ਪੰਜਾਬ ਖਬਰਾਂ
 

ਬਿਜਲੀ ਸੰਕਟ ਮਾਮਲੇ ’ਚ ਪੰਜਾਬ ਦੀ ਜਨਤਾ ਸਬਰ ਰੱਖ ਕੇ ਸੂਬਾ ਸਰਕਾਰ ਨੂੰ ਦੇਵੇ ਸਹਿਯੋਗ : ਗਰੇਵਾਲ

ਲੁਧਿਆਣਾ, 10 ਅਗੱਸਤ (ਆਰ.ਪੀ.ਸਿੰਘ) ਪੰਜਾਬ ’ਚ ਬਿਜਲੀ ਸੰਕਟ ਦੇ ਮਾਮਲੇ ਵਿਚ ਜਨਤਾ ਸਬਰ ਤੇ ਸੰਤੋਖ ਰੱਖ ਕੇ ਸੂਬਾ ਸਰਕਾਰ ਨੂੰ ਸਹਿਯੋਗ ਕਰੇ। ਉਕਤ ਬਿਆਨ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਿਆਸੀ ਸਲਾਹਕਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਗੁਰਦੀਪ ਸਿੰਘ ਗੋਸ਼ਾ ਦੀ ਅਗੁਵਾਈ ਹੇਠ ਯੂਥ ਅਕਾਲੀ ਦਲ ਵਲੋਂ ਦੁੱਗਰੀ ਰੋਡ ਸਥਿਤ ਕਿੰਗਸਪੇਡ ਰਿਸੋਰਟ ਵਿਖੇ ਆਯੋਜਤ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਭਾਰੀ ਇ¤ਕਠ ਨੂੰ ਸੰਬੋਧਤ ਕਰਦੇ ਹੋਏ ਦਿਤਾ। ਗਰੇਵਾਲ ਨੇ ਕਾਂਗਰਸ ਵਲੋਂ ਰਾਜ ਵਿਚ ਬਿਜਲੀ ਦੀ ਕਮੀ ਤੇ ਸ਼ਹਿਰੀ ਜਨਤਾ ਨਾਲ ਕੀਤੇ ਜਾ ਰਹੇ ਭੇਦਭਾਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿੰਨਾ ਵਿਕਾਸ ਅਕਾਲੀ-ਭਾਜਪਾ ਨੇ ਅਪਣੇ ਕਾਰਜਕਾਲ ਦੌਰਾਨ ਸ਼ਹਿਰੀ ਖੇਤਰਾਂ ਵਿਚ ਕੀਤਾ ਹੈ ਉਨਾ ਵਿਕਾਸ ਕਦੇ ਕਾਂਗਰਸ ਨੇ ਸੁਪਨੇ ਵਿਚ ਵੀ ਨਹੀਂ ਵੇਖਿਆ ਹੋਣਾ। ਗਰੇਵਾਲ ਨੇ ਕਿਹਾ ਕਿ ਕਰੋੜਾਂ ਰੁਪਏ ਦੀਆਂ ਸੜਕਾਂ, ਐਕਸਪ੍ਰੈਸ ਹਾਈਵੇ ਤੇ ਲੁਧਿਆਣਾ ਵਿਚ ਮੈਟਰੋ ਲਿਆਉਣ ਦਾ ਸਿਹਰਾ ਵੀ ਉਨ੍ਹਾਂ ਅਕਾਲੀ ਭਾਜਪਾ ਦੇ ਸਿਰ ਬੰਨ੍ਹਦੇ ਹੋਏ ਕਾਂਗਰਸ ਨੂੰ ਸਵਾਲ ਕੀਤਾ ਕਿ ਕਾਂਗਰਸੀ ਦੱਸਣ ਕਿ ਉਨ੍ਹਾਂ ਨੇ ਕਦੇ ਇਹੋ ਜਿਹੇ ਪ੍ਰੋਜੈਕਟ ਲਿਆਉਣ ਦੀ ਵਿਉਂਤ ਤਾਂ ਦੂਰ ਦੀ ਗੱਲ ਕਦੇ ਇਨ੍ਹਾਂ ਬਾਰੇ ਸੋਚਿਆ ਵੀ ਸੀ?  ਸਮਾਗਮ ਦੌਰਾਨ ਗੁਰਦੀਪ ਸਿੰਘ ਗੋਸ਼ਾ ਨੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਸਨਮਾਨ ਨਿਸ਼ਾਨੀ ਤੇ ਸਿਰੋਪਾ ਭੇਂਟ ਕਰ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਸਾਬਕਾ ਮੁੱਖ ਪਾਰਲੀ ਮਾਨੀ ਸਕੱਤਰ ਹਰੀਸ਼ ਰਾਏ ਢਾਂਡਾ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਐਸਜੀਪੀਸੀ ਮੈਂਬਰ ਕੰਵਲਇੰਦਰ ਸਿੰਘ ਠੇਕੇਦਾਰ, ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ, ਗੁਰਦੁਆਰਾ ਅਕਾਲਗੜ੍ਹ ਦੇ ਪ੍ਰਧਾਨ ਸਵਰਨ ਸਿੰਘ, ਬਾਬਾ ਅਜੀਤ ਸਿੰਘ, ਕਿੰਗਸਪੇਡ ਰਿਸੋਰਟ ਦੇ ਡਾਇਰੈਕਟਰ ਅਵਤਾਰ ਸਿੰਘ ਟੱਕਰ, ਤਰਨਜੀਤ ਸਿੰਘ ਟੱਕਰ, ਪੰਜਾਬ ਵਪਾਰ ਟ੍ਰੇਡ ਬੋਰਡ ਦੇ ਉਪਚੇਅਰਮੈਨ ਮਦਨ ਲਾਲ ਬੱਗਾ, ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਇੰਦਰਮੋਹਨ ਸਿੰਘ ਕਾਦੀਆਂ, ਪ੍ਰਹਿਲਾਦ ਸਿੰਘ ਢੱਲ, ਰਣਜੀਤ ਸਿੰਘ ਬਤਰਾ, ਮਨਪ੍ਰੀਤ ਸਿੰਘ ਬੰਟੀ, ਯੂਥ ਆਗੂ ਰਵਿੰਦਰਪਾਲ ਸਿੰਘ ਮਿੰਕੂ, ਮੀਤਪਾਲ ਸਿੰਘ ਦੁੱਗਰੀ, ਹਿੰਦੂ ਸਿੱਖ ਜਾਗ੍ਰਿਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡੰਗ ਅਤੇ ਚੇਅਰਮੈਨ ਅਸ਼ਵਨੀ ਕਤਿਆਲ, ਜ਼ਿਲ੍ਹਾ ਭਾਜਪਾ ਦੇ ਉਪ ਪ੍ਰਧਾਨ ਸੰਜੈ ਕਪੂਰ, ਗੁਰਮੀਤ ਸਿੰਘ ਮੁੰਡੀਆ, ਹਰਪ੍ਰੀਤ ਸਿੰਘ ਬੇਦੀ, ਸੋਹਣ ਸਿੰਘ ਗੋਗਾ,ਬੀਬੀ ਸੁਰਿੰਦਰ ਕੌਰ ਦਿਆਲ, ਪੁਸ਼ਪਾ ਸਾਹਨੀ, ਸੁਰਜੀਤ ਸਿੰਘ ਬਾਜੜਾ, ਕੁਲਤਾਰ ਸਿੰਘ ਜੋਗੀ, ਪ੍ਰਿਤਪਾਲ ਸਿੰਘ ਖਾਲਸਾ, ਪਰਮਜੀਤ ਸਿੰਘ ਪੰਮਾ, ਚਰਨਪ੍ਰੀਤ ਸਿੰਘ ਮਿੱਕੀ, ਜਸਬੀਰ ਸਿੰਘ ਜੋਤੀ, ਮਨਜੀਤ ਸਿੰਘ ਦੁੱਗਰੀ, ਮਨਿੰਦਰ ਸਿੰਘ ਮਿੰਟੂ, ਅਮਨਦੀਪ ਸਿੰਘ ਪਾਰਸ, ਪਰਮਿੰਦਰ ਸਿੰਘ ਰਿੰਕੂ, ਕੰਵਲਜੀਤ ਸਿੰਘ ਬੰਟੀ, ਇੰਦਰਜੀ ਸਿੰਘ ਗੋਲਡੀ, ਵਿਨੀਤ ਲੂਥਰਾ, ਅਨੰਦ ਅੱਤਰੀ, ਗੁਰਦੀਪ ਸਿੰਘ ਟੱਕਰ, ਅਮਨਦੀਪ ਸਿੰਘ ਰਾਜਾ, ਹਰਮੀਤ ਸਿੰਘ ਡੰਗ, ਗੁਰਜੀਤ ਸਿੰਘ ਹਨੀ, ਐਡਵੋਕੇਟ ਹਰੀਚੰਦ ਲੂਥਰਾ, ਹਰਿੰਦਰ ਸਿੰਘ, ਬਲਜੀਤ ਸਿੰਘ ਛੱਤਵਾਲ ਸਮੇਤ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਵਰੰਟ ਅਫ਼ਸਰ ਨੇ ਨਾਜਾਇਜ਼ ਹਿਰਾਸਤ 'ਚ ਰੱਖੇ ਦੋ ਵਿਅਕਤੀ ਛੁਡਾਏ

ਸਿਰਫ਼ 11 ਸਾਲ ਦੀ ਉਮਰ ਵਿਚ ਬਣ ਗਿਆ ਬਾਪ

ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਹਜ਼ਾਰਾਂ ਏਕੜ ਫ਼ਸਲ ਪਾਣੀ 'ਚ ਡੁੱਬੀ

ਮੀਂਹ ਦੇ ਪਾਣੀ ਨੇ ਖ਼ਜ਼ਾਨੇ ਦੇ 'ਸਟਰਾਂਗ ਰੂਮ' 'ਚ ਪਏ ਕਰੋੜਾਂ ਦੇ ਅਸ਼ਟਾਮ ਕੀਤੇ ਮਿੱਟੀ

ਮਾਇਆਵਤੀ ਦੇ ਬੰਗਲੇ ਦੀ ਇਕ ਖਿੜਕੀ 15 ਲੱਖ ਦੀ

ਸ਼ਹੀਦੀ ਦਿਹਾੜਾ ਮਨਾ ਕੇ ਜਥਾ ਵਤਨ ਪਰਤਿਆ

ਸੰਦੌਡ਼, ੧੭ ਜੂਨ (ਗੋਬੰਿਦ ਸੰਦੌਡ਼ਵੀ) : ਨਜ਼ਦੀਕੀ ਪੰਿਡ ਫ਼ਤਹਿਗਡ਼੍ਹ ਪੰਜਗਰਾਈਆਂ ਵਖੇ ਲਸਾਡ਼ਾ ਡਰੇਨ ਤੋਂ ਉਤੋਂ ਦੀ ਚਲੇ ਪਾਣੀ ਨੇ ਕਈ ਕਸਾਨਾਂ ਦੀ ਕਰੀਬ ੩੦੦ ਏਕਡ਼ ਫ਼ਸਲ ਤਬਾਹ ਕਰ ਕੇ

ਭਾਰੀ ਬਰਸਾਤ ਕਾਰਨ ਵੱਖ-ਵੱਖ ਥਾਈਂ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ

ਲੋਕ ਸਭਾ ਚੋਣਾਂ 'ਚ ਲੋਕ ਅਕਾਲੀ-ਭਾਜਪਾ ਗਠਜੋੜ ਨੂੰ ਮੂੰਹ ਤੋੜ ਜਵਾਬ ਦੇਵਾਂਗੇ : ਸਿੰਗਲਾ

60 ਥਰਮਲ ਕਾਮਿਆਂ ਦੀ ਗ੍ਰਿਫ਼ਤਾਰੀ ਵਿਰੁਧ ਮੁਜ਼ਾਹਰਾ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.