ਖੇਡ ਖਬਰਾਂ
 

ਸੰਸਾਰ ਚੈਂਪੀਅਨ ਅਰਜਨਟੀਨਾ ਨੇ ਆਸਟਰੇਲੀਆ ਦੀਆਂ ਉਮੀਦਾਂ ਤੋੜੀਆਂ

ਲੰਦਨ, 7 ਅਗੱਸਤ: ਸੰਸਾਰ ਚੈਂਪੀਅਨ ਅਰਜਨਟੀਨਾ ਨੇ ਆਸਟਰੇਲੀਆ ਵਿਰੁਧ ਇਥੇ ਬਰਾਬਰ ਮੁਕਾਬਲਾ ਖੇਡਕੇ ਉਲੰਪਿਕ ਖੇਡਾਂ ਵਿਚ ਮਹਿਲਾ ਹਾਕੀ ਟੂਰਨਾਮੈਂਟ  ਦੇ ਸੈਮੀਫ਼ਾਈਨਲ ਵਿਚ ਥਾਂ ਪੱਕੀ ਕੀਤੀ । ਆਸਟਰੇਲੀਆ ਨੂੰ ਸੋਮਵਾਰ ਰਾਤ ਖੇਡੇ ਗਏ ਅੰਤਮ ਪੂਲ ਮੈਚ ਵਿਚ ਜਿ¤ਤ ਦੀ ²ਜ਼ਰੂਰਤ ਸੀ ਪਰ ਇਹ ਮੈਚ ਬਿਨਾ ਕਿਸੇ ਗੋਲ ਦੇ 0-0 ਨਾਲ ਬਰਾਬਰ ਰਹਿਣ ’ਤੇ ਅਰਜਨਟੀਨਾ ਪੂਲ ‘ਬੀ’ ਵਿਚ ਸਿਖਰ ’ਤੇ ਰਿਹਾ ਅਤੇ ਅੰਤਮ ਚਾਰ ਵਿਚ ਪਰਵੇਸ਼ ਕਰ ਗਿਆ । ਇਸ ਪ੍ਰਕਾਰ, ਪੂਲ ਬੀ ਵਿਚ ਅਰਜਨਟੀਨਾ ਸਿਖਰ ’ਤੇ ਜਦ ਕਿ ਨਿਊਜ਼ੀਲੈਂਡ ਅਤੇ ਆਸਟਰੇਲੀਆ ਇਕ ਗੋਲ ਅੰਤਰ ਨਾਲ ਕ੍ਰਮਵਾਰ : ਦੂਜੇ ਅਤੇ ਤੀਸਰੇ ਸਥਾਨ ਉ¤ਤੇ ਰਹੇ। ਹੁਣ ਸੈਮੀਫ਼ਾਈਨਲ ਵਿਚ ਅਰਜਨਟੀਨਾ ਦਾ ਮੁਕਾਬਲਾ ਬੁੱਧਵਾਰ ਨੂੰ ਮੇਜ਼ਬਾਨ ਗਰੇਟ ਬ੍ਰਿਟੇਨ ਨਾਲ ਹੋਵੇਗਾ ਜਦ ਕਿ ਨਿਉਜ਼ੀਲੈਂਡ ਪਿਛਲੇ ਜੇਤੂ ਅਤੇ ਪੂਲ ‘ਏ’ ਦੀ ਸਿਖਰਲੀ ਟੀਮ ਹਾਲੈਂਡ ਨਾਲ ਭਿੜੇਗਾ । (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.