ਹਰਿਆਣਾ ਖਬਰਾਂ
 

ਕੇਂਦਰੀ ਖੇਤੀਬਾੜੀ ਮੰਤਰੀ ਹਰਿਆਣਾ ਦੇ ਦੌਰੇ ’ਤੇ ਭਲਕੇ ਆਉਣਗੇ

ਚੰਡੀਗੜ੍ਹ, 8 ਅਗਸਤ (ਗੁਰਪ੍ਰੀਤ ਸਿੰਘ ਮਹਿਕ) : ਹਰਿਆਣਾ ਦੀ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਮਤੀ ਕਿਰਣ ਚੌਧਰੀ ਨੇ ਕਿਹਾ ਕਿ ਰਾਜ ਸਰਕਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ, ਜੋ ਕਿ 10 ਅਗੱਸਤ ਨੂੰ ਹਰਿਆਣਾ ਦੇ ਦੌਰੇ ’ਤੇ ਆ ਰਹੇ ਹਨ, ਨਾਲ ਰਾਜ ਵਿਚ ਘੱਟ ਵਰਖਾ ਦੇ ਚਲਦੇ ਕਿਸਾਨਾਂ ਨੂੰ ਸਹੀ ਮੁਆਵਜ਼ਾ ਮੁਹਇਆ ਕਰਵਾਉਣ ਦੀ ਅਪੀਲ ਕਰੇਗੀ। ਸ੍ਰੀ ਮਤੀ ਚੌਧਰੀ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਦੇ ਬਾਅਦ ਅੱਜ ਪੰਚਕੂਲਾ ਵਿਚ ਪੱਤਰਕਾਰਾਂ ਦੇ ਸੁਆਲਾਂ ਦਾ ਜਵਾਬ ਦੇ ਰਹੀ ਸੀ। ਵਿਭਾਗ ਦੇ ਟੋਲ ਫਰੀ ਸ਼ਿਕਾਇਤ ਨੰਬਰ ਦੇ ਮੁੱਦੇ ’ਤੇ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਮਤੀ ਚੌਧਰੀ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਬਹੁਤ ਚੰਗੀ ਫੀਡਬੈਕ ਮਿਲ ਰਿਹਾ ਹੈ। ਉਨ੍ਹਾਂ ਨੇ ਇਸ ਯੋਜਨਾ ਦੇ ਵੱਧ ਤੋਂ ਵੱਧ ਪ੍ਰਚਾਰ ਲਈ ਪੱਤਰਕਾਰਾਂ ਤੋਂ ਮਦਦ ਦੀ ਅਪੀਲ ਕੀਤੀ। ਲੋਕਾਂ ਨੂੰ ਇਸ ਟੋਲ ਫਰੀ ਨੰਬਰ ਦੇ ਬਾਰੇ ਵਿਚ ਜਾਗਰੂਕ ਕਰਨ ਲਈ ਅਸੀਂ ਭਰਪੂਰ ਯਤਨ ਕਰ ਰਹੇ ਹਾਂ। ਬੈਠਕ ਵਿਚ ਪ੍ਰਾਪਤ ਸ਼ਿਕਾਇਤਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਂਦੀ ਹੈ। ਸੁਆਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਰਾਜ ਵਿਚ ਜਮੀਨੀ ਪਾਣੀ ਤੇਜੀ ਨਾਲ ਘੱਟਦਾ ਜਾ ਰਿਹਾ ਹੈ, ਇਸ ਲਈ ਲੋਕਾਂ ਨੂੰ ਪਾਣੀ ਸਰੰਖਣ ਦੇ ਬਾਰੇ ਵਿਚ ਜਾਗਰੂਕ ਕਰਨ ਲਈ ਜਨ ਜਾਗਰੂਕ ਮੁਹਿੰਮ ਸ਼ੁਰੂ ਕਰਨ ਦੀ ਲੋਂੜ ਹੈ। ਇਸ ਦਿਸ਼ਾ ਵਿਚ ਸਰਕਾਰ ਵੱਲੋਂ ਵੱਖ-ਵੱਖ ਪ੍ਰੋਗ੍ਰਾਮ ਉਲੀਕੇ ਜਾ ਰਹੇ ਹਨ। ਪਾਣੀ ਦੀ ਹਰ ਬੂੰਦ ਕੀਮਤੀ ਹੈ, ਮੌਜ਼ੂਦਾ ਸਮੇਂ ਵਿਚ ਅਸੀਂ ਜਲ ਸਰੰਖਣ ਲਈ ਤਿਆਰ ਨਹੀਂ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਪਾਣੀ ਨਹੀਂ ਮਿਲੇਗਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.