ਚੰਡੀਗੜ੍ਹ, 9 ਅਗੱਸਤ (ਗੁਰਪ੍ਰੀਤ ਸਿੰਘ ਮਹਿਕ/ ਹਰਪ੍ਰੀਤ ਸਿੰਘ) : ਹਰਿਆਣਾ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀ ਕੁਝ ਸ਼੍ਰੇਣੀਆਂ ਦੇ ਵੇਤਨ ਢਾਂਚੇ ਵਿਚ ਹੋਰ ਸੋਧ ਕੀਤੀ ਹੈ। ਵਿੱਤ ਵਿਭਾਗ ਵਲੋਂ ਜਾਰੀ ਆਦੇਸ਼ ਅਨੁਸਾਰ ਸਹਿਕਾਰਤਾ ਵਿਭਾਗ ਦੇ ਉਪ-ਲੇਖਾ ਨਿਰੀਖਕਾਂ, ਲੇਖਾ ਨਿਰੀਖਕਾਂ ਅਤੇ ਸੀਨੀਅਰ ਲੇਖਾ ਪ੍ਰੀਖਿਅਕਾਂ ਦੇ ਵੇਤਨ ਢਾਂਚੇ ਅਤੇ ਦੰਦਾਂ ਦੇ ਡਾਕਟਰਾਂ ਅਤੇ ਸੀਨੀਅਰ ਦੰਦਾਂ ਦੇ ਡਾਕਟਰਾਂ ਦੇ ਏਸੀਪੀ ਵੇਤਨ ਢਾਂਚੇ ਵਿਚ ਸੋਧ ਕੀਤੀ ਗਈ ਹੈ। ਉਪ-ਲੇਖਾ ਨਿਰੀਖਕਾਂ ਨੂੰ ਹੁਣ 5200-20200 ਰੁਪਏ ਪੇ ਬੈਂਡ-1, ਵਿਚ 1900 ਗ੍ਰੇਡ ਪੇ ਦੇ ਬਦਲੇ 2800 ਰੁਪਏ ਦਾ ਗ੍ਰੇਡ ਪੇ ਮਿਲੇਗਾ। ਲੇਖਾ ਨਿਰੀਖਕਾਂ ਨੂੰ 9300-34800 ਰੁਪਏ ਦੇ ਪੇ-ਬੈਂਡ-2 ਵਿਚ 3200 ਰੁਪਏ ਗ੍ਰੇਡ ਪੇ+60 ਰੁਪਏ ਦੇ ਵਿਸ਼ੇਸ਼ ਵੇਤਨ ਦੇ ਬਦਲੇ 3300 ਰੁਪਏ ਗ੍ਰੇਡ ਪੇ+60 ਰੁਪਏ ਵਿਸ਼ੇਸ਼ ਵੇਤਨ ਮਿਲੇਗਾ। ਸੀਨੀਅਰ ਲੇਖਾ ਪ੍ਰੀਖਿਆਕਾਂ ਨੂੰ 9300-34800 ਰੁਪਏ ਪੇ-ਬੈਂਡ-2 ਵਿਚ 3200 ਰੁਪਏ ਗ੍ਰੇਡ ਪੇ+100 ਰੁਪਏ ਵਿਸ਼ੇਸ਼ ਵੇਤਨ ਦੇ ਬਦਲੇ 3600 ਗ੍ਰੇਡ + 100 ਰੁਪਏ ਵਿਸ਼ੇਸ਼ ਵੇਤਨ ਮਿਲੇਗਾ। ਇਨ੍ਹਾਂ ਕਰਮਚਾਰੀਆਂ ਦੇ ਵੇਤਨ ਢਾਂਚਿਆਂ ਵਿਚ ਇਸ ਸ਼ਰਤ ’ਤੇ ਸੋਧ ਕੀਤੀ ਗਈ ਹੈ ਕਿ ਇਨ੍ਹਾਂ ਅਹੁਦਿਆਂ ਦੇ ਪਦਨਾਮ ਕ੍ਰਮਵਾਰ ਜੂਨੀਅਰ ਲੇਖਾ ਪ੍ਰੀਖਿਆ, ਲੇਖਾ ਪ੍ਰੀਖਿਅਕ ਅਤੇ ਸੀਨੀਅਰ ਲੇਖਾ ਪ੍ਰੀਖਿਅਕ ਕੀਤਾ ਜਾਵੇਗਾ। ਇਸ ਸਬੰਧ ਵਿਚ ਸੇਵਾ ਨਿਯਮਾਂ ਵਿਚ ਸੋਧ ਹੋਣ ਦੇ ਬਾਅਦ ਵੀ ਸੋਧੇ ਹੋਏ ਵੇਤਨ ਢਾਂਚੇ ਲਾਗੂ ਹੋਣਗੇ। ਸੀਨੀਅਰ ਦੰਦ ਦੇ ਡਾਕਟਰਾਂ ਨੂੰ ਦੰਦ ਸਰਜਨ ਵੱਜੋਂ 17 ਸਾਲ ਦੀ ਸੇਵਾ ਦੇ ਬਾਅਦ ਅਤੇ ਸਿੱਧੀ ਭਰਤੀ ਹੋਏ ਸੀਨੀਅਰ ਦੰਦ ਸਰਜਨ ਨੂੰ 6 ਸਾਲ ਅਤੇ ਇਸ ਤੋਂ ਵੱਧ ਦੀ ਸੇਵਾ ਤੋਂ ਬਾਅਦ 37400-67000 ਰੁਪਏ + 8700 ਰੁਪਏ ਗ੍ਰੇਡ ਪੇ ਦਾ ਪੇ ਬੈਂਡ 4 ਮਿਲੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦੰਦ ਸਰਜਨ ਵਜੋਂ 11 ਸਾਲ ਦੀ ਸੇਵਾ ਤੋਂ ਬਾਅਦ ਅਤੇ ਸਿੱਧੇ ਭਰਤੀ ਹੋਏ ਸੀਨੀਅਰ ਦੰਦ ਸਰਜਨਾਂ ਨੂੰ 3 ਸਾਲ ਅਤੇ ਇਸ ਤੋਂ ਵੱਧ ਦੀ ਸੇਵਾ ਦੇ ਬਾਅਦ 15600-39100 ਰੁਪਏ ਦੀ ਪੇ ਬੈਂਡ 3 ਵਿਚ 8000 ਰੁਪਏ ਦਾ ਗ੍ਰੇਡ ਪੇ ਮਿਲਦਾ ਸੀ। ਦੰਦ ਸਰਜਨਾਂ ਅਤੇ ਸੀਨੀਅਰ ਦੰਦ ਸਰਜਨਾਂ ਦਾ ਸੋਧ ਕੀਤਾ ਪੇ ਢਾਂਚਾ 6 ਅਗੱਸਤ, 2012 ਤੋਂ ਲਾਗੂ ਹੋਵੇਗਾ।