ਲੰਦਨ, 7 ਅਗੱਸਤ: ਗਰੇਨਾਡਾ ਦੇ ਕਿਰਾਨੀ ਜੇਮਸ ਨੇ ਲੰਦਨ ਉਲੰਪਿਕ ਵਿਚ ਪੁਰਸ਼ਾਂ ਦੀ 400 ਮੀਟਰ ਦੌੜ ਦਾ ਸੋਨ ਤਮਗ਼ਾ ਜਿੱਤਕੇ ਨਵਾਂ ਇਤਿਹਾਸ ਰਚਣ ਦੇ ਨਾਲ ਹੀ ਅਮਰੀਕਾ ਦੀ ਉਲੰਪਿਕ ਟਰੈਕ ਅਤੇ ਫ਼ੀਲਡ ਮੁਕਾਬਲੇ ਵਿਚ ਨਿਰਾਸ਼ਾ ਵਧਾ ਦਿਤੀ ਜਦ ਕਿ ਰੂਸ ਦੀ ਦੋ ਵਾਰ ਦੀ ਪੋਲ ਵਾਲਟ ਚੈਂਪੀਅਨ ਯੇਲੇਨਾ ਇਸਨਬਾਏਵਾ ਨੂੰ ਕਾਂਸੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਫ਼ੈਲਿਕਸ ਸਾਂਚੇਜ ਨੇ ਵੀ ਸੋਮਵਾਰ ਰਾਤ ਨੂੰ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕੋਈ ਕਸਰ ਨਹੀਂ ਛੱਡੀ । ਉਨ੍ਹਾਂ ਨੇ 34 ਸਾਲ ਦੀ ਉਮਰ ਵਿਚ 400 ਮੀਟਰ ਹਰਡਲਜ਼ ਦੌੜ ਦਾ ਸੋਨ ਤਮਗ਼ਾ ਜਿੱਤਿਆ। ਇਸ ਤਰ੍ਹਾਂ ਉਨ੍ਹਾਂ 2004 ਤੋਂ ਬਾਅਦ ਫਿਰ ਸੋਨ ਤਮਗ਼ਾ ਅਪਣੇ ਨਾਮ ਕੀਤਾ । ਉਨ੍ਹਾਂ ਇਹ ਤਮਗ਼ਾ ਅਪਣੀ ਸਵਰਗੀ ਦਾਦੀ ਨੂੰ ਸਮਰਪਤ ਕੀਤਾ । ਸਾਂਚੇਜ ਨੇ 47.63 ਸੈਕਿੰਡ ਵਿਚ ਦੌੜ ਜਿੱਤਣ ਤੋਂ ਬਾਅਦ ਅਪਣੀ ਦਾਦੀ ਦੀ ਤਸਵੀਰ ਕੱਢੀ ਅਤੇ ਉਨ੍ਹਾਂ ਪਾਲਣ ਪੋਸ਼ਣ ਕਰਨ ਵਾਲੀ ਇਸ ਮਹਿਲਾ ਅੱਗੇ ਸਿਰ ਝੁਕਾਇਆ ਪਰ ਉਥੇ ਮੌਜੂਦਾ ਸੰਸਾਰ ਚੈਂਪੀਅਨ 19 ਸਾਲਾ ਜੇਮਸ ਸਨ ਜਿਨ੍ਹਾਂ ਗਰੇਨਾਡਾ ਲਈ ਪਹਿਲਾ ਉਲੰਪਿਕ ਤਮਗ਼ਾ ਜਿੱਤਕੇ ਨਵਾਂ ਇਤਹਾਸ ਰਚਿਆ । ਉਨ੍ਹਾਂ 43.94 ਸੈਕਿੰਡ ਵਿਚ ਇਹ ਦੌੜ ਪੂਰੀ ਕਰ ਕੇ ਸੋਨਾ ਤਮਗ਼ਾ ਹਾਸਲ ਕੀਤਾ । ਜੇਮਸ ਨੇ ਕਿਹਾ ਕਿ ਮੈਨੂੰ ਖ਼ੁਦ ਅਪਣੇ ਅਤੇ ਅਪਣੇ ਦੇਸ਼ ’ਤੇ ਮਾਣ ਹੈ । ਹੁਣ ਨਿਸ਼ਚਿਤ ਤੌਰ ਉ¤ਤੇ ਬਹੁਤ ਵੱਡੀ ਪਾਰਟੀ ਹੋਵੇਗੀ । ਪਹਿਲੀ ਵਾਰ 44 ਸੈਕਿੰਡ ਤੋਂ ਘੱਟ ਸਮੇਂ ਵਿਚ ਦੌੜ ਪੂਰੀ ਕਰਨ ਤੋਂ ਪਤਾ ਚੱਲਦਾ ਹੈ ਕਿ ਮੈਂ ਠੀਕ ਰਸਤੇ ਉ¤ਤੇ ਅੱਗੇ ਵੱਧ ਰਿਹਾ ਹਾਂ । ਮਾਈਕਲ ਜਾਨਸਨ ਨੇ ਭਵਿੱਖਵਾਣੀ ਕੀਤੀ ਸੀ ਕਿ ਜੇਮਸ, ਉਨ੍ਹਾਂ ਦਾ 1999 ਵਿਚ ਬਣਾਇਆ ਗਿਆ 43.18 ਸੈਕਿੰਡ ਦਾ ਸੰਸਾਰ ਰੀਕਾਰਡ ਤੋੜ ਸਕਦੇ ਹਨ। ਅਮਰੀਕਾ ਲਈ ਹਾਲਤ ਇਸ ਸਮੇਂ ਹੋਰ ਖ਼ਰਾਬ ਹੋ ਗਏ ਜਦੋ ਨਿਊਯਾਰਕ ਵਿਚ ਜੰਮੇਂ ਸਾਂਚੇਜ ਨੇ ਅਪਣੇ ਮਾਪਿਆਂ ਦੇ ਦੇਸ਼ ਡੋਮੀਨਿਕਾ ਲੋਕਤੰਤਰ ਵਲੋਂ ਭਾਗ ਲੈਂਦੇ ਹੋਏ 400 ਮੀਟਰ ਦੀ ਹਰਡਲਜ਼ ਦੌੜ ਜਿ¤ਤ ਲਈ । ਅਮਰੀਕਾ ਦੇ ਮਾਈਕਲ ਟਿਨਸਲੇ ਦੂਜੇ ਸਥਾਨ ਉ¤ਤੇ ਰਹੇ । ਖ਼ਿਤਾਬ ਦੇ ਦਾਵੇਦਾਰ ਪੋਰਟਰੀਕੋ ਦੇ ਜੇਵੀਅਰ ਕਲਸਨ ਨੂੰ ਕਾਂਸੀ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ । ਸਾਂਚੇਜ ਤਮਗ਼ਾ ਵੰਡ ਸਮਾਰੋਹ ਵਿਚ ਹੰਝੂ ਨਹੀਂ ਰੋਕ ਸਕੇ । ਚਾਰ ਸਾਲ ਪਹਿਲਾਂ ਬੀਜਿੰਗ ਵਿਚ ਉਹ ਪਹਿਲੇ ਗੇੜ ਤੋਂ ਅੱਗੇ ਨਹੀਂ ਵੱਧ ਸਕੇ ਸਨ । ਇਹ ਉਹੀ ਦਿਨ ਸੀ ਜਦੋਂ ਉਨ੍ਹਾਂ ਨੂੰ ਪਤਾ ਚਲਿਆ ਸੀ ਕਿ ਉਨ੍ਹਾਂ ਦੀ ਦਾਦੀ ਇਸ ਦੁਨੀਆ ਵਿਚ ਨਹੀਂ ਰਹੀ । ਇਸ ਤਜੁਰਬੇਕਾਰ ਦੌੜਾਕ ਨੇ ਏਥਨਜ਼ ਜਿਨ੍ਹਾਂ ਹੀ ਸਮਾਂ ਕੱਢਿਆ ਜਦ ਕਿ ਟਿਨਸਲੇ ਨੇ 47. 91 ਸੈਕਿੰਡ ਦਾ ਸਮਾਂ ਲੈ ਕੇ ਦੌੜ ਪੂਰੀ ਕੀਤੀ ਜੋ ਉਨ੍ਹਾਂ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਵੀ ਹੈ । ਕਲਸਨ ਨੇ 48. 10 ਸੈਕਿੰਡ ਦਾ ਸਮਾਂ ਲਿਆ। ਬ੍ਰਿਟੇਨ ਦੇ ਡੇਈ ਗਰੀਨ ਚੌਥੇ ਅਤੇ ਦੋ ਵਾਰ ਦੇ ਉਲੰਪਿਕ ਚੈਂਪੀਅਨ ਅਮਰੀਕੀ ਐਂਜੇਲੋ ਟੇਲਰ ਪੰਜਵੇਂ ਸਥਾਨ ’ਤੇ ਰਹੇ । ਅਮਰੀਕਾ ਨੂੰ ਹਾਲਾਂਕਿ ਮਹਿਲਾਵਾਂ ਦੇ ਪੋਲ ਵਾਲਟ ਦਾ ਸੋਨ ਤਮਗ਼ਾ ਮਿਲਿਆ ਜੋ ਉਸ ਨੂੰ ਜੈਨੀਫ਼ਰ ਸੁਹਰ ਨੇ ਦਿਵਾਇਆ । ਇਸ 30 ਸਾਲਾ ਅਮਰੀਕੀ ਨੇ ਇਸਨਬਾਏਵਾ ਦੀ ਪੋਲ ਵਾਲਟ ਵਿਚ ਲਗਾਤਾਰ ਤੀਸਰੇ ਉਲੰਪਿਕ ਖ਼ਿਤਾਬ ਦੀਆਂ ਉਮੀਦਾਂ ਉ¤ਤੇ ਪਾਣੀ ਫੇਰ ਦਿਤਾ । ਚਾਰ ਸਾਲ ਪਹਿਲਾਂ ਇਸਨਬਾਏਵਾ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ ਸੁਹਰ ਨੇ 4.75 ਮੀਟਰ ਦੀ ਉਚਾਈ ਪਾਰ ਕਰ ਕੇ ਸੋਨ ਤਮਗ਼ਾ ਜਿੱਤਿਆ। ਬੇਲਾਰੂਸ ਦੀ ਨੇਦੇਜਾਦਾ ਓਸਟਾਪਚੁਕ ਨੇ ਮਹਿਲਾਵਾਂ ਦੇ ਗੋਲਾ ਸੁੱਟਣ ਦੇ ਮੁਕਾਬਲੇ ਦਾ ਸੋਨ ਤਮਗ਼ਾ ਜਿੱਤਿਆ। ਉਨ੍ਹਾਂ 21.36 ਮੀਟਰ ਗੋਲਾ ਸੁੱਟਕੇ ਇਹ ਖ਼ਿਤਾਬ ਹਾਸਲ ਕੀਤਾ । ਨਿਊਜ਼ੀਲੈਂਡ ਦੀ ਵੇਲੇਰੀ ਐਡਮਜ਼ ਨੂੰ ਚਾਂਦੀ ਜਦ ਕਿ ਰੂਸ ਦੀ ਯੇਵਗੇਨਿਆ ਕੋਲੋਡਕੋ ਨੂੰ ਕਾਂਸੀ ਦਾ ਤਮਗ਼ਾ ਮਿਲਿਆ । ਰੂਸ ਦੀ ਯੂਲੀਆ ਜਾਰਿਪੋਵਾ ਨੇ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਵਿਚ ਸੋਨੇ ਦਾ ਤਮਗ਼ਾ ਹਾਸਲ ਕੀਤਾ । ਉਨ੍ਹਾਂ ਨੌਂ ਮਿੰਟ 6.72 ਸੈਕਿੰਡ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ ਕੀਤਾ । ਟਿਊਨੇਸ਼ੀਆ ਦੀ ਹਬੀਬਾ ਘਰੀਬੀ ਨੇ ਚਾਂਦੀ ਅਤੇ ਇਥੋਪੀਆ ਦੀ ਸੋਫ਼ੀਆ ਆਸੇਫ਼ਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ। (ਏਜੰਸੀ)