ਖੇਡ ਖਬਰਾਂ
 

ਐਥਲੈਟਿਕਸ: ਗੌੜਾ ਨੇ ਕੀਤਾ ਨਿਰਾਸ਼, ਅੱਠਵੇਂ ਸਥਾਨ ’ਤੇ ਰਹੇ

ਲੰਦਨ, 8 ਅਗੱਸਤ: ਭਾਰਤ ਦੇ ਪਾਥੀ ਸੁੱਟਾਵੇ ਵਿਕਾਸ ਗੌੜਾ ਅਪਣੇ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ ਦੇ ਨੇੜੇ ਵੀ ਨਹੀਂ ਪਹੁੰਚ ਸਕੇ ਅਤੇ ਮੰਗਲਵਾਰ ਰਾਤ ਇਥੇ ਉਲੰਪਿਕ ਵਿਚ ਪੁਰਸ਼ਾਂ ਦੇ ਪਾਥੀ ਸੁੱਟ ਮੁਕਾਬਲੇ ਦੇ ਫ਼ਾਈਨਲ ਵਿਚ ਅੱਠਵੇਂ ਸਥਾਨ ’ਤੇ ਰਹੇ । ਅਮਰੀਕਾ ਵਿਚ ਵਸੇ 29 ਸਾਲਾ ਗੌੜਾ ਨੇ 65.20 ਮੀਟਰ ਪਾਥੀ ਸੁੱਟ ਕੇ ਫ਼ਾਈਨਲ ਲਈ ਕੁਆਲੀਫ਼ਾਈ ਕੀਤਾ ਸੀ ਪਰ ਫ਼ਾਈਨਲ ਵਿਚ ਜਦੋਂ ਜ਼ਰੂਰਤ ਸੀ ਤਦ ਉਹ 65 ਮੀਟਰ ਦੀ ਰੇਖਾ ਨੂੰ ਵੀ ਪਾਰ ਨਹੀਂ ਕਰ ਸਕੇ। ਇਸ ਨਾਲ ਭਾਰਤੀ ਦਲ ਨੂੰ ਡੂੰਘਾ ਧੱਕਾ ਲਗਾ ਜਿਸਨੂੰ ਗੌੜਾ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ । ਗੌੜਾ ਨੇ ਪਹਿਲੀ ਕੋਸ਼ਿਸ਼ ਵਿਚ 64.79 ਮੀਟਰ ਪਾਥੀ ਸੁੱਟੀ ਜੋ ਅਖੀਰ ਵਿਚ ਉਨ੍ਹਾਂ ਦੀ ਸਰਵੋਤਮ ਥਰੋਅ ਸਾਬਤ ਹੋਈ।  ਉਨ੍ਹਾਂ ਲਈ ਇਥੋਂ ਦੇ ਸਰਦ ਮਾਹੌਲ ਅਤੇ ਵਿਚ-ਵਿਚ ਪਏ ਹਲਕੇ ਮੀਂਹ ਨਾਲ ਤਾਲਮੇਲ ਬਿਠਾਉਣਾ ਮੁਸ਼ਕਲ ਰਿਹਾ। ਇਹ ਭਾਰਤੀ ਪਹਿਲੀਆਂ ਤਿੰਨ ਥਰੋਆਂ ਤੋਂ ਬਾਅਦ ਸਿਖਰਲੇ ਅੱਠ ਵਿਚ ਕਾਇਮ ਰਿਹਾ । ਉਨ੍ਹਾਂ ਨੂੰ ਛੇ ਵਾਰ ਥਰੋਅ ਕਰਨ ਦਾ ਮੌਕਾ ਮਿਲਿਆ ਪਰ ਉਹ ਇਸ ਦਾ ਫ਼ਇਦਾ ਨਹੀਂ ਲੈ ਸਕੇ ਅਤੇ ਕਿਸੇ ਵੀ ਸਮੇਂ ਅਪਣੇ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ 66.28 ਮੀਟਰ ਨੂੰ ਤੋੜਨ ਦੀ ਹਾਲਤ ਵਿਚ ਨਹੀਂ ਦਿਖਾਈ ਦਿਤੇ । ਗੌੜਾ ਨੇ ਭਾਵੇਂ ਫ਼ਾਈਨਲ ਵਿਚ ਪ੍ਰਵੇਸ਼  ਕਰ ਲਿਆ ਸੀ ਪਰ ਕਿਸੇ ਨੂੰ ਵੀ ਉਨ੍ਹਾਂ ਤੋਂ ਤਮਗ਼ੇ ਦੀ ਉਮੀਦ ਨਹੀਂ ਸੀ ਪਰ ਫ਼ਾਈਨਲ ਵਿਚ ਉਨ੍ਹਾਂ ਦਾ ਪ੍ਰਦਰਸ਼ਨ ਭਾਰਤੀਆਂ ਨੂੰ ਜ਼ਿਆਦਾ ਹੀ ਨਿਰਾਸ਼ ਕਰ ਗਿਆ । ਕੋਈ ਵੀ ਖਿਡਾਰੀ ਹਾਲਾਂਕਿ ਉਲੰਪਿਕ ਰੀਕਾਰਡ  ਦੇ ਨੇੜੇ ਨਹੀਂ ਪੁੱਜ ਸਕਿਆ ਜੋ ਲਿਥੂਏਨੀਆ ਦੇ ਵਰਜੀਲਿਜਸ ਅਲੇਂਕਾ ਦੇ ਨਾਮ ’ਤੇ ਹੈ । ਉਨ੍ਹਾਂ 2004 ਏਥਨਜ਼ ਉਲੰਪਿਕ ਵਿਚ 69.89 ਮੀਟਰ ਪਾਥੀ ਸੁੱਟਕੇ ਇਹ ਰੀਕਾਰਡ ਬਣਾਇਆ ਸੀ । ਸੰਸਾਰ ਰੀਕਾਰਡ 74. 08 ਮੀਟਰ ਹੈ ਜਿਸ ਨੂੰ ਜਰਮਨੀ ਦੇ ਜੁਰਗੇਨ ਸ਼ਲਟ ਨੇ 1986 ਵਿਚ ਸਥਾਪਤ ਕੀਤਾ ਸੀ।  ਗੌੜਾ ਨੇ ਪਹਿਲੀ ਕੋਸ਼ਿਸ਼ ਵਿਚ 64.79 ਮੀਟਰ ਦੀ ਦੂਰੀ ਤਕ ਪਾਥੀ ਸੁੱਟੀ।  ਉਸ ਤੋਂ ਬਾਅਦ ਉਹ ਅਗਲੀਆਂ ਕੋਸ਼ਿਸ਼ਾਂ ਵਿਚ 60.95 ਮੀਟਰ, 63.03 ਮੀਟਰ, 64.15 ਮੀਟਰ, 64.48 ਮੀਟਰ ਅਤੇ 63.89 ਮੀਟਰ ਦੀ ਦੂਰੀ ਤਕ ਸੁੱਟ ਸਕੇ । (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.