ਅਜੀਤਗੜ੍ਹ, 9 ਅਗੱਸਤ (ਸਤਵਿੰਦਰ ਸਿੰਘ ਧੜਾਕ) : ਆਲ ਇੰਡੀਆ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਰਾਜਾ ਮੋਹਾਲੀ ਨੇ ਬੀਤੇ ਕਲ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵਲੋਂ ਦਿਤੇ ਗਏ ਬਿਆਨ ਜਿਸ ਵਿਚ ਸ. ਸਿੱਧੂ ਨੇ ਕਿਹਾ ਸੀ ਕਿ ਸੜਕਾਂ ਤੇ ਕੇਂਦਰ ਸਰਕਾਰ ਦਾ ਪੈਸਾ ਖ਼ਰਚ ਕੇ ਪੰਜਾਬ ਸਰਕਾਰ ਅਪਣੀ ਬੱਲੇ-ਬੱਲੇ ਕਰਵਾਉਣੀ ਚਾਹੁੰਦੀ ਹੈ, ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਂਦਰ ਕੋਲ ਜਿਹੜਾ ਪੈਸਾ ਹੈ ਉਹ ਕਿਸੇ ਦੀ ਜੱਦੀ ਪੁਸ਼ਤੀ ਜਾਇਦਾਦ ਨਹੀਂ ਹੈ ਸਗੋਂ ਲੋਕਾਂ ਦਾ ਹੀ ਪੈਸਾ ਹੈ। ਉਨ੍ਹਾਂ ਕਿਹਾ ਕਿ ਸ. ਸਿੱਧੂ ਦੇ ਇਸ ਬਿਆਨ ਵਿਚੋਂ ਕੇਂਦਰ ਦੀ ਪੰਜਾਬ ਨਾਲ ਵਿਤਕਰੇ ਦੀ ਬੋਅ ਸਾਫ਼ ਆਉਂਦੀ ਹੈ।
ਰਾਜਾ ਮੋਹਾਲੀ ਨੇ ਕਿਹਾ ਕਿ ਸ. ਸਿੱਧੂ ਸ਼ਾਇਦ ਇਹ ਗੱਲ ਭੁੱਲ ਗਏ ਹਨ ਕਿ ਹਾਲ ਹੀ ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਨਕਾਰ ਕੇ ਅਕਾਲੀ-ਭਾਜਪਾ ਗਠਜੋੜ ਦੀਆਂ ਵਿਕਾਸ ਅਤੇ ਲੋਕ ਪੱਖੀ ਨੀਤੀਆਂ ਨੂੰ ਵੋਟਾਂ ਪਾਈਆਂ ਅਤੇ ਅਕਾਲੀ-ਭਾਜਪਾ ਸਰਕਾਰ ਮੁੜ ਪੰਜਾਬ ਵਿਚ ਕਾਇਮ ਹੋਈ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਕਾਰਜ ਸ. ਸਿੱਧੂ ਨੂੰ ਹਜ਼ਮ ਨਹੀਂ ਹੋ ਰਹੇ ਜਦਕਿ ਸ. ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਲੋਕਾਂ ਨੇ ਵੀ ਉਨ੍ਹਾਂ ਦੀ ਇਸ ਵਚਨਬੱਧਤਾ ਤੇ ਮੋਹਰ ਲਗਾ ਕੇ ਪੰਜਾਬ ਦਾ ਰਿਕਾਰਡ ਤੋੜ ਕੇ ਅਕਾਲੀ-ਭਾਜਪਾ ਸਰਕਾਰ ਨੂੰ ਹਮਾਇਤ ਦਿਤੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਦੀ ਸਰਕਾਰ ਨੇ ਹਮੇਸ਼ਾਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਅਤੇ ਇਸ ਦੇ ਬਾਵਜੂਦ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਦੂਰਅੰਦੇਸ਼ੀ ਅਤੇ ਵਿਕਾਸ ਪੱਖੀ ਨੀਤੀਆਂ ਨਾਲ ਪੰਜਾਬ ਦਾ ਵਿਕਾਸ ਗਲਾਤਾਰਤਾ ਵਿਚ ਹੋਇਆ ਹੈ ਜਿੰਨੇ ਵੀ ਵਿਕਾਸ ਦੇ ਪ੍ਰਾਜੈਕਟ ਪੰਜਾਬ ਵਿਚ ਆਏ ਹਨ ਉਹ ਬਾਦਲ ਰਾਜ ਵੇਲੇ ਹੀ ਆਏ ਹਨ। ਰਾਜਾ ਮੋਹਾਲੀ ਨੇ ਅੱਗੇ ਆਖਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਭਾਰਤ ਦੇ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ ਅਤੇ ਵਿਕਾਸ ਕਰਨ ਵਾਲਿਆਂ ਨੂੰ ਹੀ ਲੋਕ ਵੋਟਾਂ ਪਾਉਣਗੇ। ਇਸ ਮੌਕੇ ਮਲਕੀਅਤ ਸਿੰਘ ਮੋਹਾਲੀ, ਰਵਿੰਦਰ ਸਿੰਘ (ਜਗੀਰਦਾਰ), ਹਰਕੰਵਲਜੀਤ ਸਿੰਘ ਗਿਲ, ਮਨਪ੍ਰੀਤ ਸਿੰਘ, ਮੁਖਵਿੰਦਰ ਸਿੰਘ, ਹਰਜੀਤ ਸਿੰਘ,(ਜਗੀਰਦਾਰ), ਤਰਲੋਚਨ ਸਿੰਘ ਭ¤ਗੂ, ਨੈਬ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਸਿੰਘ, ਬਾਪੂ ਜੋਗਿੰਦਰ ਸਿੰਘ, ਇੰਦਰਜੀਤ ਸਿੰਘ ਵੀ ਹਾਜ਼ਰ ਸਨ।