾਂ ਰੌਸ਼ਨ ਕਰ ਕੇ ਪ੍ਰੋਗਰਾਮ ਦਾ ਅਗ਼ਾਜ਼ ਕੀਤਾ। ਸ. ਗੁਰਮੀਤ ਸਿੰਘ ਵਾਲੀਆ, ਪ੍ਰਧਾਨ ਮਾਰਕੀਟ ਕਮੇਟੀ ਵੈਲਫ਼ੇਅਰ ਐਸੋਸੀਏਸ਼ਨ ਫ਼ੇਜ਼ 10 ਮੋਹਾਲੀ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਰਵਣ ਸਿੰਘ ਫ਼ਿਲੌਰ ਨੇ ਕਿਹਾ ਕਿ ਸਾਡਾ ਪੰਜਾਬ ਇਕ ਅਮੀਰ ਵਿਰਸੇ ਦਾ ਮਾਲਕ ਹੈ ਪਰ ਅੱਜ ਦੀ ਪੀੜ੍ਹੀ ਇਸ ਵਿਰਸੇ ਨੂੰ ਪੰਜਾਬੀ ਸਭਿਆਚਾਰ ਨੂੰ ਭੁਲਦੀ ਜਾ ਰਹੀ ਹੈ ਇਸ ਲਈ ਅਜਿਹੇ ਮੇਲੇ ਪੰਜਾਬ ਭਰ ਵਿਚ ਕਰਵਾਉਣ ਦੀ ਲੋੜ ਹੈ। ਇਸ ਮੌਕੇ ਮੰਤਰੀ ਨੇ ਇਕ ਸੋਵੀਨਾਰ ਵੀ ਰਲੀਜ਼ ਕੀਤਾ ਤੇ ਅਪਣੇ ਅਖ਼ਤਿਆਰੀ ਫ਼ੰਡ ਵਿਚੋਂ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸ. ਬਲਬੀਰ ਸਿੰਘ ਸਿੱਧੂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸੰਸਥਾ ਵਲੋਂ ਸਮਾਜ ਸੇਵਾ ਦੇ ਕੰਮਾਂ ਦਾ ਯੋਗਦਾਨ ਪਾਉਣ ਵਾਲੀਆਂ ਪੰਜਾਬ ਦੀਆਂ ਉ¤ਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ ਜਿਸ ਵਿਚ ਸ੍ਰੀਮਤੀ ਬਲਦੀਪ ਕੌਰ ਸਹਾਇਕ ਕਮਿਸ਼ਨਰ , ਕਰ ਤੇ ਆਬਕਾਰੀ ਵਿਭਾਗ ਮੋਬਾਈਲ ਵਿੰਗ ਚੰਡੀਗੜ੍ਹ, ਸ੍ਰੀਮਤੀ ਅਮਨਜੋਤ ਕੌਰ ਰਾਮੂਵਾਲੀਆ ਜਨਰਲ ਸਕੱਤਰ ਇਸਤਰੀ ਅਕਾਲੀ ਦਲ, ਚੌਧਰੀ ਕੁਲਵੰਤ ਸਿੰਘ ਪ੍ਰਧਾਨ ਵਪਾਰ ਮੰਡਲ ਮੋਹਾਲੀ ਤੇ ਜਰਮਨੀ ਤੋਂ ਐਨ.ਆਰ.ਆਈ. ਤੇ ਉ¤ਘੇ ਸਮਾਜ ਸੇਵੀ ਸ੍ਰੀ ਅਸ਼ਵਨੀ ਸ਼ਰਮਾ ਸ਼ਾਮਲ ਹਨ। ਸ੍ਰੀਮਤੀ ਜਸਵੰਤ ਕੌਰ ਪ੍ਰਧਾਨ ਮਾਲਵਾ ਵੂਮੈਨ ਵੈਲਫ਼ੇਅਰ ਤੇ ਕਲਚਰਲ ਸੁਸਾਇਟੀ ਮੋਹਾਲੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਗਮ ਵਿਚ ਉ¤ਘੇ ਗਾਇਕ ਹਰਦੀਪ ਸਿੰਘ, ਸੁਚੇਤ ਬਾਲਾ, ਆਤਮਾ ਬੁਢੇਵਾਲ ਤੇ ਅਮਨ ਰੋਜ਼ੀ, ਊਸ਼ਾ ਕਿਰਨ, ਪੂਜਾ ਢਿੱਲੋਂ, ਨਿਸ਼ੀ, ਸੁਖਵਿੰਦਰ ਗਰੇਵਾਲ, ਮਨੀ ਔਜਲਾ, ਹਰਿੰਦਰ ਹਰ, ਕਰਮਜੀਤ ਬੱਗਾ, ਹਰਸ਼ ਗਰੇਵਾਲ, ਗਿੰਦਾ ਔਜਲਾ, ਲੱਖੀ ਤੇ ਹਰਪਾਲ ਹੈਰੀ ਨੇ ਅਪਣੀ ਅਪਣੀ ਆਵਾਜ਼ ਦੀਆਂ ਸੁਰੀਲੀਆਂ ਤਾਰਾਂ ਨਾਲ ਲੋਕਾਂ ਦਾ ਮਨ ਮੋਹ ਲਿਆ। ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲਿਆਂ ਵਿਚ ਸ੍ਰੀ ਰਾਜੀਵ ਗੁਪਤਾ ਜੁਆਇੰਟ ਕਮਿਸ਼ਨਰ ਐਮ.ਸੀ. ਚੰਡੀਗੜ੍ਹ, ਸ. ਰਜਿੰਦਰ ਸਿੰਘ ਸੋਹਲ ਡੀ ਐਸ.ਪੀ. ਸਿਟੀ ਵਨ ਮੋਹਾਲੀ, ਸ. ਗੁਰਦੀਪ ਸਿੰਘ ਪ੍ਰਧਾਨ ਜ਼ਿਲ੍ਹਾ ਭਾਰਤ ਵਿਕਾਸ ਪ੍ਰੀਸ਼ਦ ਮੋਹਾਲੀ, ਸ. ਕਰਮ ਸਿੰਘ ਬਬਰਾ ਮੀਤ ਪ੍ਰਧਾਨ ਰਾਮਗੜ੍ਹੀਆ ਸਭਾ ਮੋਹਾਲੀ, ਸ. ਅਮਰਜੀਤ ਸਿੰਘ ਮੈਨੇਜਰ ਗੁਰਦਵਾਰਾ ਅੰਬ ਸਾਹਿਬ ਫ਼ੇਜ਼ 8 ਮੋਹਾਲੀ, ਸ. ਅਵਤਾਰ ਸਿੰਘ ਕਲਸੀਆ ਅਤੇ ਸ੍ਰੀ ਜੀਵਨ ਬਾਂਸਲ ਸਨ। ਇਸ ਪ੍ਰੋਗਰਾਮ ਵਿਚ ਸ. ਹਰਜੀਤ ਸਿੰਘ ਗਰੇਵਾਲ ਡਿਪਟੀ ਡਾਇਰੈਟਰ ਲੋਕ ਸੰਪਰਕ ਪੰਜਾਬ, ਸ੍ਰੀਮਤੀ ਸ਼ਿਖਾ ਨਿਹਰਾ ਲੋਕ ਸੰਪਰਕ ਅਫ਼ਸਰ, ਸ੍ਰੀਮਤੀ ਸਰਬਜੀਤ ਕੌਰ ਸੋਹਲ, ਸ੍ਰੀਮਤੀ ਹਰਪ੍ਰੀਤ ਕੋਰ ਸਿੱਧੂ, ਮਿਸ ਸਰੋਜ ਸ਼ਰਮਾ, ਸ੍ਰੀਮਤੀ ਗੁਰਮੀਤ ਕੌਰ ਸਿੱਧੂ, ਸ੍ਰੀਮਤੀ ਸਰਨਜੀਤ ਕੌਰ, ਸ੍ਰੀਮਤੀ ਸਿਮਰਦੀਪ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਸੁਨੀਤਾ ਰਾਣੀ, ਸ੍ਰੀਮਤੀ ਮੀਨਾ ਸ਼ਰਮਾ, ਸ੍ਰ ਪ੍ਰਿਤਪਾਲ ਸਿੰਘ ਬਿੱਟਾ, ਸ. ਰਮਣੀਕ ਸਿੰਘ, ਸ੍ਰ ਬਲਜੀਤ ਸਿੰਘ ਕੁੰਭੜਾ, ਸ. ਜੇ.ਪੀ. ਸਿੰਘ, ਸ੍ਰੀ ਦਵਿੰਦਰ ਜੁਗਨੀ ਅਤੇ ਆਰੀਅਨ ਗਰੁੱਪ ਆਫ਼ ਕਾਲਜ਼ਿਜ ਦੇ ਡਾਇਰੈਕਟਰ ਹਾਜ਼ਰ ਸਨ।