ਸਿਰਸਾ, 10 ਅਗੱਸਤ : ਦਿੱਲੀ ਪੁਲਿਸ ਨੇ ਏਅਰ ਹੋਸਟੈ¤ਸ ਗੀਤਿਕਾ ਸ਼ਰਮਾ ਵਲੋਂ ਆਤਮ ਹਤਿਆ ਕਰਨ ਦੇ ਕੇਸ ਵਿਚ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ ਵਿਰੁਧ ਉਸ ਦੀ ਰਿਹਾਇਸ਼ ’ਤੇ ਅੱਜ ਫਿਰ ਛਾਪਾਮਾਰੀ ਕੀਤੀ। ਫ਼ਰਾਰ ਕਾਂਗਰਸੀ ਮੰਤਰੀ ਗੋਪਾਲ ਕਾਂਡਾ ਬਾਰੇ ਪਤਾ ਲੱਗਾ ਹੈ ਕਿ ਉਹ ਸੋਮਵਾਰ ਨੂੰ ਰੋਹਿਨੀ ਦੀ ਅਦਾਲਤ ਵਿਚ ਸਵੇਰੇ 11 ਵਜੇ ਆਤਮ ਸਮਰਪਣ ਕਰੇਗਾ। ਏ.ਸੀ.ਪੀ. ਸ਼ੈ¦ਿਦਰ ਸਿੰਘ ਦੀ ਅਗਵਾਈ ਵਿਚ ਸਾਬਕਾ ਮੰਤਰੀ ਦੇ ਰਾਣੀਆ ਰੋਡ ਸਥਿਤ ਰਿਹਾਇਸ਼ ’ਤੇ ਪੁਲਿਸ ਦੀ ਟੀਮ ਵਲੋਂ ਦੂਜੀ ਵਾਰ 10:30 ਵਜੇ ਤੋਂ ਛਾਪੇਮਾਰੀ ਤੋਂ ਬਾਅਦ ਤਲਾਸ਼ੀ ਵੀ ਲਈ। ਬੀਤੇ 24 ਘੰਟਿਆਂ ਵਿਚ ਪੁਲਿਸ ਦੀ ਟੀਮ ਵਲੋਂ ਗੋਪਾਲ ਕਾਂਡਾ ਦੇ ਘਰ ਫਿਰ ਪੁਣਛਾਣ ਕੀਤੀ। ਪੁਲਿਸ ਪਾਰਟੀ ਨਾਲ ਮਹਿਲਾ ਪੁਲਿਸ ਵੀ ਸੀ ਜਦਕਿ ਕਾਂਡਾ ਦੀ ਰਿਹਾਇਸ਼ ’ਤੇ ਸਥਿਤ ਔਰਤ ਕੋਲੋਂ ਸਵਾਲ-ਜਵਾਬ ਲਈ ਵੀ ਪੁਲਿਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਦੀ ਟੀਮ ਗੋਪਾਲ ਕਾਂਡਾ ਦੀ ਰਿਹਾਇਸ਼ ’ਤੇ ਲਗਭਗ 20 ਮਿੰਟ ਰਹੀ।
ਇਸ ਟੀਮ ਦੀ ਅਗਵਾਈ ਕਰਨ ਵਾਲੇ ਏ.ਸੀ.ਪੀ. ਨੇ ਪੱਤਰਕਾਰਾਂ ਨੂੰ ਦਸਿਆ ਕਿ ਇੲ ਛਾਪਾ ਚੱਲ ਰਹੀ ਜਾਂਚ ਨੂੰ ਮੁੱਖ ਰੱਖ ਕੇ ਮਾਰਿਆ ਗਿਆ ਹੈ। ਸਰਕਾਰੀ ਸੂਤਰਾਂ ਅਨੁਸਾਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਵਲੋਂ ਗੋਪਾਲ ਕਾਂਡਾ ਦੇ ਸਹਿਯੋਗੀਆਂ ਦੀ ਹਰ ਸਰਗਰਮੀ ਉ¤ਤੇ ਨਜ਼ਰ ਰੱਖੀ ਜਾ ਰਹੀ ਹੈ। ਗੋਪਾਲ ਕਾਂਡਾ ਵਲੋਂ ਅਪਣੀ ਗ੍ਰਿਫ਼ਤਾਰੀ ਨੂੰ ਰੋਕਣ ਲਈ ਅੰਤਰਿਮ ਜ਼ਮਾਨਤ ਅਰਜ਼ੀ ਨੂੰ ਕਲ੍ਹ ਹੀ ਦਿੱਲੀ ਦੀ ਅਦਾਲਤ ਵਲੋਂ ਰੱਦ ਕਰ ਦਿਤਾ ਗਿਆ ਸੀ। ਗੋਪਾਲ ਕਾਂਡਾ ਵਿਰੁਧ ਦੋਸ਼ ਹੈ ਕਿ ਉਸ ਨੇ ਗੀਤਿਕਾ ਸ਼ਰਮਾ ਨੂੰ ਆਤਮ ਹਤਿਆ ਲਈ ਮਜਬੂਰ ਕੀਤਾ ਅਤੇ ਉਹ ਦਿੱਲੀ ਪੁਲਿਸ ਦੇ ਸਾਹਮਣੇ ਸਵਾਲ-ਜਵਾਬ ਕਰਨ ਦੌਰਾਨ ਵੀ ਪੇਸ਼ ਨਹੀਂ ਹੋਇਆ। ਗੋਪਾਲ ਕਾਂਡਾ ਵਿਰੁਧ ਸੰਗੀਨ ਅਤੇ ਗੰਭੀਰ ਕਿਸਮ ਦੇ ਦੋਸ਼ ਲੱਗੇ ਹਨ ਜਦਕਿ ਉਸ ’ਤੇ ਦੋਸ਼ ਹੈ ਕਿ ਉਸ ਨੇ ਫ਼ੋਨ ਕਾਲਾਂ ਅਤੇ ਐਸ.ਐਮ.ਐਸ. ਸੁਨੇਹੇ ਭੇਜੇ ਜੋ ਕਿ ਜਾਂਚ ਲਈ ਹਾਸਲ ਕਰਨੇ ਬੇਹੱਦ ਜ਼ਰੂਰੀ ਹਨ। ਸਹਾਇਕ ਸੈਸ਼ਨ ਜੱਜ ਰਜਨੀਸ਼ ਭਟਨਾਗਰ ਨੇ ਕਿਹਾ ਹੈ ਕਿ ਮੰਤਰੀ ਵਿਰੁਧ ਦੋਸ਼ ਛੋਟੀ ਪੱਧਰ ਦੇ ਨਹੀਂ ਹਨ। ਗੀਤਿਕਾ ਸ਼ਰਮਾ (23) ਗੋਪਾਲ ਕਾਂਡਾ ਦੀ ਐਮ.ਡੀ.ਐਲ.ਆਰ. ਏਅਰਲਾਈਨਜ਼ ਕੰਪਨੀ ਵਿਚ ਨੌਕਰੀ ਕਰਦੀ ਸੀ ਜੋ ਕਿ ਹੁਣ ਬੰਦ ਹੋ ਚੁੱਕੀ ਹੈ। ਗੀਤਿਕਾ ਦੇ ਆਤਮ ਹਤਿਆ ਸਬੰਧੀ ਨੋਟ ਵਿਚ ਵੀ ਉਸ ਨੂੰ ਆਤਮ ਹਤਿਆ ਲਈ ਮਜਬੂਰ ਕਰਨ ਅਤੇ ਮਾਨਸਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਸਨ।
ਸਾਬਕਾ ਏਅਰਹੋਸਟੈਸ ਗੀਤਿਕਾ ਸ਼ਰਮਾ ਦੇ ਮਾਮਲੇ ਵਿਚ ਫ਼ਰਾਰ ਚੱਲ ਰਹੇ ਹਰਿਆਣਾ ਦੇ ਸਾਬਕਾ ਮੰਤਰੀ ਗੋਪਾਲ ਕਾਂਡਾ 13 ਅਗੱਸਤ ਨੂੰ ਅਦਾਲਤ ਵਿਚ ਆਤਮ ਸਮਰਪਣ ਕਰੇਗਾ। ਇਹ ਜਾਣਕਾਰੀ ਉਸ ਦੇ ਭਰਾ ਨੇ ਦਿਤੀ ਹੈ। ਕਾਂਡਾ ਦੇ ਭਰਾ ਨੇ ਦਸਿਆ ਹੈ ਕਿ ਰੋਹਿਨੀ ਦੀ ਅਦਾਲਤ ਵਿਚ ਗੋਪਾਲ ਕਾਂਡਾ ਵਲੋਂ ਸਵੇਰੇ 11 ਵਜੇ ਆਤਮ ਸਮਰਪਣ ਕਰ ਦਿਤਾ ਜਾਵੇਗਾ। ਕਾਂਡਾ ਦੀ ਭਾਲ ਵਿਚ ਉਸ ਦੇ ਦਿੱਲੀ ਅਤੇ ਹਰਿਆਣਾ ਸਥਿਤ ਦਫ਼ਤਰ ਅਤੇ ਰਿਹਾਇਸ਼ਾਂ ’ਤੇ ਪੁਲਿਸ ਵਲੋਂ ਛਾਪੇਮਾਰੀ ਜਾਰੀ ਹੈ। ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗੋਪਾਲ ਕਾਂਡਾ ਅਤੇ ਇਕ ਹੋਰ ਦੋਸ਼ੀ ਅਰੁਨਾ ਚੱਢਾ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕਾਂਡਾ ਦੇਸ਼ ਤੋਂ ਬਾਹਰ ਨਾ ਭੱਜ ਜਾਵੇ, ਇਸ ਲਈ ਉਸ ਵਿਰੁਧ ਸਾਰੇ ਹਵਾਈ ਅੱਡਿਆਂ ’ਤੇ ਉਚ ਪੱਧਰੀ ਚੌਕਸੀ ਦੇ ਹੁਕਮ ਦੇ ਦਿਤੇ ਗਏ ਹਨ। (ਪੀ.ਟੀ.ਆਈ.)