ਖੇਡ ਖਬਰਾਂ
 

ਸਊਦੀ ਅਰਬ ਦੀ ਸਾਰਾ ਨੇ ਉਲੰਪਿਕ ਵਿਚ ਭਾਗ ਲੈ ਕੇ ਰਚਿਆ ਇਤਿਹਾਸ

ਲੰਦਨ, 9 ਅਗੱਸਤ: ਸਊਦੀ ਅਰਬ ਦੀ ਐਥਲੀਟ ਸਾਰਾ ਅੱਤਾਰ ਮਹਿਲਾਵਾਂ ਦੀ 800 ਮੀਟਰ ਦੌੜ ਵਿਚ ਅੰਤਮ ਸਥਾਨ ਉ¤ਤੇ ਰਹੀ ਪਰ ਫਿਰ ਵੀ ਉਸ ਵਲੋਂ ਦੌੜ ਕਰਨ ’ਤੇ ਅਣਗਿਣਤ ਲੋਕਾਂ ਨੇ ਖੜੇ ਹੋਕੇ ਤਾੜੀਆਂ ਉਸ ਦਾ ਸਵਾਗਤ ਕੀਤਾ । ਸਾਰਾ ਉਲੰਪਿਕ ਦੇ ਟ੍ਰੈਕ ਐਂਡ ਫ਼ੀਲਡ ਮੁਕਾਬਲਿਆਂ ਵਿਚ ਸਊਦੀ ਅਰਬ ਵਲੋਂ ਭਾਗ ਲੈਣ ਵਾਲੀ ਪਹਿਲੀ ਮਹਿਲਾ ਖਿਡਾਰੀ ਹੈ।  ਉਸ ਲਈ ਇਸ ਮੁਕਾਬਲੇ ਵਿਚ ਭਾਗ ਲੈਣਾ ਹੀ ਵੱਡੀ ਉਪਲਬਧੀ ਸੀ। ਮੁਕਾਮੀ ਮੀਡੀਆ ਅਨੁਸਾਰ ਸਾਰਾ ਸਿਰ ਤੋਂ ਲੈ ਕੇ ਪੈਰਾਂ ਤਕ ਕਪੜਿਆਂ ਨਾਲ ਢਕੀ ਸੀ, ਬਸ ਉਸ ਦਾ ਚਿਹਰਾ ਨਜ਼ਰ ਆ ਰਿਹਾ ਸੀ । ਉਹ 800 ਮੀਟਰ ਮੁਕਾਬਲੇ ਵਿਚ ਅਪਣੀ ਨੇੜਲੀ ਦੌੜਾਕ ਤੋਂ ਅੱਧੇ ਮਿੰਟ ਦੇ ਅੰਤਰ ਨਾਲ ਅੰਤਮ ਸਥਾਨ ਉ¤ਤੇ ਰਹੀ । (ਏਜੰਸੀ)

- ਤਸਵੀਰ-

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.