ਹਰਿਆਣਾ ਖਬਰਾਂ
 

ਨੈਸ਼ਨਲ ਅਕਾਲੀ ਦਲ ਵਲੋਂ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 8 ਅਗੱਸਤ (ਸੁਖਰਾਜ ਸਿੰਘ) : ਅਮਰੀਕਾ ਦੇ ਵਿਨਕਾਂਸਿਕ ਰਾਜ ਦੇ ਸ਼ਹਿਰ ਓਕ-ਕਰੀਕ ਵਿਖੇ ਗੁਰਦਵਾਰਾ ਸਾਹਿਬ ’ਚ ਅਣਪਛਾਤੇ ਹਮਲਵਾਰਾਂ ਵਲੋਂ ਕੀਤੀ ਗਈ ਗੋਲੀਬਾਰੀ ’ਚ ਮਾਰੇ ਗਏ 7 ਲੋਕਾਂ ਦੀ ਮੌਤ ਨੂੰ ਲੈ ਕੇ ਸਿੱਖ ਕੌਮ ਅੰਦਰ ਕਾਫੀ ਰੋਸ ਹੈ। ਇਸ ਰੋਸ ਨੂੰ ਲੈ ਕੇ ਸਿੱਖ ਕੌਮ ਅਮਰੀਕਾ ਸਰਕਾਰ ਦੇ ਵਿਰੁਧ ਇਸ ਘਟਨਾ ਨੂੰ ਲੈ ਕੇ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਵਿਚ ਬੀਤੇ ਦਿਨੀਂ ਜੰਤਰ ਮੰਤਰ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਅਮਰੀਕਾ ਦਾ ਝੰਡਾ ਫੂਕ ਕੇ ਗੁਰਦਵਾਰੇ ’ਚ ਵਾਪਰੀ ਘਟਨਾ ਦੇ ਵਿਰੁਧ ਰੋਸ ਜਤਾਇਆ ਗਿਆ। ਇਸ ਮੌਕੇ ਸ: ਪੰਮਾ ਨੇ ਬੋਲਦਿਆਂ ਹੋਇਆ ਕਿਹਾ ਕਿ ਗੁਰਦਵਾਰਿਆਂ ’ਤੇ ਹਮਲੇ ਸਿੱਖ ਕੌਮ ਵਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਅਜਿਹੇ ਹਮਲਿਆਂ ਨੂੰ ਰੋਕਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ, ਅਜਿਹੇ ਹਮਲੇ ਪਹਿਲਾਂ ਵੀ ਕਈ ਵਾਰ ਹੋ ਚੁਕੇ ਹਨ ਅਤੇ ਅਮਰੀਕਾ ਸਰਕਾਰ ਵਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਹਮਲਾਵਰਾਂ ਵਲੋਂ ਸਿੱਖਾਂ ਤੇ ਗੁਰਦਵਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਉਹ ਅਮਰੀਕਾ ਸਰਕਾਰ ’ਤੇ ਦਬਾਅ ਬਣਾਉਣ ਤਾਂ ਅਜਿਹੇ ਹਮਲੇ ਦੁਬਾਰਾ ਨਾ ਹੋਣ। ਫ਼ੈਡਰੇਸ਼ਨ ਆਫ਼ ਸਦਰ ਬਜ਼ਾਰ ਦੇ ਪ੍ਰਧਾਨ ਪਵਨ ਕੁਮਾਰ, ਜਨਰਲ ਸਕੱਤਰ ਰਾਕੇਸ਼ ਯਾਦਵ, ਰੋਸ਼ਨ ਲਾਲ ਅਨੰਦ ਨੇ ਵੀ ਇਸ ਉਕਤ ਘਟਨਾ ਦੀ ਕਰੜੀ ਨਿੰਦਾ ਕੀਤੀ ਹੈ।
 ਇਸ ਮੌਕੇ ਪਰਮਜੀਤ ਸਿੰਘ ਪੰਮਾ ਤੋਂ ਇਲਾਵਾ ਮਨਜੀਤ ਸਿੰਘ, ਆਈ.ਪੀ.ਐਸ ਬੇਦੀ, ਏ.ਸੀ ਭਾਟੀਆ, ਜਸਬੀਰ ਸਿੰਘ, ਇੰਦਰਜੀਤ ਸਿੰਘ, ਦਲੀਪ ਸਿੰਘ, ਜਗਦੀਸ ਸਿੰਘ, ਗੁਰਪਾਲ ਸਿੰਘ, ਅਮਰਜੀਤ ਸਿੰਘ ਸੇਠੀ, ਅਵਤਾਰ ਸਿੰਘ ਆਦਿ ਸ਼ਾਮਲ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.