ਰਾਸ਼ਟਰੀ ਖਬਰਾਂ
 

62 ਵਰ੍ਹਿਆਂ ਦੇ ਮਨਜੀਤ ਸਿੰਘ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰੀਕਾਰਡ ’ਚ ਦਰਜ

¦ਦਨ, 10 ਅਗੱਸਤ : ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਜੰਮੇ ਅਤੇ ਅੱਜ ਕਲ ਬਰਤਾਨੀਆ ਦੇ ਲਾਇਸੈਸਟਰ ਸ਼ਹਿਰ ਵਿਚ ਰਹਿਣ ਵਾਲੇ 62 ਸਾਲਾ ਮਨਜੀਤ ਸਿੰਘ ਨੂੰ ਕੁਦਰਤ ਨੇ ਕੁੱਝ ਵਿਲੱਖਣ ਨਿਆਮਤਾਂ ਬਖ਼ਸ਼ੀਆਂ ਹਨ। ਉਹ ਅਪਣੇ ਕੇਸਾਂ ਨਾਲ ਇਕ ਡਬਲ ਡੈਕਰ ਬੱਸ ਅਤੇ ਕੰਨਾਂ ਨਾਲ ਇਕ ਹਵਾਈ ਜਹਾਜ਼ ਨੂੰ ਵੀ ਖਿੱਚ ਸਕਦੇ ਹਨ। ਮਨਜੀਤ ਸਿੰਘ ਨੇ ਗਿਨੀਜ਼ ਵਰਲਡ ਰੀਕਾਰਡ ਵਿਚ ਅਪਣੀ ਇਸ ਕੁਦਰਤੀ ਪ੍ਰਾਪਤੀ ਕਾਰਨ ਨਾਮ ਦਰਜ ਕਰਵਾ ਲਿਆ ਹੈ। ਸਾਲ 1977 ਵਿਚ ਪੰਜਾਬ ਵਿਖੇ ਕੁੱਝ ਸਮੇਂ ਲਈ ਨੌਕਰੀ ਕਰਨ ਤੋਂ ਬਾਅਦ ਉਹ ਇਕ ਬਰਤਾਨਵੀ ਦੌੜਾਕ ਦੀ ਉ¦ਪਿਕਸ ਵਿਚ ਪ੍ਰਾਪਤੀ ਨੂੰ ਵੇਖ ਕੇ ਪ੍ਰਭਾਵਤ ਹੋਇਆ। ਉਸ ਨੂੰ 2012 ਵਿਚ ਇਕ ਟੈਲੀਵਿਜ਼ਨ ਸ਼ੋਅ ਲਈ ਜਰਮਨੀ ਵਿਖੇ ਵੀ ਸਦਿਆ ਗਿਆ।  ਇਕ ਮੁਲਾਕਾਤ ਵਿਚ ਮਨਜੀਤ ਸਿੰਘ ਨੇ ਕਿਹਾ ਕਿ ਉਸ ਦੀ ਕੰਨਾ ਨਾਲ ਕਾਰ ਖਿੱਚਣ ਦੀ ਵੀਡੀਉ ਵੀ ਬਣਾਈ ਗਈ ਕਿਉਂਕਿ ਆਯੋਜਕ ਅਜਿਹਾ ਚਾਹੁੰਦੇ ਸਨ। ਮਨਜੀਤ ਸਿੰਘ ਨੇ ਕਿਹਾ ਕਿ ਇਹ ਇਕ ਵੱਡੀ ਪ੍ਰਾਪਤੀ ਵਾਲਾ ਮੌਕਾ ਅਤੇ ਸਤਿਕਾਰ ਹਾਸਲ ਕਰਨ ਦਾ ਸਮਾਂ ਸੀ ਤਾਕਿ ਮੈਂ ਦੁਨੀਆਂ ਨੂੰ ਇਹ ਵਿਖਾ ਸਕਾਂ ਕਿ ਪੰਜਾਬ ਦੇ ਪੁੱਤਰ ਕਿੰਨੇ ਤਾਕਤਵਰ ਹਨ। ਮਨਜੀਤ ਸਿੰਘ ਨੇ ਅਪਣੀ ਵੈ¤ਬਸਾਈਟ ’ਤੇ ਕਿਹਾ ਹੈ ਕਿ ਤੁਸੀਂ ਮੈਨੂੰ ਅਪਣੀ ਸਰੀਰਕ ਸਮੱਰਥਾ ਅਨੁਸਾਰ ਅਜਿਹੇ ਤਾਕਤ ਵਾਲੇ ਕੰਮ ਕਰਦੇ ਵੇਖ ਸਕਦੇ ਹੋ। ਉਸ ਨੇ ਦਸਿਆ ਕਿ ਉਹ ਸਵੇਰੇ 6 ਵਜੇ ਉਠਦਾ ਹੈ ਜਦਕਿ ਮੈਂ ਕੁੱਝ ਸਮਾਂ ਅਪਣੀਆਂ ਭਵਿੱਖ ਦੀਆਂ ਯੋਜਨਾਵਾਂ ਲਈ ਰਖਦਾ ਹਾਂ। ਕੰਨਾਂ ਨਾਲ ਵਾਹਨ ਖਿੱਚਣ ਬਾਰੇ ਉਨ੍ਹਾਂ ਕਿਹਾ ਕਿ ਮੈਂ ਮੈਟਲ ਦੇ ਕਲਿੱਪਾਂ ਉਪਰ ਰਬੜ ਦੇ ਕਲਿੱਪਾਂ ਦੀ ਵਰਤੋਂ ਕਰਕੇ ਇਨ੍ਹਾਂ ਨੂੰ ਕੰਨਾਂ ਨਾਲ ਜੋੜ ਲੈਂਦਾ ਹਾਂ ਅਤੇ ਮੇਰਾ ਧਿਆਨ ਅਪਣੇ ਟੀਚੇ ਦੀ ਪ੍ਰਾਪਤੀ ’ਤੇ ਕੇਂਦਰਤ ਰਹਿੰਦਾ ਹੈ। (ਪੀ.ਟੀ.ਆਈ.)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.