ਖੇਡ ਖਬਰਾਂ
 

ਭਾਰਤੀ ਹਾਕੀ ਟੀਮ 11ਵੀਂ ਜਾਂ 12ਵੀਂ ਥਾਂ ਲਈ ਅੱਜ ਮੈਦਾਨ ’ਚ ਉਤਰੇਗੀ

¦ਦਨ, 10 ਅਗੱਸਤ : ਲੀਗ ਮੁਕਾਬਲਿਆਂ ਵਿਚ ਲਗਾਤਾਰ ਹਾਕੀ ਦੇ ਮੈਚਾਂ ਵਿਚ 5 ਮੈਚ ਹਾਰਨ ਤੋਂ ਬਾਅਦ ਹੁਣ ਭਾਰਤੀ ਹਾਕੀ ਟੀਮ 11ਵੇਂ ਜਾਂ 12ਵੇਂ ਥਾਂ ਲਈ ਇੱਜ਼ਤ ਬਚਾਉਣ ਖ਼ਾਤਰ ਖੇਡ ਮੈਦਾਨ ਵਿਚ ਉਤਰੇਗੀ। ਸਾਲ 2006 ਦੇ ਵਿਸ਼ਵ ਕੱਪ ਵਿਚ ਵੀ ਭਾਰਤ ਦੇ ਸਾਹਮਣੇ ਇਹੋ ਹਾਲਤ ਸੀ ਅਤੇ ਟੀਮ ਵੀ ਦਖਣੀ ਅਫਰੀਕਾ ਦੀ ਸੀ। ਛੇ ਸਾਲ ਪਹਿਲਾਂ ਵਿਸ਼ਵ ਕੱਪ ਵਿਚ ਭਾਰਤ ਨੇ ਦਖਣੀ ਅਫਰੀਕਾ ਨੂੰ 1-0 ਨਾਲ ਹਰਾ ਕੇ 11ਵਾਂ ਸਥਾਨ ਹਾਸਲ ਕੀਤਾ ਸੀ। ਭਾਰਤੀ ਟੀਮ ਨੂੰ ¦ਦਨ ਉ¦ਪਿਕ ਵਿਚ ਹੁਣ ਤਕ ਇਕ ਜਿੱਤ ਦੀ ਉਡੀਕ ਹੈ। ਆਸਟ੍ਰੇਲੀਆ ਨਾਲ 0-6 ਅੰਕਾਂ ਨਾਲ ਮੁਕਾਬਲਾ ਗਵਾਉਣ ਤੋਂ ਬਾਅਦ ਦਖਣੀ ਅਫਰੀਕਾ ਨੇ ਵਧੀਆ ਖੇਡ ਦਾ ਪ੍ਰਗਟਾਵਾ ਕਰਦਿਆਂ ਸੈਮੀਫ਼ਾਈਨਲ ਖੇਡ ਚੁੱਕੀ ਬਰਤਾਨੀਆ ਦੀ ਟੀਮ ਨੂੰ 2-2 ਦੀ ਬਰਾਬਰੀ ’ਤੇ ਰੋਕਣ ਵਿਚ ਸਫ਼ਲਤਾ ਹਾਸਲ ਕੀਤੀ ਸੀ। ਇਸ ਤੋਂ ਬਾਅਦ ਦਖਣੀ ਅਫਰੀਕਾ ਨੂੰ ਬਾਕੀ ਸਾਰੇ 4 ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਦੀ ਤਰ੍ਹਾਂ ਹੀ ਦਖਣੀ ਅਫਰੀਕਾ ਵੀ ਅਪਣੇ ਗਰੁੱਪ ਵਿਚ ਸੱਭ ਤੋਂ ਹੇਠਲੇ ਨੰਬਰ ’ਤੇ ਹੈ। ਬੀਤੇ ਦਸੰਬਰ ਵਿਚ ਜੋਹਨਸਬਰਗ ਵਿਚ ਚੈਂਪੀਅਨ ਚੈਂਲੇਜ ਟੂਰਨਾਮੈਂਟ ਵਿਚ ਭਾਰਤ ਨੇ ਦਖਣੀ ਅਫਰੀਕਾ ਨੂੰ ਲੀਗ ਮੁਕਾਬਲੇ ਵਿਚ 7-4 ਨਾਲ ਹਰਾ ਦਿਤਾ ਸੀ ਜਦਕਿ ਸੈਮੀਫ਼ਾਈਨਲ ਵਿਚ ਮਹਿਮਾਨ ਟੀਮ ਨੇ ਮੇਜ਼ਬਾਨ ਟੀਮ ਨੂੰ 4-2 ਨਾਲ ਹਰਾ ਦਿਤਾ ਸੀ। ਇਸ ਦੇ ਬਾਵਜੂਦ ਭਾਰਤੀ ਟੀਮ ਦੇ ਲਈ ਦਖਣੀ ਅਫਰੀਕਾ ਨੂੰ ਹਰਾਉਣ ਆਸਾਨ ਨਹੀਂ ਹੋਵੇਗਾ। 8 ਵਾਰ ਦੀ ਉ¦ਪਿਕ ਚੈਂਪੀਅਨ ਭਾਰਤੀ ਟੀਮ ¦ਦਨ ਵਿਚ ਪੂਰੀ ਤਰ੍ਹਾਂ ਤਾਲ ਵਿਚ ਨਜ਼ਰ ਨਹੀਂ ਆਈ ਜਿਸ ਕਾਰਨ ਉਸ ਨੂੰ ਇਕ ਤੋਂ ਬਾਅਦ ਦੂਜਾ ਮੁਕਾਬਲਾ ਗਵਾਉਣਾ ਪਿਆ। ਭਾਰਤੀ ਹਾਕੀ ਟੀਮ ਦੀ ਹਾਰ ਲਈ ਰਖਿਆ ਕਤਾਰ ਦਾ ਕਮਜ਼ੋਰ ਪੈਣਾ ਸੱਭ ਤੋਂ ਵੱਡਾ ਕਾਰਨ ਰਿਹਾ ਹੈ। ਉ¦ਪਿਕ ਵਿਚ ਵੀ ਇਹ ਕਮਜ਼ੋਰ ਸਾਫ਼ ਨਜ਼ਰ ਆਈ ਹੈ। ਟੀਮ ਦੇ ਕੋਚ ਮਾਈਕਲ ਨੋਬਸ ਨੇ ਮੰਨਿਆ ਹੈ ਕਿ ਟੀਮ ਦੇ ਸੀਨੀਅਰ ਖਿਡਾਰੀ ਯੋਜਨਾ ਤਹਿਤ ਨਹੀਂ ਖੇਡ ਰਹੇ ਹਨ। ਨੋਬਸ ਨੇ ਦਸਿਆ ਹੈ ਕਿ ਖਿਡਾਰੀਆਂ ਵਿਚ ਆਤਮ ਵਿਸ਼ਵਾਸ ਅਤੇ ਮਨੋਬਲ ਦੀ ਕਮੀ ਹੈ। ਅਜਿਹੀ ਹਾਲਤ ਵਿਚ ਭਾਰਤੀ ਖਿਡਾਰੀ ਪਿਛਲੇ ਮੁਕਾਬਲਿਆਂ ਨੂੰ ਭੁਲਾ ਕੇ ਦਖਣੀ ਅਫਰੀਕਾ ਨਾਲ ਮੈਚ ਦੌਰਾਨ ਜਿੱਤਣ ਲਈ ਪੂਰਾ ਜ਼ੋਰ ਲਗਾਉਣਗੇ। (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.