ਰਾਸ਼ਟਰੀ ਖਬਰਾਂ
 

ਜਿੰਦਾਲ ਹੈ ਮੁੰਬਈ ਹਮਲਿਆਂ ਦਾ ਸਾਜ਼ਸ਼ਕਾਰ : ਕਸਾਬ

ਨਵੀਂ ਦਿੱਲੀ, 10 ਅਗੱਸਤ : ਮੁੰਬਈ ਹਮਲਿਆਂ ਬਾਰੇ ਅਪਰਾਧ ਸ਼ਾਖਾ ਨੇ ਬੀਤੀ ਰਾਤ ਅਬੂ ਜਿੰਦਾਲ ਨੂੰ ਇਥੇ ਆਰਥਰ ਰੋਡ ਜੇਲ ਵਿਚ ਪਾਕਿਸਤਾਨੀ ਅਤਿਵਾਦੀ ਅਜਮਲ ਕਸਾਬ ਦੇ ਸਾਹਮਣੇ ਲਿਆਂਦਾ। ਕਸਾਬ ਨੇ ਜਿੰਦਾਲ ਦੀ ਪਛਾਣ ਕਰਦੇ ਹੋਏ ਉਸ ਨੂੰ ਮੁੰਬਈ ਦੇ ਅਤਿਵਾਦੀ ਹਮਲੇ ਦਾ ਮੁੱਖ ਸਾਜ਼ਸ਼ਕਰਤਾ ਦਸਿਆ। ਦੋਵੇਂ ਤਕਰੀਬਨ ਡੇਢ ਘੰਟੇ ਤਕ ਇਕ-ਦੂਜੇ ਦੇ ਸਾਹਮਣੇ ਰਹੇ। ਜ਼ਿਕਰਯੋਗ ਹੈ ਕਿ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਮਹਾਰਾਸ਼ਟਰ ਸਰਕਾਰ ਤੋਂ ਕਸਾਬ ਅਤੇ ਜਿੰਦਾਲ ਨੂੰ ਆਹਮੋ-ਸਾਹਮਣੇ ਕਰਵਾਉਣ ਦੀ ਇਜਾਜ਼ਤ ਮੰਗੀ ਸੀ। ਇਜਾਜ਼ਤ ਮਿਲਦੇ ਹੀ ਪੁਲਿਸ ਜਿੰਦਾਲ ਨੂੰ ਉਚ ਸੁਰੱਖਿਆ ਵਾਲੀ ਆਰਥਰ ਰੋਡ ਜੇਲ ਲੈ ਕੇ ਆਈ, ਜਿਥੇ ਕਸਾਬ ਬੰਬ ਵਿਰੋਧੀ ਆਂਡਾਕਾਰ ਸੈ¤ਲ ਵਿਚ ਬੰਦ ਹੈ।
ਬੀਤੀ 21 ਜੁਲਾਈ ਨੂੰ ਦਿੱਲੀ ਤੋਂ ਮੁੰਬਈ ਲਿਆਂਦੇ ਗਏ ਇੰਡੀਅਨ ਮੁਜਾਹਦੀਨ ਦੇ ਅਤਿਵਾਦੀ ਜ਼ੈਬੂਦੀਨ ਅੰਸਾਰੀ ਉਰਫ਼ ਅਬੂ ਜਿੰਦਾਲ ਨੇ ਮੁੰਬਈ ਪੁਲਿਸ ਤੋਂ ਹੁਣ ਤਕ ਪੁਛਗਿਛ ਕੀਤੀ ਹੈ। ਉਸ ਤੋਂ ਮਿਲੀਆਂ ਕਈ ਜਾਣਕਾਰੀਆਂ ਦੀ ਪੁਸ਼ਟੀ ਹੁਣ ਕਸਾਬ ਤੋਂ ਪੁਲਿਸ ਕਰਵਾਉਣਾ ਚਾਹੁੰਦੀ ਹੈ, ਇਸ ਲਈ ਪੁਲਿਸ ਨੇ ਦੋਵਾਂ ਦਾ ਆਹਮਣਾ-ਸਾਹਮਣਾ ਕਰਵਾਇਆ। ਸਾਲ 2008 ਵਿਚ 26/11 ਦੇ ਮੁੰਬਈ ਹਮਲਿਆਂ ਦੌਰਾਨ ਜ਼ਿੰਦਾ ਗ੍ਰਿਫ਼ਤਾਰ ਅਜਮਲ ਕਸਾਬ ਇਕੋ-ਇਕ ਕਾਬੂ ਕੀਤਾ ਗਿਆ ਅਤਿਵਾਦੀ ਹੈ। ਉਸ ਨੂੰ ਹੇਠਲੀ ਅਦਾਲਤ ਅਤੇ ਹਾਈ ਕੋਰਟ ਵਲੋਂ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਕਸਾਬ ਨੇ ਮੁਕੱਦਮੇ ਦੌਰਾਨ ਜਿੰਦਾਲ ਦਾ ਨਾਮ ਅਪਣੇ ਹਿੰਦੀ ਅਧਿਆਪਕ ਵਜੋਂ ਬੋਲਿਆ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਜਿੰਦਾਲ ਉਸ ਨੂੰ ਅਤੇ ਉਸ ਦੇ 9 ਸਾਥੀਆਂ ਨੂੰ 23 ਨਵੰਬਰ 2008 ਨੂੰ ਕਰਾਚੀ ਦੇ ਸਮੁੰਦਰੀ ਕਿਨਾਰੇ ਤਕ ਛੱਡਣ ਆਇਆ ਸੀ ਜਦਕਿ ਜਿੰਦਾਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। ਮੁੰਬਈ ਪੁਲਿਸ ਜਿੰਦਾਲ ਅਤੇ ਕਸਾਬ ਦੇ ਰਾਹੀਂ ਮੁੰਬਈ ਹਮਲਿਆਂ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਸਪੱਸ਼ਟ ਕਰਨਾ ਚਾਹੁੰਦੀ ਹੈ। (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.