ਹਰਿਆਣਾ ਖਬਰਾਂ
 

ਕੌਮੀ ਬਾਲ ਵਧੀਆ ਪ੍ਰਾਪਤੀ ਪੁਰਸਕਾਰ ਲਈ ਤਿੰਨ ਬੱਚੇ ਨਾਮਜ਼ਦ

ਚੰਡੀਗੜ੍ਹ, 8 ਅਗਸਤ (ਗੁਰਪ੍ਰੀਤ ਸਿੰਘ ਮਹਿਕ/ ਹਰਪ੍ਰੀਤ ਸਿੰਘ/ ਸੁਧਾ ਜੱਗਾ)  :  ਹਰਿਆਣਾ ਸਰਕਾਰ ਨੇ ਕੌਮੀ ਬਾਲ ਵਧੀਆ ਪ੍ਰਾਪਤੀ ਪੁਰਸਕਾਰ ਲਈ ਸੂਬੇ ਦੇ ਤਿੰਨ ਬੱਚਿਆਂ ਨੂੰ ਨਾਮਜ਼ਦ ਕੀਤਾ ਹੈ। ਇਸ ਆਸ਼ੇ ਦਾ ਫ਼ੈਸਲਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀ ਮਤੀ ਗੀਤਾ ਭੁੱਕਲ ਦੀ ਪ੍ਰਧਾਨਗੀ ਹੇਠ ਹੋਈ ਰਾਜ ਪਧਰੀ ਸਕਰਿਨਿੰਗ ਕਮੇਟੀ ਦੀ ਬੈਠਕ ਵਿਚ ਲਿਆ ਗਿਆ। ਸਿਖਿਆ ਦੇ ਖੇਤਰ ਵਿਚ ਵਧੀਆ ਪ੍ਰਾਪਤੀਆਂ ਲਈ ਭਿਵਾਨੀ ਦੇ ਯਸ਼ ਮਿੱਤਲ ਨੂੰ, ਸਭਿਆਚਾਰਕ ਗਤੀਵਿਧੀਆਂ ਅਤੇ ਮਾਡਲਿੰਗ ਦੇ ਖੇਤਰ ਵਿਚ ਵਧੀਆ ਪ੍ਰਾਪਤੀਆਂ ਲਈ ਪਾਣੀਪਤ ਦੇ ਹਰਮਨ ਸਿੰਘ ਨੂੰ ਕੌਮੀ ਬਾਲ ਵਧੀਆ ਪ੍ਰਾਪਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਜ਼ਿਲ੍ਹਾ ਪਾਣੀਪਤ ਦੇ ਪਿੰਡ ਬੁਵਾਨਾ ਲਾਕੂ ਦੇ ਨਵਦੀਪ ਨੂੰ ਵੀ ਕੌਮੀ ਬਾਲ ਵਧੀਆ ਪ੍ਰਾਪਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸ੍ਰੀ ਮਤੀ ਗੀਤਾ ਭੁੱਕਲ ਨੇ ਕਿਹਾ ਕਿ ਇਸ ਪੁਰਸਕਾਰ ਦੇ ਤਹਿਤ ਇਕ ਸੋਨੇ ਦਾ ਤਮਗ਼ਾ ਅਤੇ 35 ਚਾਂਦੀ ਦੇ ਤਮਗ਼ੇ ਦਿਤੇ ਜਾਣਗੇ। ਸੋਨੇ ਦੇ ਤਮਗ਼ਾ ਜੇਤੂ ਨੂੰ 20,000 ਰੁਪਏ ਨਕਦ, ਇਕ ਪ੍ਰਸ਼ੰਸਾ ਪੱਤਰ ਅਤੇ ਇਕ ਪ੍ਰਮਾਣ-ਪੱਤਰ ਦਿਤਾ ਜਾਵੇਗਾ। ਚਾਂਦੀ ਤਮਗ਼ਾ ਜੇਤੂਆਂ ਨੂੰ 10,000 ਰੁਪਏ ਨਕਦ ਇਕ ਪ੍ਰਸ਼ੰਸਾ ਪੱਤਰ ਅਤੇ ਇਕ ਪ੍ਰਮਾਣ-ਪੱਤਰ ਦਿਤਾ ਜਾਵੇਗਾ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.