ਹਰਿਆਣਾ ਖਬਰਾਂ
 

ਅਧਿਆਪਕ ਪੁਰਸਕਾਰ ਲਈ ਅਧਿਆਪਕਾਂ ਤੋਂ ਬਿਨੈ ਪੱਤਰਾਂ ਦੀ ਮੰਗ

ਚੰਡੀਗੜ੍ਹ, 9 ਅਗੱਸਤ (ਗੁਰਪ੍ਰੀਤ ਸਿੰਘ ਮਹਿਕ/ ਹਰਪ੍ਰੀਤ ਸਿੰਘ) :   ਹਰਿਆਣਾ ਦੀ ਸਿਖਿਆ ਮੰਤਰੀ ਸ੍ਰੀ ਮਤੀ ਗੀਤਾ ਭੁੱਕਲ ਨੇ ਅੱਜ ਕਿਹਾ ਕਿ ਸਰਕਾਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ’ਤੇ ਦਿਤੇ ਜਾਣ ਵਾਲੇ ਅਧਿਆਪਕ ਪੁਰਸਕਾਰ ਲਈ ਸਾਲ 2011 ਦੇ ਪੁਰਸਕਾਰ ਲਈ ਪਾਤਰ ਅਧਿਆਪਕਾਂ ਤੋਂ ਯੋਗ ਪ੍ਰਣਾਲੀ ਰਾਹੀਂ 15 ਅਗੱਸਤ, 2012 ਤਕ ਬਿਨੈ-ਪੱਤਰ ਮੰਗੇ ਹਨ। ਅੱਜ ਇੱਥੇ ਜਾਰੀ ਇਕ ਬਿਆਨ ਵਿਚ ਸ੍ਰੀ ਮਤੀ ਗੀਤਾ ਭੁੱਕਲ ਨੇ ਕਿਹਾ ਕਿ ਪੁਰਸਕਾਰ 5 ਸਤੰਬਰ ਅਧਿਆਪਕ ਦਿਵਸ ਦੇ ਮੌਕੇ ’ਤੇ ਹਰ ਸਾਲ ਪ੍ਰਾਇਮਰੀ ਅਤੇ ਸੈਕੰਡਰੀ ਸ਼੍ਰੇਣੀਆਂ ਵਿਚ ਪ੍ਰਦਾਨ ਕੀਤੇ ਜਾਂਦੇ ਹਨ। ਪ੍ਰਾਇਮਰੀ ਸ਼੍ਰੇਣੀ ਵਿਚ ਜਮਾਤ 5 ਤਕ ਦੇ, ਸੈਕੰਡਰੀ ਸ਼੍ਰੇਣੀ ਵਿਚ ਜਮਾਤ 6 ਤੋਂ 12 ਤਕ ਦੀਆਂ ਜਮਾਤਾਂ ਦੇ ਪੜ੍ਹਾ ਰਹੇ ਅਧਿਆਪਕ ਪਾਤਰ ਹੋਣਗੇ। ਉਨ੍ਹਾਂ ਨੇ ਦਸਿਆ ਕਿ ਪੁਰਸਕਾਰ ਲਈ ਅਧਿਆਪਕਾਂ ਦਾ 31 ਦਸੰਬਰ, 2011 ਤਕ ਘੱਟ ਤੋਂ ਘੱਟ 15 ਸਾਲ ਦਾ ਰੈਗੂਲਰ ਪੜ੍ਹਾਈ ਦਾ ਤਜਰਬਾ ਹੋਣਾ ਚਾਹੀਦਾ ਹੈ। ਮੁੱਖ ਅਧਿਆਪਕ ਅਤੇ ਪ੍ਰਿੰਸੀਪਲਾਂ ਦੇ ਮਾਮਲੇ ਵਿਚ ਇਹ 20 ਸਾਲ ਦਾ ਹੋਣਾ ਚਾਹੀਦਾ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਵਿਦਿਅਕ ਪ੍ਰਸ਼ਾਸਕ ਦੀ ਸਮੱਰਥਾ ਵਿਚ ਕੰਮ ਕਰ ਰਹੇ ਅਧਿਕਾਰੀ ਪੁਰਸਕਾਰ ਲਈ ਪਾਤਰ ਨਹੀਂ ਹੋਣਗੇ। ਉਨ੍ਹਾਂ ਨੇ ਦਸਿਆ ਕਿ ਪੁਰਸਕਾਰਾਂ ਦੀ ਚੋਣ ਲਈ ਜ਼ਿਲ੍ਹਾ ਪਧਰ ’ਤੇ ਗਠਿਤ ਕਮੇਟੀ ਵਲੋਂ ਨਾਮਾਂ ਦੀ ਸਿਫ਼ਾਰਿਸ਼ ਕੀਤੀ ਜਾਵੇਗੀ, ਜਿਸ ਨੂੰ ਰਾਜ ਪਧਰੀ ਕਮੇਟੀ ਵਿਚ ਚੋਣ ਲਈ ਸ਼ਾਮਲ ਕੀਤਾ ਜਾਵੇਗਾ। ਜਿਲਾ ਪੱਧਰੀ ਕਮੇਟੀ ਵਿਚ ਜ਼ਿਲ੍ਹਾ ਸਿਖਿਆ ਅਧਿਕਾਰੀ, ਚੇਅਰਮੈਨ ਹੋਵੇਗਾ। ਜ਼ਿਲ੍ਹਾ ਪਧਰੀ ਚੋਣ ਕਮੇਟੀ ਵਲੋਂ ਸਿਫਾਰਿਸ਼ ਕੀਤੇ ਗਏ ਅਧਿਆਪਕਾਂ ਦੀ ਨਿੱਜੀ ਫ਼ਾਇਲ ਅਤੇ ਹੋਰ ਲੋੜੀਦੇ ਦਸਤਾਵੇਜਾਂ ’ਤੇ ਹਸਤਾਖ਼ਰ ਕਰਕੇ ਨਿਰਦੇਸ਼ਾਲਯ ਵਿਚ ਵਿਸ਼ੇਸ਼ ਸੰਦੇਸ਼ਵਾਹਕ ਰਾਹੀਂ 15 ਅਗੱਸਤ ਤਕ ਭੇਜਣੇ ਹੋਣਗੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.