ਨਵੀਂ ਦਿੱਲੀ, 10 ਅਗੱਸਤ : ¦ਦਨ ਉਲੰਪਿਕਸ ਵਿਚ ਭਾਰਤੀ ਮੁੱਕੇਬਾਜ਼ ਐਮ.ਸੀ. ਮੈਰੀਕੌਮ ਵਲੋਂ ਤਾਂਬੇ ਦਾ ਮੈਡਲ ਜਿੱਤਣ ਲਈ ਕੇਂਦਰੀ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਨੇ ਉਸ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੰਤਰਾਲੇ ਵਲੋਂ ਇਹ ਐਵਾਰਡ ਮੰਤਰਾਲੇ ਦੇ ਮੰਤਰੀ ਕੇ.ਸੀ². ਦਿਉ ਵਲੋਂ ਇਕ ਜਨਤਕ ਸਮਾਗਮ ਵਿਚ ਦਿਤਾ ਜਾਵੇਗਾ। ਮੈਰੀਕੌਮ ਦੀ ਉ¦ਪਿਕ ਵਿਚ ਪ੍ਰਾਪਤ ਨੂੰ ਮਾਨਤਾ ਦੇਣ ਲਈ ਉਸ ਨੂੰ ਮੰਤਰਾਲੇ ਨੇ 10 ਲੱਖ ਰੁਪਏ ਦੇਣ ਦਾ ਐਲਾਨ ਫ਼ੈਸਲਾ ਕਰ ਲਿਆ ਹੈ। ਪੰਜ ਵਾਰ ਦੀ ਵਿਸ਼ਵ ਮੁੱਕੇਬਾਜ਼ੀ ਦੇ ਮੁਕਾਬਲਿਆਂ ਦੀ ਚੈਂਪੀਅਨ ਮੈਰੀਕੌਮ ਲਈ ਉ¦ਪਿਕ ਵਿਚ ਤਾਂਬੇ ਦਾ ਤਮਗ਼ਾ ਹਾਸਲ ਕਰਨਾ ਅਪਣੇ-ਆਪ ਵਿਚ ਇਕ ਵੱਡੀ ਪ੍ਰਾਪਤੀ ਹੈ। (ਪੀ.ਟੀ.ਆਈ.)