ਲੰਦਨ, 9 ਅਗੱਸਤ: ਮੌਜੂਦਾ ਚੈਂਪੀਅਨ ਅਮਰੀਕਾ ਦੀ ਖਿਡਾਰੀ ਕੇਰੀ ਵਾਲਸ ਜੇਨਿੰਗਸ ਅਤੇ ਮਿਸਟੀ ਮੇ-ਟਰੇਨਾਰ ਨੇ ਲੰਦਨ ਉਲੰਪਿਕ ਦੇ ਮਹਿਲਾ ਬੀਚ ਵਾਲੀਬਾਲ ਮੁਕਾਬਲੇ ਦਾ ਸੋਨ ਤਮਗ਼ਾ ਜਿੱਤਕੇ ਅਪਣਾ ਖ਼ਿਤਾਬ ਉ¤ਤੇ ਕਬਜ਼ਾ ਬਰਕਰਾਰ ਰ¤ਖਿਆ ਹੈ । ਕਾਂਸੀ ਦਾ ਤਮਗ਼ਾ ਬਰਾਜ਼ੀਲ ਦੇ ਖਾਤੇ ਵਿਚ ਗਿਆ। ਬੁੱਧਵਾਰ ਨੂੰ ਖੇਡੇ ਗਏ ਡਬਲਜ਼ ਦੇ ਫ਼ਾਈਨਲ ਮੁਕਾਬਲੇ ਵਿਚ ਜੇਨਿੰਗਸ ਅਤੇ ਟਰੇਨਾਰ ਨੇ ਅਪਣੇ ਹੀ ਦੇਸ਼ ਦੀ ਜੈਨੀਫ਼ਰ ਕੇਸੀ ਅਤੇ ਅਪ੍ਰੈਲ ਰਾਸ ਨੂੰ ਮਾਤ ਦਿਤੀ।ਵਾਲਸ ਅਤੇ ਜੇਨਿੰਗਸ ਨੇ ਉਲੰਪਿਕ ਵਿਚ ਇਸ ਮੁਕਾਬਲੇ ਦਾ ਲਗਾਤਾਰ ਤੀਜਾ ਸੋਨ ਤਮਗ਼ਾ ਅਪਣੇ ਨਾਮ ਕੀਤਾ । ਉਨ੍ਹਾਂ ਕੇਸੀ ਅਤੇ ਰਾਸ ਨੂੰ ਫ਼ਾਈਨਲ ਵਿਚ 21-16 ਤੇ 21-16 ਨਾਲ ਮਾਤ ਦਿਤੀ । ਇਸ ਮੁਕਾਬਲੇ ਦਾ ਕਾਂਸੀ ਤਮਗ਼ਾ ਬਰਾਜ਼ੀਲ ਦੀ ਲਾਰਿਸਾ ਫ਼ਰਾਂਕਾ ਅਤੇ ਜੂਲੀਆਨਾ ਸਿਲਵਾ ਦੇ ਖਾਤੇ ਵਿਚ ਗਿਆ। (ਏਜੰਸੀ)
- ਤਸਵੀਰ-