ਲੰਦਨ, 8 ਅਗੱਸਤ: ਭਾਰਤੀ ਮਹਿਲਾ ਦੌੜਾਕ ਟਿੰਟੂ ਲੂਕਾ ਨੇ ਮਹਿਲਾਵਾਂ ਦੀ 800 ਮੀਟਰ ਦੌੜ ਦੇ ਪਹਿਲੇ ਕੁਆਲੀਫ਼ਾਇੰਗ ਦੌਰ ਵਿਚ ਤੀਜਾ ਸਥਾਨ ਹਾਸਲ ਕਰਦੇ ਹੋਏ ਸੈਮੀਫ਼ਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਹੈ । ਲੂਕਾ ਨੇ ਇਹ ਦੌੜ 2.01. 75 ਦੇ ਸਮੇਂ ਨਾਲ ਖ਼ਤਮ ਕੀਤੀ । ਟਿੰਟੂ ਲੂਕਾ ਦੌੜ ਦੀ ਸ਼ੁਰੂਆਤ ਤੋਂ ਹੀ ਚੌਥੇ ਸਥਾਨ ’ਤੇ ਚ¤ਲ ਰਹੀ ਸੀ ਅਤੇ ਪਹਿਲਾਂ 400 ਮੀਟਰ ਦੇ ਲੈਪ ਵਿਚ ਉਹ ਤੀਸਰੇ ਸਥਾਨ ਉ¤ਤੇ ਚੱਲ ਰਹੀ ਮੋਰੱਕੋ ਦੀ ਮਲਿਕਾ ਅਕਾਉਈ ਦੇ ਪਿ¤ਛੇ ਹੀ ਸੀ ਪਰ ²ਫ਼ਾਇਨਲ ਲੈਪ ਦੇ ਆਖਰੀ 100 ਮੀਟਰ ਵਿਚ ਉਨ੍ਹਾਂ ਪੂਰੀ ਜਾਨ ਲਗਾਕੇ ਦੌੜ ਲਗਾਈ ਅਤੇ ਅੰਤਮ ਰੇਖਾ ਤੋਂ ਠੀਕ 5 ਤੋਂ 10 ਮੀਟਰ ਪਹਿਲਾਂ ਉਹ ਮੋਰੱਕੋ ਦੀ ਮਲਿਕਾ ਨੂੰ ਪਛਾੜਨ ਵਿਚ ਸਫ਼ਲ ਹੋ ਗਈ। ਨਿਯਮਾਂ ਅਨੁਸਾਰ ਪਹਿਲੇ ਕੁਆਲੀਫ਼ਾਇੰਗ ਗੇੜ ਵਿਚ ਸਿਖਰਲੇ ਤਿੰਨ ਮੁਕਾਬਲੇਬਾਜ਼ਾਂ ਨੂੰ ਸੈਮੀਫ਼ਾਇਨਲ ਵਿਚ ਥਾਂ ਦਿਤੀ ਜਾਂਦੀ ਹੈ ਅਤੇ ਟਿੰਟੂ ਅਜਿਹਾ ਕਰਨ ਵਿਚ ਸਫ਼ਲ ਰਹੇ । ਹਾਲਾਂਕਿ ਉਨ੍ਹਾਂ ਨੂੰ ਫ਼ਾਈਨਲ ਵਿਚ ਪੁੱਜਣ ਲਈ ਸੈਮੀਫ਼ਾਈਨਲ ਵਿਚ ਅਪਣੇ ਪੱਧਰ ਨੂੰ ਹੋਰ ਉ¤ਚਾ ਕਰਨਾ ਪਵੇਗਾ ਕਿਉਂਕਿ ਉ¤ਥੇ ਉਨ੍ਹਾਂ ਦੀ ਟ¤ਕਰ ਹੋਰ ਵੀ ਔਖਾ ਅਤੇ ਚੈਂਪੀਅਨ ਮੁਕਾਬਲੇਬਾਜ਼ਾਂ ਨਾਲ ਹੋਵੇਗੀ । ਸੈਮੀਫ਼ਾਈਨਲ ਮੁਕਾਬਲਾ ਸ਼ੁੱਕਰਵਾਰ ਨੂੰ ਹੋਵੇਗਾ ਅਤੇ ਸਾਰੇ ਭਾਰਤੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਕ ਵਾਰ ਫਿਰ ਟਿੰਟੂ ’ਤੇ ਟਿਕੀ ਹੋਣਗੀਆਂ । (ਏਜੰਸੀ)