ਅੰਤਰਰਾਸ਼ਟਰੀ ਖਬਰਾਂ
 

ਅਮਰੀਕਾ ਦੇ ਗੁਰਦਵਾਰਾ ਸਾਹਿਬ ਵਿਚ ਹੋਏ ਸਿੱਖ ਕਤਲੇਆਮ ਦੀ ਜਥੇਦਾਰ ਰੇਸ਼ਮ ਸਿੰਘ ਜਰਮਨੀ ਵਲੋਂ ਨਿਖੇਧੀ

ਕਲੋਨ (ਜਰਮਨੀ), 8 ਅਗੱਸਤ (ਕਾਬਲ ਸਿੰਘ): ਅਮਰੀਕਾ ਦੇ ਓਕ ਕ੍ਰੀਕ (ਮਲਵਾਕੀ) ਵਿਖੇ ਸਥਿਤ ਗੁਰਦਵਾਰਾ ਸਾਹਿਬ ਵਿਖੇ ਐਤਵਾਰ ਨੂੰ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਨ ਲਈ ਆਈਆਂ ਸਿੱਖ ਸੰਗਤਾਂ ਉਤੇ ਇਕ ਮੁਤੱਸਬੀ ਗੋਰੇ ਜਨੂੰਨੀ ਨੇ ਅੰਨੇਵਾਹ ਗੋਲੀਬਾਰੀ ਕਰ ਕੇ ਜਿਵੇਂ ਮਨੁੱਖਤਾ ਨੂੰ ਲਹੂ ਲੁਹਾਣ ਕੀਤਾ ਹੈ ਇਹ ਇਕ ਬਹੁਤ ਨਿੰਦਣਯੋਗ ਕਰਤੂਤ ਹੈ। ਅੱਜ ਇਸ ਘਟਨਾ ਨੂੰ ਲੈ ਕੇ ਪੂਰਾ ਸਿੱਖ ਜਗਤ ਸ਼ੋਕ ਵਿਚ ਡੁੱਬਿਆ ਹੋਇਆ ਹੈ। ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਅੱਜ ਇਸ ਘਟਨਾ ਦੀ ਘੋਰ ਸ਼ਬਦਾਂ ਵਿਚ ਨਿਖੇਦੀ ਕਰਦਿਆਂ ਅਤੇ ਇਸ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਹੈ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਸ ਰਿਹਾ ਸਿੱਖ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ ਹੈ ਵਿਦੇਸ਼ਾਂ ਵਿਚ ਵਸ ਰਹੇ ਸਿੱਖ ਹਫ਼ਤਾਵਾਰੀ ਸਮਾਗਮ ਮਨਾਉਂਦੇ ਹਨ ਤੇ ਹਰ ਇਕ ਸਿੱਖ ਦੀ ਦਿਲੀ ਤਮੰਨਾ ਹੁੰਦੀ ਹੈ ਕਿ ਉਹ ਗੁਰਦਵਾਰਾ ਸਾਹਿਬ ਜਾ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰ ਕੇ, ਸੰਗਤਾਂ ਦੀ ਸੇਵਾ ਕਰ ਕੇ ਜਨਮ ਸਫ਼ਲਾ ਕਰੇ ਪਰ ਗੁਰੂ ਜਸ ਕੀਰਤਨ ਕਰ ਰਹੀਆਂ ਸੰਗਤਾਂ ਉ¤ਤੇ ਏਡਾ ਵੱਡਾ ਕਹਿਰ ਵਰਤੇਗਾ ਕੋਈ ਸੋਚ ਵੀ ਨਹੀਂ  ਸਕਦਾ ਸੀ। ਇਸ ਤਰ੍ਹਾਂ ਦੇ ਜਨੂੰਨੀ ਲੋਕਾਂ ਵਲੋਂ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ’ਤੇ ਹਮਲਾ ਕਰ ਕੇ ਪੂਰੀ ਮਨੁੱਖਤਾ ਦਾ ਘਾਣ ਕੀਤਾ ਗਿਆ ਹੈ। ਸਾਡੇ ਦਿਲਾਂ ਉ¤ਤੇ  ਹਿੰਦੋਸਤਾਨੀਆਂ ਵਲੋਂ ਕੀਤੇ ਜ਼ਖਮ ਅੱਜ ਫਿਰ ਹਰੇ ਹੋ ਗਏ ਹਨ। ਇਸੇ ਤਰ੍ਹਾਂ ਜੋ ਇਹ ਘਟਨਾ ਵਾਪਰੀ ਹੈ ਇਸ ਨਾਲ ਅਸੀ ਪੂਰੀ ਦਨੀਆਂ ਵਿਚ ਅੱਜ ਫਿਰ ਅਪਣੇ ਆਪ ਨੂੰ ਬੁਰੀ ਤਰ੍ਹਾਂ ਨਿਆਸਰੇ ਤੇ ਬੇਘਰੇ ਮਹਿਸੂਸ ਕਰਦੇ ਹਾਂ ਸਾਰੀ ਸਿੱਖ ਕੌਮ ਲਈ ਇਹ ਬੜੇ ਦੁੱਖ ਦੀ ਘੜੀ ਹੈ। ਬੱਬਰ ਖ਼ਾਲਸਾ ਜਰਮਨੀ ਵਲੋਂ ਜਿੱਥੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ ਉ¤ਥੇ ਸਾਡੇ ਦੁੱਖ ਵਿਚ ਸ਼ਰੀਕ ਹੋਣ ਵਾਲੇ ਲੋਕਾਂ ਦਾ, ਅਮਰੀਕਾ ਪੁਲਿਸ ਤੇ ਸਰਕਾਰ ਦਾ ਧਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਇਸ ਔਖੇ ਸਮੇਂ ਵਿਚ ਸਾਡਾ ਸਾਥ ਦਿਤਾ ਹੈ ਤੇ ਸਾਡੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਬੱਬਰ ਖ਼ਾਲਸਾ ਜਰਮਨੀ ਦੇ ਸਕੱਤਰ ਭਾਈ ਗੁਰਬਿੰਦਰ ਸਿੰਘ ਬੱਬਰ ਨੇ ਕਿਹਾ ਕਿ ਸਾਨੂੰ ਨਿੱਜ਼ੀ ਰੰਜ਼ਿਸ਼ਾਂ ਤੋਂ ਉ¤ਪਰ ਉ¤ਠ ਕੇ ਮਨੁੱਖੀ ਹੱਕਾਂ ਲਈ ਜੂਝਣਾ ਚਾਹੀਦਾ ਹੈ ਤਾਂ ਕਿ ਗੁਰਬਾਣੀ ਅਨੁਸਾਰ ਦੱਸੇ ਹੋਏ ਹਲੇਮੀ ਰਾਜ ਦੀ ਪ੍ਰਾਪਤੀ ਕਰ ਸਕੀਏ, ਜਿੱਥੇ ਸਾਰੀ ਮਨੁੱਖਤਾ ਅਮਨ ਸ਼ਾਂਤੀ ਨਾਲ ਰਹਿ ਸਕੇ। ਇਸ ਘਟਨਾ ਉਪਰ ਬੱਬਰ ਖ਼ਾਲਸਾ ਜਰਮਨੀ ਦੇ ਭਾਈ ਰਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਤਾਰਾ ਬੱਬਰ, ਭਾਈ ਜਸਵੰਤ ਸਿੰਘ ਬੱਬਰ, ਭਾਈ  ਅਮਰਜੀਤ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ, ਭਾਈ ਸੁਪਿੰਦਰ ਸਿੰਘ ਬੱਬਰ ਤੇ ਭਾਈ ਕੁਲਵਿੰਦਰ ਸਿੰਘ ਬੱਬਰ ਨੇ ਵੀ ਇਸ ਘਟਨਾ ਅਤੇ ਅਫ਼ਸੋਸ ਪ੍ਰਗਟ ਕੀਤਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.