ਰਾਸ਼ਟਰੀ ਖਬਰਾਂ
 

ਮੌਤ ਤੋਂ ਪਹਿਲਾਂ ਫ਼ਿਜ਼ਾ ਨੇ ਪ੍ਰਗਟਾਇਆ ਸੀ ਜਾਨ ਨੂੰ ਖ਼ਤਰਾ

ਮੋਹਾਲੀ, 8 ਅਗੱਸਤ (ਗੁਰਮੁਖ ਸਿੰਘ ਵਾਲੀਆ) : ਹਰਿਆਣਾ ਦੀ ਸਾਬਕਾ ਐਡਵੋਕੇਟ ਜਨਰਲ ਮ੍ਰਿਤਕ ਅਨੁਰਾਧਾ ਬਾਲੀ ਉਰਫ਼ ਫ਼ਿਜ਼ਾ ਦੀ ਮੌਤ ਦੇ ਮਾਮਲੇ ’ਚ ਜਿਥੇ ਮੋਹਾਲੀ ਪੁਲਿਸ ਅਜੇ ਵੀ ਹਨੇਰੇ ਵਿਚ ਹੱਥ-ਪੈਰ ਮਾਰ ਰਹੀ ਹੈ ਅਤੇ ਉਸ ਦੇ ਹੱਥ ਪੁਖ਼ਤਾ ਸਬੂਤ ਨਹੀਂ ਲੱਗੇ ਹਨ, ਉਥੇ ਭੁਬਨੇਸ਼ਵਰ ਦੇ ਰਹਿਣ ਵਾਲੇ ਸਲੀਮ ਅਲਵੀ ਨੇ ਦਾਅਵਾ ਕੀਤਾ ਹੈ ਕਿ ਉਹ ਫ਼ਿਜ਼ਾ ਦੇ ਲਗਾਤਾਰ ਸੰਪਰਕ ਵਿਚ ਰਿਹਾ ਸੀ। ਅਲਵੀ ਨੇ ਕਿਹਾ ਕਿ ਫ਼ਿਜ਼ਾ ਨੇ ਹਰਿਆਣਾ ਦੇ ਕੁੱਝ ਅਸਰ ਰਸੂਖ ਰੱਖਣ ਵਾਲੇ ਲੋਕਾਂ ਤੋਂ ਅਪਣੀ ਜਾਨ ਨੂੰ ਖ਼ਤਰੇ ਬਾਰੇ ਚਿੰਤਾ ਪ੍ਰਗਟਾਈ ਸੀ। ਅਲਵੀ ਨੇ ਇਹ ਸਨਸਨੀਖ਼ੇਜ਼ ਪ੍ਰਗਟਾਵਾ ਕਰਦਿਆਂ ਦਸਿਆ ਕਿ ਜੁਲਾਈ ਅਤੇ ਅਗੱਸਤ ਵਿਚਕਾਰ ਉਸ ਦੀ ਅਨੁਰਾਧਾ ਬਾਲੀ ਨਾਲ ਗੱਲਬਾਤ ਹੋਈ ਸੀ ਜਿਸ ਦੌਰਾਨ ਫ਼ਿਜ਼ਾ ਨੇ ਉਸ ਨੂੰ ਹਰਿਆਣਾ ਦੇ ਕੁੱਝ ਅਸਰਦਾਰ ਲੋਕਾਂ ਨਾਲ ਝਗੜੇ ਨੂੰ ਲੈ ਕੇ ਫਿਕਰਮੰਦੀ ਜ਼ਾਹਰ ਕਰਦਿਆਂ ਦਸਿਆ ਸੀ ਕਿ ਇਹ ਲੋਕ ਉਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਇਥੋਂ ਤਕ ਕਿ ਉਸ ਨੂੰ ਕਤਲ ਵੀ ਕੀਤਾ ਜਾ ਸਕਦਾ ਹੈ।
ਅਲਵੀ ਨੇ ਕਿਹਾ ਕਿ ਉਸ ਨੇ ਫ਼ਿਜਾ² ਨੂੰ ਭੁਬਨੇਸ਼ਵਰ ਆਉਣ ਲਈ ਕਿਹਾ ਸੀ ਕਿਉਂਕਿ ਇਸ ਬਾਰੇ ਸ਼ਿਕਾਇਤ ਕਰਨ ’ਤੇ ਵੀ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਸੀ ਜਦਕਿ ਫ਼ਿਜ਼ਾ ਇਸ ਮਾਮਲੇ ਨੂੰ ਪ੍ਰੈ¤ਸ ਕਾਨਫ਼ਰੰਸ ਵਿਚ ਜ਼ਾਹਰ ਕਰਨ ਦੀ ਯੋਜਨਾ ਬਣਾ ਰਹੀ ਸੀ ਜਿਸ ’ਚ ਉਸ ਨੇ ਕੁੱਝ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ ਕਰਨਾ ਸੀ ਜਿਨ੍ਹਾਂ ਤੋਂ ਉਸ ਦੀ ਜਾਨ ਨੂੰ ਖ਼ਤਰਾ ਸੀ। ਇਸ ਸਬੰਧ ਵਿਚ ਪੁਲਿਸ ਦਾ ਕਹਿਣਾ ਹੈ ਕਿ ਮੌਤ ਤੋਂ ਪਹਿਲਾਂ ਫ਼ਿਜ਼ਾ ਨੇ ਫ਼ੋਨ ’ਤੇ ਅੱਠ ਲੋਕਾਂ ਨਾਲ ਗੱਲਬਾਤ ਕੀਤੀ ਸੀ ਜਿਸ ਵਿਚ ਸੱਭ ਤੋਂ ਆਖ਼ਰੀ ਵਿਅਕਤੀ ਸਲੀਮ ਸੀ। ਮੋਹਾਲੀ ਦੇ ਐਸ.ਐਸ.ਪੀ. ਜੀ.ਪੀ.ਐਸ. ਭੁੱਲਰ ਅਨੁਸਾਰ ਅਜੇ ਤਕ ਇਸ ਮਾਮਲੇ ’ਚ ਪੁਲਿਸ ਕਿਸੇ ਸਬੂਤ ਤਕ ਨਹੀਂ ਪਹੁੰਚ ਸਕੀ ਹੈ ਜਦਕਿ ਫ਼ਿਜ਼ਾ ਦੇ ਕਪੜਿਆਂ ਨੂੰ ਫ਼ੋਰੈਂਸਿਕ ਜਾਂਚ ਲਈ ਭੇਜ ਦਿਤਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ’ਚ ਪੱਤਰਕਾਰ ਨਰੰਜਨ ਜਿੰਦਲ ਅਤੇ ਵਕੀਲ ਅਜੀਤ ਹੌਂਡਾ ਤੋਂ ਪੁਛਗਿਛ ਕੀਤੀ ਹੈ ਪਰ ਅਜੇ ਤਕ ਇਕ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਫ਼ਿਜ਼ਾ ਦੇ ਮੋਹਾਲੀ ਸਥਿਤ ਸੈਕਟਰ 48 ਦੇ ਘਰ ਦੀ ਫਿਰ ਤਲਾਸ਼ੀ ਲਈ ਜਿਸ ਵਿਚ 50 ਸੀ.ਡੀਜ਼ ਮਿਲੀਆਂ ਹਨ, ਇਨ੍ਹਾਂ ਵਿਚ ਕੁੱਝ ਫ਼ਿਲਮਾਂ ਅਤੇ ਗਾਣਿਆਂ ਦੀਆਂ ਹਨ ਅਤੇ ਕੁੱਝ ਵਖਰੀ ਕਿਸਮ ਦੀਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਿਚੋਂ ਕੁੱਝ ਸੀਡੀਆਂ ਫ਼ਿਜ਼ਾ ਦੀ ਨਿਜੀ ਜ਼ਿੰਦਗੀ ਨਾਲ ਸਬੰਧਤ ਹੋ ਸਕਦੀਆਂ ਹਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.