ਨਵੀਂ ਦਿੱਲੀ, 8 ਅਗਸਤ (ਸੁਖਰਾਜ ਸਿੰਘ): ਸਰਕਾਰ ਵਲੋਂ ਸਿਖਿਆ ਦੇ ਖੇਤਰ ਵਿਚ ਘੱਟ-ਗਿਣਤੀ ਫ਼ਿਰਕਿਆਂ ਦੇ ਕਲਿਆਣ ਦੇ ਅਧੀਨ ਤਿਆਰ ਕੀਤੀ ਗਈ ਪੁਸਤਕ ‘ਏ ਸਟੈਪ ਫਾਰਵਰਡ’ ਦੀ ਕਾਫੀ ਕਾਮਯਾਬੀ ਨੂੰ ਧਿਆਨ ਵਿਚ ਰਖਦੇ ਹੋਏ ਇਸ ਦੀ ਵੈ¤ਬਸਾਈਟ ਦਾ ਉਦਘਾਟਨ ਆਕਰਬਿਸ਼ਪ ਬਿਨਸੈ¤ਟ ਕੋਸੇਸੀਓ ਨੇ ਕੀਤਾ। ਵਰਣਨਯੋਗ ਹੈ ਕਿ ਾ.ੳਸਟੲਪਡੋਰਾੳਰਦ.ਚੋ ਦੇ ਨਾਂਅ ’ਤੇ ਬਣਾਈ ਗਈ ਇਸ ਵੈ¤ਬਸਾਈਟ ’ਤੇ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਅਤੇ ਗ਼ੈਰ ਜਾਣਕਾਰੀ ਸੰਸਥਾਵਾਂ ਦੁਆਰਾ ਘੱਟ-ਗਿਣਤੀਆਂ ਦੇ ਕਲਿਆਣ ਲਈ ਵੱਖਰੇ-ਵੱਖਰੇ ਸਿਖਿਆ ਸਬੰਧੀ ਯੋਜਨਾਵਾਂ ਅਤੇ ਵਜ਼ੀਫ਼ਿਆਂ ਨਾਲ ਸਬੰਧਤ ਜਾਣਕਾਰੀ ਅਤੇ ਸਰਕਾਰ ਦੀਆਂ ਨਵੀਆਂ ਸਿਖਿਆ ਨੀਤੀਆਂ ਇਸ ਵਿਚ ਮੁਹਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਆਕਰਬੀਸ਼ਪ ਨੇ ਕਿਹਾ ਕਿ ਇਹ ਕਿਤਾਬ ਕਿਸੇ ਵੀ ਭਾਰਤੀ ਘੱਟ-ਗਿਣਤੀ ਫ਼ਿਰਕੇ ਦੇ ਵਿਦਿਆਰਥੀ ਦੇ ਲਈ ਕਾਫੀ ਮਦਦਗਾਰ ਸਾਬਤ ਹੋਵੇਗੀ, ਜੋ ਕਿ ਹੁਣ ਵੈ¤ਬਸਾਈਟ ਉ¤ਤੇ ਵੀ ਮੌਜੂਦ ਹੈ। ਉਨ੍ਹਾਂ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਪੁਸ਼ਪਿੰਦਰ ਸਿੰਘ ਅਤੇ ਏ. ਸੀ. ਮਾਈਕਲ ਦੀ ਇਸ ਕਾਰਜ ਵਾਸਤੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸ: ਪੁਸ਼ਪਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਹ ਕਿਤਾਬ ਸਾਰੇ ਘੱਟ ਗਿਣਤੀ ਫ਼ਿਰਕਿਆਂ, ਜਿਸ ਵਿਚ ਮੁਸਲਿਮ, ਸਿੱਖ, ਈਸਾਈ, ਜੈਨ, ਬੋਧੀ ਅਤੇ ਪਾਰਸੀਆਂ ਦੇ ਸਕੂਲਾਂ ਵਿਚ ਮੁਫ਼ਤ ਭੇਜੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵੈ¤ਬਸਾਈਟ ’ਤੇ ਵਕਤ ਦੇ ਨਾਲ-ਨਾਲ ਸਾਰੇ ਪ੍ਰਕਾਰ ਦੀਆਂ ਨਵੀਆਂ ਜਾਣਕਾਰੀਆਂ ਵੀ ਮੁਹਈਆਂ ਕਰਵਾਈਆਂ ਜਾਣਗੀਆਂ ਅਤੇ ਇਸ ਦਾ ਉਦੇਸ਼ ਦੇਸ਼ ਦੇ ਨੌਜਵਾਨਾਂ ਨੂੰ ਸਿਖਿਆ ਅਤੇ ਜਾਗਰੂਕਤਾ ਦੇ ਰਾਹੀਂ ਵਿਕਾਸ ਕਰਨਾ ਹੈ।