ਨਵੀ²ਂ ਦਿੱਲੀ, 10 ਅਗੱਸਤ : ਰਾਮ ਲੀਲਾ ਮੈਦਾਨ ’ਚ ਅਪਣੇ ਅੰਦੋਲਨ ਦੇ ਦੂਜੇ ਦਿਨ ਆਏ ਅਪਣੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਰਾਮਦੇਵ ਨੇ ਕਿਹਾ ਕਿ ਜੇ ਉ¦ਪਿਕ ਭ੍ਰਿਸ਼ਟਾਚਾਰ ਦੇ ਲਈ ਤਮਗ਼ਾ ਦੇਵੇ ਤਾਂ ਭਾਰਤ ਨੂੰ ਇਸ ਲਈ ਸੋਨੇ ਦਾ ਤਮਗ਼ਾ ਮਿਲ ਸਕਦਾ ਹੈ। ਪੂਰੇ ਦੇਸ਼ ਨੂੰ ਅਪਣੇ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਵਿਰੁਧ ਵਿੱਢੇ ਅੰਦੋਲਨ ਵਿਚ ਸਹਿਯੋਗ ਲਈ ਸੱਦਾ ਦਿੰਦਿਆਂ ਕਿਹਾ ਕਿ ਉ¦ਪਿਕ ’ਚ ਭ੍ਰਿਸ਼ਟਾਚਾਰ ਦੇ ਮੁਕਾਬਲੇ ਵਿਚ ਭਾਰਤ ਨੇ ਸਿੱਧਾ ਸੋਨੇ ਦਾ ਮੈਡਲ ਜਿੱਤਣਾ ਸੀ। ਇਸ ਅੰਦੋਲਨ ਦੇ ਸਹਿਯੋਗ ਲਈ ਭੀੜ ਤਾਂ ਸਵੇਰੇ 8 ਵਜੇ ਤੋਂ ਹੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਜਦੋਂ ਲੋਕਾਂ ਨੇ ਰਾਮਦੇਵ ਦੇ ਮੂੰਹੋ ਇਹ ਗੱਲ ਸੁਣੀ ਤਾਂ ਉਨ੍ਹਾਂ ਖੂਬ ਤਾੜੀਆਂ ਤੇ ਕਿਲਕਾਰੀਆਂ ਮਾਰੀਆਂ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਗੱਲ ਹਾਸੇ ਮਜ਼ਾਕ ਦੀ ਨਹੀਂ। ਰਾਮਦੇਵ ਨੇ ਅਪਣਾ ਦਿਨ ਇਕ ਯੋਗਾ ਕੈਂਪ ਤੋਂ ਸ਼ੁਰੂ ਕੀਤਾ।
(ਬਾਕੀ ਸਫ਼ਾ 2 ’ਤੇ)
ਅਪਣੇ ਇਸ ਭਾਸ਼ਣ ਵਿਚ ਉਨ੍ਹਾਂ ਕਿਹਾ ਉਹ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਨਾਲ-ਨਾਲ ਖਿੰਡੀ ਹੋਈ ਟੀਮ ਅੰਨਾ ਦੀਆਂ ਮਜ਼ਬੂਤ ਲੋਕਪਾਲ ਬਿਲ, ਨਿਰਪੱਖ ਕੇਂਦਰੀ ਜਾਂਚ ਏਜੰਸੀ ਅਤੇ ਸਿਟੀਜ਼ਨ ਚਾਰਟਰ ਵਰਗੀਆਂ ਮੰਗਾਂ ਦੀ ਹਮਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇ ਸੀ.ਬੀ.ਆਈ. ਨਿਰਪੱਖ ਹੋ ਜਾਂਦੀ ਹੈ ਤਾਂ ਰਾਜਨੀਤੀ ਅਪਣੇ-ਆਪ ਸਾਫ਼ ਹੋ ਜਾਵੇਗੀ ਕਿਉਂਕਿ ਹੁਣ ਇਹ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬਲੈਕਮੇਲ ਕਰਨ ਲਈ ਵਰਤੀ ਜਾਂਦੀ ਹੈ। ਇਹ ਤਿੰਨ ਦਿਨਾਂ ਸੰਕੇਤਕ ਅੰਦੋਲਨ ਵੀਰਵਾਰ ਨੂੰ ਸ਼ੁਰੂ ਹੋਇਆ ਸੀ। ਆਯੋਜਕਾਂ ਨੂੰ ਹਫ਼ਤੇ ਦੇ ਆਖ਼ਰੀ ਦਿਨਾਂ ਦੀ ਛੁੱਟੀ ਹੋਣ ਕਰ ਕੇ ਹੋਰ ਜ਼ਿਆਦਾ ਗਿਣਤੀ ਵਿਚ ਸਮਰਥਕਾਂ ਦੇ ਆਉਣ ਦੀ ਉਮੀਦ ਹੈ। (ਏਜੰਸੀ)