ਰਾਸ਼ਟਰੀ ਖਬਰਾਂ
 

ਫ਼ਿਜ਼ਾ ਦੇ ਘਰੋਂ ਸਵਾ ਕਰੋੜ ਨਕਦ ਤੇ ਇਕ ਕਿਲੋ ਸੋਨਾ ਮਿਲਿਆ, ਚਾਚਾ ਗ੍ਰਿਫ਼ਤਾਰ

ਅਜੀਤਗੜ੍ਹ, 9 ਅਗੱਸਤ (ਗੁਰਮੁਖ ਸਿੰਘ ਵਾਲੀਆ) : ਹਰਿਆਣਾ ਦੀ ਸਾਬਕਾ ਐਡਵੋਕੇਟ ਜਨਰਲ ਅਨੁਰਾਧਾ ਬਾਲੀ ਉਰਫ਼ ਫ਼ਿਜ਼ਾ ਦੀ ਮੌਤ ਦੀ ਜਾਂਚ ਕਰ ਰਹੀ ਪੁਲਿਸ ਨੂੰ ਹਾਲੇ ਵੀ ਸਬੂਤਾਂ ਦੀ ਤਲਾਸ਼ ਹੈ। ਇਸ ਦੌਰਾਨ ਅਪਣੀ ਤਫ਼ਤੀਸ਼ ਨੂੰ ਅੱਗੇ ਤੋਰਦਿਆਂ ਮੁਹਾਲੀ ਪੁਲਿਸ ਨੇ ਅੱਜ ਫ਼ਿਜ਼ਾ ਦੇ ਚਾਚਾ ਸਤਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਸਤਪਾਲ ਉਹੀ ਸ਼ਖ਼ਸ ਹੈ ਜਿਸ ਨੇ ਪੁਲਿਸ ਨੂੰ ਸੱਭ ਤੋਂ ਪਹਿਲਾਂ ਸੂਚਿਤ ਕੀਤਾ ਸੀ ਕਿ ਫ਼ਿਜ਼ਾ ਦੇ ਘਰ ਵਿਚੋਂ ਬਦਬੂ ਆ ਰਹੀ ਹੈ ਜਿਸ ਤੋਂ ਬਾਅਦ ਇਸ ਸਾਰੀ ਘਟਨਾ ਦਾ ਪਰਦਾ ਫ਼ਾਸ਼ ਹੋਇਆ ਸੀ। ਪੁਲਿਸ ਉਸ ਤੋਂ ਪੁਛਗਿਛ ਕਰ ਰਹੀ ਹੈ। ਫ਼ਿਜ਼ਾ ਦੇ ਮੌਤ ਦੇ ਰਹੱਸ ਤੋਂ ਪਰਦਾ ਉਠਾਉਣ ’ਚ ਰੁੱਝੀ ਪੁਲਿਸ ਨੇ ਅੱਜ ਫਿਰ ਫ਼ਿਜ਼ਾ ਦੇ ਘਰ ਦਾ ਚੱਪਾ-ਚੱਪਾ ਛਾਣ ਮਾਰਿਆ। ਤਲਾਸ਼ੀ ਦੌਰਾਨ ਪੁਲਿਸ ਨੂੰ ਅਲਮਾਰੀਆਂ ਵਿਚੋਂ ਨੋਟਾਂ ਦੇ ਬੰਡਲ ਮਿਲੇ ਹਨ ਜਿਨ੍ਹਾਂ ਨੂੰ ਗਿਣਨ ਲਈ ਦੋ ਮਸ਼ੀਨਾਂ ਮੰਗਵਾਈਆਂ ਗਈਆਂ। ਸੂਤਰਾਂ ਮੁਤਾਬਕ ਪੁਲਿਸ ਨੂੰ ਫ਼ਿਜ਼ਾ ਦੇ ਘਰੋਂ ਕਰੀਬ ਸਵਾ ਕਰੋੜ ਰੁਪਏ ਨਕਦ ਅਤੇ ਇਕ ਕਿਲੋ ਸੋਨੇ ਦੇ ਗਹਿਣੇ ਮਿਲੇ ਹਨ। ਹਾਲਾਂਕਿ ਪੁਲਿਸ ਨੇ ਹਾਲੇ ਨੋਟਾਂ ਦੀ ਬਰਾਮਦਗੀ ਬਾਰੇ ਕੋਈ ਅਧਿਕਾਰਕ ਬਿਆਨ ਨਹੀਂ ਦਿਤਾ।            (ਬਾਕੀ ਸਫ਼ਾ 2 ’ਤੇ)

ਇਸੇ ਦੌਰਾਨ ਫ਼ਿਜ਼ਾ ਦਾ ਅੰਤਮ ਵੀਡੀਉ ਵੀ ਸਾਹਮਣੇ ਆਇਆ ਹੈ। ਫ਼ਿਜ਼ਾ ਅਪਣੇ ਮਿੱਤਰ ਅਜੀਤ ਹੁੱਡਾ ਨਾਲ ਮੋਹਾਲੀ ਦੇ ਰਾਜਸ੍ਰੀ ਰੈਸਟੋਰੈਂਟ ਵਿਚ ਖਾਣਾ ਖਾਣ ਗਈ ਸੀ। ਫ਼ਿਜ਼ਾ ਨੇ ਇਸ ਵੀਡੀਉ ਵਿਚ ਜਿਹੜੇ ਕਪੜੇ ਪਾਏ ਹੋਏ ਹਨ, ਉਨ੍ਹਾਂ ਕਪੜਿਆਂ ਵਿਚ ਹੀ ਉਸ ਦੀ ਲਾਸ਼ ਮਿਲੀ ਹੈ। ਇਕ ਅਗੱਸਤ ਦੇ ਸੀ.ਸੀ.ਟੀ.ਵੀ. ਵੀਡੀਉ ਫ਼ੁਟੇਜ ਮੁਤਾਬਕ ਫ਼ਿਜ਼ਾ ਅਤੇ ਅਜੀਤ ਹੁੱਡਾ ਸ਼ਾਮ 5.47 ਵਜੇ ਰੈਸਟੋਰੈਂਟ ਵਿਚ ਦਾਖ਼ਲ ਹੋਏ। ਸ਼ਾਮ 6.43 ’ਤੇ ਫ਼ਿਜ਼ਾ ਰੈਸਟੋਰੈਂਟ ਵਿਚੋਂ ਬਾਹਰ ਆਉਂਦੀ ਵਿਖਾਈ ਦੇ ਰਹੀ ਹੈ। ਅਜੀਤ ਹੁੱਡਾ, ਲਗਭਗ ਪੰਜ ਮਿੰਟ ਬਾਅਦ 6.47 ’ਤੇ ਬਾਹਰ ਨਿਕਲਦਾ ਵਿਖਾਈ ਦੇ ਰਿਹਾ ਹੈ। ਅਜੀਤ ਕੋਲ ਇਕ ਪਾਲੀ ਬੈਗ ਵੀ ਵਿਖਾਈ ਦੇ ਰਿਹਾ ਹੈ ਜਿਸ ਵਿਚ ਖਾਣ ਦਾ ਸਮਾਨ ਸੀ। ਫ਼ਿਜ਼ਾ ਦੇ ਘਰੋਂ ਪੁਲਿਸ ਨੇ ਇਸ ਪਾਲੀ ਬੈਗ ਨੂੰ ਵੀ ਬਰਾਮਦ ਕੀਤਾ ਹੈ। ਫ਼ਿਲਹਾਲ ਇਸ ਨੂੰ ਜਾਂਚ ਲਈ ਸੀ.ਐਫ਼.ਐਲ. ਭੇਜਿਆ ਗਿਆ ਹੈ ਜਿਸ ਦੀ ਰੀਪੋਰਟ ਚਾਰ ਦਿਨ ਦੇ ਅੰਦਰ ਆਵੇਗੀ।
ਇਸ ਦੌਰਾਨ ਫ਼ਿਜ਼ਾ ਦੇ ਮੂੰਹ ਬੋਲੇ ਭਰਾ ਅਤੇ ਬੁ¦ਦਸ਼ਹਿਰ ਦੇ ਸਮਾਜ ਸੇਵੀ ਸਲੀਮ ਅਲਵੀ ਦੇ ਦਾਅਵੇ ਨੇ ਫ਼ਿਜ਼ਾ ਉਰਫ਼ ਅਨੁਰਾਧਾ ਬਾਲੀ ਦੀ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਲਿਆ ਦਿਤਾ ਹੈ। ਅਲਵੀ ਨੇ ਦਾਅਵਾ ਕੀਤਾ ਹੈ ਕਿ ਫ਼ਿਜ਼ਾ ਦੀ ਮੌਤ ਵਿਚ ਹਰਿਆਣਾ ਜਨਹਿਤ ਕਾਂਗਰਸ ਦੇ ਨੇਤਾ ਅਤੇ ਚੰਦਰ ਮੋਹਨ ਦੇ ਭਰਾ ਕੁਲਦੀਪ ਬਿਸ਼ਨੋਈ ਦਾ ਹੱਥ ਹੈ। ਸਲੀਮ ਅਲਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੈ ਜਿਨ੍ਹਾਂ ਨਾਲ ਫ਼ਿਜ਼ਾ ਨੇ ਮੌਤ ਤੋਂ ਕੁੱਝ ਸਮਾਂ ਪਹਿਲਾਂ ਗੱਲਬਾਤ ਕੀਤੀ ਸੀ। ਇਸੇ ਆਧਾਰ ’ਤੇ ਮੋਹਾਲੀ ਪੁਲਿਸ ਦੀ ਅਪਰਾਧ ਸ਼ਾਖ਼ਾ ਨੇ ਫ਼ਿਜ਼ਾ ਦੇ ਮੋਬਾਈਲ ਫ਼ੋਨ ਦੀਆਂ ਕਾਲਾਂ ਦਾ ਵੇਰਵਾ ਪਤਾ ਕਰ ਕੇ ਸਲੀਮ ਅਲਵੀ  ਨਾਲ ਸੰਪਰਕ ਕੀਤਾ ਅਤੇ ਜਾਂਚ ਵਿਚ ਸਹਿਯੋਗ ਲਈ ਕਿਹਾ। 31 ਜੁਲਾਈ ਦੀ ਦੁਪਹਿਰ  ਦੇ ਕਰੀਬ ਢਾਈ ਵਜੇ ਅਤੇ ਇਕ ਅਗੱਸਤ ਦੀ ਸ਼ਾਮ 4 ਅਤੇ 5 ਵਜੇ ਦੇ ਦੌਰਾਨ ਸਲੀਮ ਅਲਵੀ ਨੇ ਫ਼ਿਜ਼ਾ  ਨਾਲ ਮੋਬਾਈਲ ’ਤੇ ਗੱਲਬਾਤ ਕੀਤੀ ਸ। ਅਲਵੀ ਦੋ ਸਾਲ ਤੋਂ ਵੱਧ ਸਮੇਂ ਫ਼ਿਜ਼ਾ ਦੇ ਸੰਪਰਕ ਵਿਚ ਸੀ।

 

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਰਾਸ਼ਟਰੀ ਖਬਰਾਂ

ਅਟਲਾਂਟਾ: ਮੋਰਹਾਊਸ ਕਾਲਜ ਦੀ 129ਵੀਂ ਵਰ੍ਹੇਗੰਢ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਕਾਲਜ ਦੇ ਪ੍ਰਧਾਨ ਜੌਹਨ ਸਿਲਵੇਨਸ ਵਿਲਸਨ।

ਪੰਜਾਬ ਅਤੇ ਹਰਿਆਣਾ 'ਚ ਗਰਮੀ ਦਾ ਕਹਿਰ ਜਾਰੀ

ਭਾਜਪਾ ਨਾਲ ਗਠਜੋੜ ਕਾਇਮ ਰਹੇਗਾ : ਨਿਤੀਸ਼ ਕੁਮਾਰ

ਸ੍ਰੀਲੰਕਾਈ ਤਾਮਿਲਾਂ ਦੀ ਮੀਟਿੰਗ ਵਿਚ ਯਾਸੀਨ ਮਲਿਕ ਪੁੱਜੇ, ਕਾਂਗਰਸ ਅਤੇ ਭਾਜਪਾ ਨੇ ਇਤਰਾਜ਼ ਪ੍ਰਗਟਾਇਆ

ਧਮਾਕਿਆਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਦਹਿਲਿਆ ਇਰਾਕ, 75 ਮੌਤਾਂ

ਮਾਨਾ ਪਿੰਡ 'ਚ ਹਿੰਸਾ ਦਾ ਮਾਮਲਾ : 150 ਕਾਂਗਰਸੀਆਂ ਵਿਰੁਧ ਪਰਚਾ ਦਰਜ

ਔਰਤ ਦਾ ਸਨਮਾਨ ਕੀਤੇ ਬਿਨਾਂ ਕੋਈ ਸਮਾਜ ਅੱਗੇ ਨਹੀਂ ਵੱਧ ਸਕਦਾ : ਰਾਸ਼ਟਰਪਤੀ

ਪ੍ਰਾਇਮਰੀ ਸਕੂਲਾਂ ਵਿਚ ਭਰਤੀ ਕੀਤੇ ਜਾ ਰਹੇ ਕੱਚੇ ਅਧਿਆਪਕ 'ਸਿਖਿਆ ਦੇ ਦੁਸ਼ਮਣ' : ਸੁਪਰੀਮ ਕੋਰਟ

'ਖ਼ੁਸ਼ਹਾਲੀ ਲਈ ਸਰਹੱਦਾਂ 'ਤੇ ਸ਼ਾਂਤੀ ਜ਼ਰੂਰੀ'

ਨਵਾਜ਼ ਸ਼ਰੀਫ਼ ਦੀ ਪਾਰਟੀ ਨੂੰ ਬਹੁਮਤ ਮਿਲਿਆ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.