ਪਟਿਆਲਾ, 10 ਅਗੱਸਤ (ਹਰਪ੍ਰੀਤ ਸਿੰਘ ਧਾਲੀਵਾਲ): ਪਟਿਆਲਾ ਵਪਾਰ ਬਚਾਉ ਸੰਘਰਸ਼ ਕਮੇਟੀ ਵਲੋਂ ਅੱਜ ਸੀ¦ਿਗ ਦੇ ਵਿਵਾਦ ਨੂੰ ਲੈ ਕੇ ਦਿਤੇ ਪਟਿਆਲਾ ਬੰਦ ਦੇ ਸੱਦੇ ਉਪਰੰਤ ਅੱਜ ਵਪਾਰੀਆਂ ਵਲੋਂ ਰੋਸ ਧਰਨੇ ਮੁਜ਼ਾਹਰਿਆਂ ਦੇ ਚਲਦਿਆਂ ਅੱਜ ਪਟਿਆਲਾ ਸ਼ਹਿਰ ਵਿਆਪਕ ਤੌਰ ’ਤੇ ਬੰਦ ਰਿਹਾ। ਅੱਜ ਸਵੇਰੇ ਹੀ ਪੂਰੇ ਪਟਿਆਲਾ ਵਿਚੋਂ ਸੈਂਕੜੇ ਵਪਾਰੀਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਫੁਹਾਰਾ ਚੌਂਕ ਅਤੇ ਪਟਿਆਲਾ ਦੇ ਬੱਸ ਸਟੈਡ ਵਿਖੇ ਜਾਮ ਲਗਾ ਕੇ ਅਵਾਜਾਈ ਬੁੂਰੀ ਤਰ੍ਹਾਂ ਪ੍ਰਭਾਵਿਤ ਕਰ ਦਿਤੀ ਗਈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਔਂਕੜਾਂ ਦਾ ਸਾਮਹਣਾ ਕਰਨਾ ਪਿਆ। ਸੰਘਰਸ਼ ਕਮੇਟੀ ਵਲੋਂ ਦਿਤੇ ਬੰਦ ਦੇ ਸੱਦੇ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵਲੋਂ ਭਾਰੀ ਸੁਰੱਖਿਆਂ ਪ੍ਰਬੰਧ ਕੀਤੇ ਹੋਏ ਸਨ ਅਤੇ ਘੋੜ ਸਵਾਰ ਪੁਲਿਸ ਦੇ ਜਵਾਨਾਂ ਵਲੋਂ ਸ਼ਹਿਰ ਅੰਦਰ ਗਸ਼ਤ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਿਹਾਇਸ਼ੀ ਇਲਾਕਿਆਂ ਵਿਚ ਕਮਰਸ਼ੀਅਲ ਤੌਰ ਤੇ ਖੁੱਲ੍ਹੀਆਂ ਦੁਕਾਨਾਂ ਨੂੰ ਪੁੱਡਾ ਅਤੇ ਨਗਰ ਨਿਗਮ ਵਲੋਂ ਹੁਣ ਤਕ 101 ਦੇ ਕਰੀਬ ਦੁਕਾਨਾਂ ਨੂੰ ਸੀਲ ਕਰ ਦਿਤਾ ਗਿਆ ਹੈ। ਇਸ ਸੀ¦ਿਗ ਨੂੰ ਲੈ ਕੇ ਵਪਾਰੀਆਂ ਤੇ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਚਲਦਿਆਂ ਵਪਾਰੀਆਂ ਵਲੋਂ ਪਿਛਲੇ ਦਿਨਾਂ ਤੋਂ ਹੀ ਇਸ ਸੀ¦ਿਗ ਵਿਰੁਧ ਤਿੱਖਾ ਸੰਘਰਸ ਵਿੱਢਿਆ ਹੋਇਆ ਹੈ। ਪਟਿਆਲਾ ਵਪਾਰ ਬਚਾਉ ਸੰਘਰਸ਼ ਕਮੇਟੀ ਦੇ ਬੰਦ ਦੇ ਸੱਦੇ ’ਤੇ ਅੱਜ ਪਟਿਆਲਾ ਵਿਖੇ ਕੋਈ ਵੀ ਦੁਕਾਨ ਨਹੀਂ ਖੁੱਲ੍ਹੀ। ਜੇਕਰ ਕੋਈ ਦੁਕਾਨ ਖੋਲ੍ਹੀ ਵੀ ਗਈ ਤਾਂ ਮੋਟਰਸਾਈਕਲਾਂ ਦੇ ਵੱਡੇ ਕਾਫ਼ਲਿਆਂ ਦੇ ਰੂਪ ਵਿਚ ਉਥੇ ਜਾ ਕੇ ਦੁਕਾਨਾਂ ਨੂੰ ਧੱਕੇ ਨਾਲ ਬੰਦ ਕਰਵਾ ਦਿਤਾ ਗਿਆ । ਫੁਹਾਰਾ ਚੌਂਕ ਤੋਂ ਸ਼ੁਰੂ ਕੀਤੇ ਪੈਦਲ ਮਾਰਚ ’ਚ ਸ਼ਾਮਲ ਸੈਕੜੇ ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਵਪਾਰੀ ਆਗੂਆਂ ਰਕੇਸ਼ ਗੁਪਤਾ, ਰਕੇਸ਼ ਮੰਗਲਾ, ਜਸਪ੍ਰੀਤ ਸਿੰਘ ਭਾਟੀਆ, ਅਜੀਤ ਸਿੰਘ, ਸੁਖਵਿੰਦਰ ਸਿੰਘ, ਬ੍ਰਿਜ ਮੋਹਨ ਆਦਿ ਨੇ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਤੇ ਮੂੰਹੋਂ ਰੋਜ਼ੀ ਰੋਟੀ ਖੋਹੀ ਜਾ ਰਹੀ ਹੈ, ਹਜ਼ਾਰਾਂ ਲੋਕਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ ਪਰ ਜਿਨ੍ਹਾਂ ਲੋਕਾਂ ਨੂੰ ਅਸੀ ਅਪਣੀਆਂ ਵੋਟਾਂ ਨਾਲ ਕੁਰਸੀ ’ਤੇ ਬਿਠਾਇਆ ਹੈ। ਵਪਾਰੀਆਂ ਨੇ ਕਿਹਾ ਕਿ ਉਹ ਅੱਗੇ ਹੋ ਕੇ ਗੋਲੀਆਂ ਤਾਂ ਖਾ ਲੈਣਗੇ ਪਰ ਕਿਸੇ ਵੀ ਹਾਲਤ ’ਤੇ ਅਪਣੀਆਂ ਦੁਕਾਨਾਂ ਨਹੀਂ ਛੱਡਣਗੇ।