ਖੇਡ ਖਬਰਾਂ
 

ਮੁਕਾਬਲੇ ਤੋਂ ਬਾਹਰ ਹੋਣ ਦੇ 24 ਘੰਟੇ ਬਾਅਦ ਸੋਨ ਤਮਗ਼ਾ ਜਿੱਤਿਆ ਮਾਖਲੋਫ਼ੀ ਨੇ

ਲੰਦਨ,8 ਅਗੱਸਤ: ਅਲਜੀਰੀਆ ਦੇ ਤਾਓਫ਼ਿਕ ਮਾਖਲੋਫ਼ੀ ਨੇ ਵਿਵਾਦਤ ਤਰੀਕੇ ਨਾਲ ਅਯੋਗ ਐਲਾਨੇ ਜਾਣ ਅਤੇ ਫਿਰ ਉਸ ਤੋਂ ਬਾਅਦ ਵਾਪਸ ਬੁਲਾਏ ਜਾਣ ਦੇ 24 ਘੰਟੇ ਦੇ ਅੰਦਰ ਹੀ ਮੰਗਲਵਾਰ ਨੂੰ ਪੁਰਸ਼ਾਂ ਦੀ 1,500 ਮੀਟਰ ਦਾ ਸੋਨ ਤਮਗ਼ਾ ਜਿੱਤਿਆ । ਸੋਮਵਾਰ ਨੂੰ ਮਾਖਲੋਫ਼ੀ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਬਾਹਰ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ 800 ਮੀਟਰ ਦੌੜ ਦੀ ਹੀਟ ਵਿਚ ਅਪਣੇ ਵਲੋਂ ਪੂਰੀ ਕੋਸ਼ਿਸ਼ ਨਹੀਂ ਕੀਤੀ ਸੀ ਪਰ ਡਾਕਟਰੀ ਨਤੀਜਿਆਂ ਦੀ ਜਾਂਚ ਤੋਂ ਬਾਅਦ ਫ਼ੈਸਲਾ ਬਦਲ ਦਿਤਾ ਗਿਆ ਅਤੇ ਮਾਖਲੋਫ਼ੀ ਨੂੰ 1,500 ਮੀਟਰ ਵਿਚ ਦੌੜਨ ਦੀ ਇਜਾਜ਼ਤ  ਦੇ ਦਿਤੀ ਗਈ । ਅਲਜੀਰੀਆ ਦੇ ਇਸ ਦੌੜਾਕ ਨੇ ਤਿੰਨ ਮਿੰਟ 34. 08 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗ਼ਾ ਅਪਣੇ ਨਾਮ ਕੀਤਾ । ਅਮਰੀਕਾ ਦੇ ਲਯੋਨੇਲ ਮਾਨਜਾਨੋ ਨੇ ਤਿੰਨ ਮਿੰਟ 34.79 ਸੈਕਿੰਡ ਨਾਲ ਚਾਂਦੀ ਜਦ ਕਿ ਮੋਰ¤ਕੋ ਦੇ ਅਬਾਦਾਲਾਤੀ ਇਗਾਇਡਰ ਨੇ ਤਿੰਨ ਮਿੰਟ 35.13 ਸੈਕਿੰਡ ਦੇ ਸਮੇਂ  ਨਾਲ ਕਾਂਸੀ ਦਾ ਤਮਗ਼ਾ ਜਿੱਤਿਆ । ਮੌਜੂਦਾ ਚੈਂਪੀਅਨ ਅਸਾਬੇਲ ਕਿਪਰੋਪ ਅਤੇ ਸੰਸਾਰ ਚੈਂਪੀਅਨਸ਼ਿਪ  ਦੇ ਚਾਂਦੀ ਦਾ ਤਮਗ਼ਾ ਜੇਤੂ ਸਿਲਾਸ ਕਿਪਲਗਾਟ ਦੋਹੇਂ ਹੀ ਕੋਰੀਆਈ ਦੌੜਾਕ ਕ੍ਰਮਵਾਰ 12ਵੇਂ ਅਤੇ ਸੱਤਵੇਂ ਸਥਾਨ ’ਤੇ ਰਹੇ । (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.