ਚੰਡੀਗੜ੍ਹ ਖਬਰਾਂ
 

ਪ੍ਰੋ. ਮੁਹੰਮਦ ਖ਼ਾਲਿਦ ਬਣੇ ਪੁਟਾ ਦੇ ਪ੍ਰਧਾਨ

ਚੰਡੀਗੜ੍ਹ, 9 ਅਗੱਸਤ (ਬਠਲਾਣਾ) : ਅੱਜ ਹੋਈ ਪੰਜਾਬਰ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ (ਪੁਟਾ) ਦੀ ਚੋਣ ਵਿਚ ਸ਼ਾਮ ਕਾਲੀਨ ਵਿਭਾਗ ਦੇ ਪ੍ਰੋ. ਮੁਹੰਮਦ ਖ਼ਾਲਿਦ ਪ੍ਰਧਾਨ ਦੀ ਚੋਣ ਜਿੱਤ ਗਏ ਹਨ। ਉੁਨ੍ਹਾਂ ਨੇ ਸਿੱਧੇ ਮੁਕਾਬਲੇ ਵਿਚ ਯੂਸੋਲ ਦੇ ਪ੍ਰੋ. ਰਵੀ ਕੁਮਾਰ ਮਹਾਜਨ ਨੂੰ 59 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਨ੍ਹਾਂ ਚੋਣਾਂ ਵਿਚ ਪਿਛਲੇ ਸਾਲ ਵਾਂਗ ਕਿਸੇ ਗਰੁੱਪ ਨੂੰ ਪੂਰਾ ਫ਼ਤਵਾ ਨਹੀਂ ਮਿਲਿਆ, ਜਿਥੇ ਪਿਛਲੇ ਸਾਲ ਦੇ ਜੇਤੂ ਪ੍ਰੋ. ਮਨਜੀਤ ਗਰੁੱਪ ਨੂੰ 3 ਅਤੇ ਪ੍ਰੋ. ਤਨਕੇਸ਼ਵਰ ਗਰੁੱਪ ਨੂੰ 2 ਸੀਟਾਂ ਮਿਲੀਆਂ। ਜੇਤੂ ਉਮੀਦਵਾਰਾਂ ’ਚ ਪ੍ਰੋ. ਖ਼ਾਲਿਦ ਤੋਂ ਇਲਾਵਾ ਸਕੱਤਰ ਪ੍ਰੋ. ਜੈਯੰਤੀ ਦੱਤਾ, ਮੀਤ ਪ੍ਰਧਾਨ ਪ੍ਰੋ. ਅਮਰਨਾਥ ਗਿੱਲ ਚੁਣੇ ਗਏ ਜੋ ਮਨਜੀਤ ਗਰੁੱਪ ਨਾਲ ਸਬੰਧਤ ਹਨ। ਜਦਕਿ ਇਸ ਦੇ ਵਿਰੋਧੀ ਗਰੁੱਪ ਦੇ ਪ੍ਰੋ. ਅੰਜੂ ਰਾਓ ਸੰਯੁਕਤ ਸਕੱਤਰ ਅਤੇ ਪ੍ਰੋ. ਪ੍ਰਵੀਨ ਗੋਇਲ ਖਜ਼ਾਨਚੀ ਦੀ ਚੋਣ ਜਿੱਤ ਗਏ ਹਨ।
ਪੁਟਾ ਦੀ ਨਵੀਂ ਟੀਮ : ਪ੍ਰਧਾਨ : ਪ੍ਰੋ. ਮੁਹੰਮਦ ਖ਼ਾਲਿਦ (ਸ਼ਾਮ ਕਾਲੀਨ ਵਿਭਾਗ), ਮੀਤ ਪ੍ਰਧਾਨ : ਪ੍ਰੋ. ਅਮਰ ਨਾਥ ਗਿੱਲ (ਅੰਕੜਾ ਵਿਗਿਆਨ), ਸਕੱਤਰ : ਪ੍ਰੋ. ਜੈਯੰਤੀ ਦੱਤਾ (ਏ.ਐਸ. ਸੀ. ਵਿਭਾਗ), ਸੰਯੁਕਤ ਸਕੱਤਰ : ਪ੍ਰੋ. ਅੰਜੂ ਰਾਓ (ਬਾਟਨੀ), ਖਜ਼ਾਨਚੀ : ਪ੍ਰੋ. ਪ੍ਰਵੀਨ ਗੋਇਲ (ਯੂ.ਆਈ.ਈ.ਟੀ.)।
ਸਕੱਤਰ ਤੋਂ ਪ੍ਰਧਾਨ ਚੁਣੇ : ਪ੍ਰਧਾਨਗੀ ਦੀ ਚੋਣ ਜਿੱਤਣ ਵਾਲੇ ਪ੍ਰੋ. ਮੁਹੰਮਦ ਖ਼ਾਲਿਦ ਪਿਛਲੀ ਪੁਟਾ ਵਿਚ ਸਕੱਤਰ ਦੇ ਅਹੁਦੇ  ’ਤੇ ਸਨ ਅਤੇ ਗਰੁੱਪ ਨੇ ਉੁਨ੍ਹਾਂ ਨੂੰ ਵੱਡੀ ਜ਼ੁੰਮੇਵਾਰੀ ਦਿਤੀ ਜਿਸ ’ਤੇ ਉਹ ਖ਼ਰੇ ਉਤਰੇ।
ਮਹਿਲਾ ਬਣੀ ਸਕੱਤਰ : ਜੇਤੂ ਗਰੁੱਪ ਨੇ ਸਕੱਤਰ ਵਰਗਾ ਅਹਿਮ ਅਹੁਦਾ ਪਹਿਲੀ ਵਾਰੀ ਕਿਸੇ ਮਹਿਲਾ ਅਧਿਆਪਕ ਨੂੰ ਦਿਤਾ ਅਤੇ ਉੁਨ੍ਹਾਂ ਦੀ ਇਹ ਰਣਨੀਤੀ ਕਾਮਯਾਬ ਹੋਈ ਅਤੇ ਪ੍ਰੋ. ਜੈਯੰਤੀ ਦੱਤਾ ਇਹ ਚੋਣ ਜਿੱਤ ਗਈ। ਕੈਂਪਸ ’ਚ ਵਿਚ 48 ਫ਼ੀ ਸਦੀ ਮਹਿਲਾ ਅਧਿਆਪਕਾਵਾਂ ਹਨ ਜਿਨ੍ਹਾਂ ਨੇ ਸ੍ਰੀਮਤੀ ਦੱਤਾ ਨੂੰ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਈ।
ਵੋਟਾਂ ਲਈ ਭਾਰੀ ਉਤਸ਼ਾਹ : ਬਾਰਸ਼ ਅਤੇ ਹੁੰਮਸ ਭਰੇ ਮੌਸਮ ਦੇ ਬਾਵਜੂਦ ਯੂਨੀਵਰਸਿਟੀ ਅਧਿਆਪਕਾਂ ’ਚ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ 93 ਫ਼ੀ ਸਦੀ ਪੋ¦ਿਗ ਹੋਈ।
ਉਮੀਦਵਾਰਾਂ ਨੂੰ ਕਿੰਨੀਆਂ ਵੋਟਾਂ ਮਿਲੀਆਂ : ਪ੍ਰਧਾਨ : ਮੁਹੰਮਦ ਖ਼ਾਲਿਦ-310 ਵੋਟਾਂ, ਹਾਰਨ ਵਾਲੇ ਪ੍ਰੋ. ਮਹਾਜਨ 250 ਵੋਟਾਂ, ਮੀਤ ਪ੍ਰਧਾਨ ਪ੍ਰੋ. ਅਮਰਨਾਥ ਗਿੱਲ 293 ਵੋਟਾਂ, ਹਾਰਨ ਵਾਲੇ ਪ੍ਰੋ. ਯੋਗਰਾਜ 259, ਸਕੱਤਰ ਪ੍ਰੋ. ਜੈਯੰਤੀ ਦੱਤਾ 292 ਵੋਟਾਂ, ਹਾਰਨ ਵਾਲੇ ਪ੍ਰੋ. ਦੇਵਿੰਦਰ ਸਿੰਘ 275, ਸੰਯੁਕਤ ਸਕੱਤਰ ਪ੍ਰੋ. ਅੰਜੂ ਰਾਓ 306 ਵੋਟਾਂ, ਹਾਰਨ ਵਾਲੇ ਪ੍ਰੋ. ਕਿੱਟੀ ਸਿੱਧੂ 256 ਵੋਟਾਂ, ਖਜ਼ਾਨਚੀ ਪ੍ਰੋ. ਪ੍ਰਵੀਨ ਗੋਇਲ 279 ਵੋਟਾਂ, ਹਾਰਨ ਵਾਲੇ ਪ੍ਰੋ. ਅਰਪਿਤ ਬਾਂਸਲ ਨੂੰ 274 ਵੋਟਾਂ ਮਿਲੀਆਂ।
ਕਾਰਜਕਾਰਨੀ ਮੈਂਬਰ (ਜੇਤੂ ਉਮੀਦਵਾਰ) ਗਰੁੱਪ-1 : ਪ੍ਰੋ. ਅਕਸ਼ੇ ਕੁਮਾਰ (385 ਵੋਟਾਂ), ਪ੍ਰੋ. ਮਨਜੀਤ ਸਿੰਘ (314), ਪ੍ਰੋ. ਸ਼ਿਵਾਨੀ ਸ਼ਰਮਾ (260), ਪ੍ਰੋ. ਅਸ਼ੋਕ ਸੱਭਰਵਾਲ (226), ਗਰੁੱਪ 2 ’ਚੋਂ ਗੁਲਦੀਪ ਸਿੰਘ (278), ਪ੍ਰੋ. ਜੀ.ਆਰ. ਚੌਧਰੀ ²(275), ਪ੍ਰੋ. ਦੀਪਕ ਰਾਹੀ (261), ਪ੍ਰੋ. ਸੁਮਨ ਮੋਰ (239), ਗਰੁੱਪ-3 ’ਚ ਪ੍ਰੋ. ਲਤਿਕਾ ਸ਼ਰਮਾ (283), ਪ੍ਰੋ. ਅਨਿਲ ਕੁਮਾਰ (260) ਅਤੇ ਪ੍ਰੋ. ਦੇਵਿੰਦਰ ਪ੍ਰੀਤ (253)। ਚੌਥੇ ਗਰੁੱਪ ’ਚੋਂ ਪ੍ਰੋ. ਕੀਰਤੀ ਵਰਧਨ ਅਤੇ 5ਵੇਂ ਗਰੁੱਪ ’ਚੋਂ ਪ੍ਰੋ. ਜਤਿੰਦਰ ਗਰੋਵਰ ਪਹਿਲਾਂ ਹੀ ਨਿਰਵਿਰੋਧ ਜੇਤੂ ਰਹੇ ਹਨ।
ਪ੍ਰੋ. ਅਕਸ਼ਿਆ ਨੂੰ ਸੱਭ ਤੋਂ ਵੱਧ ਵੋਟਾਂ : ਅਹੁਦਾ ਛੱਡ ਰਹੇ ਪ੍ਰੋ. ਅਕਸ਼ਿਆ ਕੁਮਾਰ ਨੂੰ ਸੱਭ ਤੋਂ ਵੱਧ 385 ਵੋਟਾਂ ਮਿਲੀਆਂ ਜਿਸ ਤੋਂ ਉੁਨ੍ਹਾਂ ਦੀ ਹਰਮਨਪਿਆਰਤਾ ਦਾ ਸਬੂਤ ਮਿਲਦਾ ਹੈ। ਜਦਕਿ ਗਰੁੱਪ ਦੇ ਸਰਪ੍ਰਸਤ ਪ੍ਰੋ. ਮਨਜੀਤ ਸਿੰਘ 314 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ।
ਬਹੁਮਤ ਦਾ ਦਾਅਵਾ : ਮਨਜੀਤ-ਅਕਸ਼ੇ ਗਰੁੱਪ ਨੇ ਜਿਥੇ ਲਗਾਤਾਰ ਦੂਜੇ ਸਾਲ ਪੁਟਾ ਚੋਣਾਂ ’ਚ ਜਿੱਤ ਦਰਜ ਕੀਤੀ ਹੈ, ਉਥੇ ਪ੍ਰਧਾਨ, ਮੀਤ ਪ੍ਰਧਾਨ ਅਤੇ ਸਕੱਤਰ ਪਦ ਤੋਂ ਇਲਾਵਾ 11 ’ਚੋਂ 7 ਕਾਰਜਕਾਰਨੀ ਮੈਂਬਰ ਵੀ ਇਸੇ ਗਰੁੱਪ ਨਾਲ ਸਬੰਧਤ ਦੱਸੇ ਜਾਂਦੇ ਹਨ।
ਅਧਿਆਪਕਾਂ ਦੀ ਭਰਤੀ ਮੁੱਖ ਏਜੰਡਾ : ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਜੇਤੂ ਰਹੇ ਪ੍ਰਧਾਨ ਪ੍ਰੋ. ਖ਼ਾਲਿਦ ਨੇ ਦਸਿਆ ਕਿ ਅਧਿਆਪਕਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਵਾਉਣਾ ਉੁਨ੍ਹਾਂ ਦਾ ਮੁਢਲਾ ਕੰਮ ਰਹੇਗਾ। ਇਸ ਤੋਂ ਇਲਾਵਾ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ 60 ਤੋਂ 65 ਸਾਲ ਕਰਵਾਉਣਾ ਅਤੇ ਮਹਿਲਾ ਅਧਿਆਪਕਾਂ ਨੂੰ ਬੱਚਿਆਂ ਦੀ ਸੰਭਾਲ ਲਈ ਛੁੱਟੀ ਦੀ ਸਹੂਲਤ ਦਿਵਾਉਣਾ ਮੁੱਖ ਏਜੰਡਾ ਹਨ। ਉੁਨ੍ਹਾਂ ਨੇ ਅਪਣੀ ਜਿੱਤ ਦਾ ਸਿਹਰਾ ਪਿਛਲੇ ਸਾਲ ਕੀਤੇ ਕੰਮਾਂ ਨੂੰ ਦਿਤਾ।
ਜਿੱਤ ਦੇ ਬਾਵਜੂਦ ਥੋੜਾ ਧੱਕਾ : ਭਾਵੇਂ ਮਨਜੀਤ ਗਰੁੱਪ ਨੇ ਲਗਾਤਾਰ ਦੂਜੇ ਸਾਲ ਪੁਟਾ ਚੋਣਾਂ ਜਿੱਤੀਆਂ ਹਨ ਪਰ ਕਈ ਸੀਟਾਂ ’ਤੇ ਵੋਟਾ ਦਾ ਫ਼ਰਕ ਬਹੁਤ ਘੱਟ ਰਿਹਾ ਹੈ। ਸਕੱਤਰ ਵਰਗਾ ਅਹਿਮ ਅਹਦਾ ਕੇਵਲ 17 ਵੋਟਾਂ ਦੇ ਫ਼ਰਕ ਨਾਲ ਜਿਤਿਆ ਜਦਕਿ ਖ਼ਜ਼ਾਨਚੀ ਦੀ ਸੀਟ ਮਹਿਜ 5 ਵੋਟਾਂ ਨਾਲ ਹਰਾਈ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.