ਪੰਜ ਜੁਲਾਈ ਨੂੰ ਪੂਰੀ ਦੁਨੀਆਂ ਦੀਆਂ ਅਖ਼ਬਾਰਾਂ ਵਿਚ ਤਰਥੱਲ ਮੱਚ ਗਿਆ ਕਿ, ‘‘ਆਖ਼ਰ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬੰਦੇ ਨੇ ਰੱਬ ਨੂੰ ਲੱਭ ਹੀ ਲਿਆ।’’ ਅਗਲੇ ਦਿਨ ਹੀ ਮਾਮਲਾ ਸ਼ਾਂਤ। ਕ੍ਰਿਕਟ ਦਾ ਮੈਚ ਹਾਰਨ ਤੋਂ ਬਾਅਦ ਵੀ ਮਹੀਨਾ ਭਰ ਖ਼ਬਰਾਂ ਆਉੁਂਦੀਆਂ ਰਹਿੰਦੀਆਂ ਹਨ ਪਰ ਐਨੀ ਵੱਡੀ ਗੇਮ ਜਿੱਤਣ ਮਗਰੋਂ ਵੀ ਬਸ ਸਿਰਫ਼ ਇਕ ਦਿਨ ਦਾ ਰੌਲਾ-ਰੱਪਾ? ਅਗਲੇ ਦਿਨ ਕੋਈ ਖ਼ੁਸ਼ੀ ਨਹੀਂ। ਕਿਉੁਂਕਿ ਸੱਭ ਜਾਣਦੇ ਹਨ ਕਿ ਬੰਦੇ ਨੂੰ ਰੱਬ ਕੀ ਲੱਭ ਗਿਆ, ਸਮਝੋ ਬਾਂਦਰ ਨੂੰ ਮਾਚਸ ਲੱਭ ਗਈ। ਇਸ ਨੇ ਖ਼ੈਰ ਤਾਂ ਕਰਨੀ ਨਹੀਂ। ਇਸ ਸ਼ੈਤਾਨ ਨੂੰ ਜਦੋਂ ਵੀ ਕੋਈ ਚੀਜ਼ ਲੱਭੀ, ਇਸ ਨੇ ਝੱਟ ਬੰਬ ਬਣਾ ਲਿਆ।
ਪੱਥਰ ਯੁੱਗ ਵਿਚ ਇਸ ਨੇ ਪੱਥਰ ਦੇ ਹਥਿਆਰ ਬਣਾਏ, ਧਾਤਾਂ ਦੀ ਕਾਢ ਕੱਢੀ ਤੇ ਲੋਹੇ ਅਤੇ ਸਟੀਲ ਦੇ ਸ਼ਸਤਰ ਬਣਾ ਧਰੇ। ਗੈਸਾਂ ਦੀ ਕਾਢ ਕੱਢੀ ਤਾਂ ਹਾਈਡਰੋਜਨ ਬੰਬ ਕੱਢ ਮਾਰਿਆ। ਫਿਰ ਮੈਟਰ (ਸਥੂਲ) ਮਗਰ ਪੈ ਗਿਆ। ਉਸ ਨੂੰ ਤੋੜ ਕੇ ਐਲੀਮੈਂਟ (ਤੱਤ), ਐਲੀਮੈਂਟ ਨੂੰ ਤੋੜ ਕੇ ਮਾਲੀਕਿਊਲ (ਅਣੂ), ਮਾਲੀਕਿਊਲ ਨੂੰ ਐਟਮਾਂ ਵਿਚ (ਪ੍ਰਮਾਣੂਆਂ ਵਿਚ) ਤੋੜ ਲਿਆ। ਬਸ ਫਿਰ ਸ਼ੈਤਾਨ ਨੇ ਝੱਟ ਐਟਮ-ਬੰਬ ਬਣਾ ਲਿਆ। ਇਹ ਕੋਈ ਘੱਟ ਘਾਤਕ ਨਹੀਂ ਸੀ ਪਰ ਇਹ ‘ਉ¤ਲੂ ਦਾ ਚਰਖਾ’ ਅਜੇ ਘੂਕਣੋ ਨਹੀਂ ਹਟਿਆ। ਐਟਮ ਨੂੰ ਫਿਰ ਇਲੈਕਟਰੋਨ, ਪ੍ਰੋਟੋਨ ਅਤੇ ਨਿਊਟਰੋਨ ਵਿਚ ਤਬਦੀਲ ਕਰ ਲਿਆ। ਫਿਰ ਬਦੀ ਜਾਗੀ ਤੇ ਨਿਊਕਲੀਅਰ ਬੰਬ ਬਣਾ ਧਰਿਆ। ‘ਸ਼ੇਖ ਚਿੱਲੀ’ ਨੇ, ਜਿਸ ਧਰਤੀ ਤੇ ਇਹ ਆਪ ਬੈਠਾ ਹੈ, ਉਸੇ ਨੂੰ ਹੀ ਨਸ਼ਟ ਕਰਨ ਦੀ ਸਮਰੱਥਾ ਹਾਸਲ ਕਰ ਲਈ। ਸਮਝ ਲਉ ਧਰਤੀ ਨੂੰ ਖ਼ਤਰਾ!
ਅਜੇ ਬਹਿੰਦਾ ਕਿਥੇ ਹੈ? --- ਹੁਣ ਸਵਿਟਜ਼ਰਲੈਂਡ ਵਿਚੋਂ ‘ਸਰਨ’ ਦੇ ਵਿਗਿਆਨੀਆਂ ਨੇ ਐਲਾਨ ਕਰ ਦਿਤਾ ਹੈ ਕਿ, ‘‘ਗਾਡ-ਪਾਰਟੀਕਲ ਭਾਵ ਹਿਗਜ਼ਬੋਸਨ ਭਾਵ ਬ੍ਰਹਮ-ਕਣ ਦੀ ਖੋਜ ਕਰ ਲਈ ਗਈ ਹੈ।’’ ਕਈ ਸਾਲਾਂ ਦੀ ਖੋਜ ਪਿਛੋਂ ਬੰਦੇ ਨੇ ਰੱਬ ਨੂੰ ਲੱਭ ਹੀ ਲਿਆ। ਜਿਵੇਂ ਕੋਈ ਚੋਰ ਲੱਭ ਲਿਆ ਹੋਵੇ। ਚਮਗਿੱਦੜ ਜਦੋਂ ਬੈਠੇਗਾ, ਪੁੱਠਾ ਹੀ ਬੈਠੇਗਾ ਭਾਵੇਂ ਕਿੰਨਾ ਸਿੱਧਾ ਉ¤ਡੀ ਜਾਵੇ। ਆਵੇ ਪਤਾ ਨਹੀਂ ਕਦੋਂ ਪਰ ਅਗਲੀ ਖ਼ਬਰ ਇਹੀ ਹੋਵੇਗੀ ਕਿ ਇਸ ਸ਼ੈਤਾਨ ਦੀ ਔਲਾਦ ਨੇ ਰੱਬ-ਬੰਬ, ਬੋਸਨ-ਬੰਬ ਜਾਂ ਬ੍ਰਹਮ-ਬੰਬ (ਬ੍ਰਹਮ-ਅਸਤਰ) ਤਿਆਰ ਕਰ ਲਿਆ ਹੈ। ਹੁਣ ਜਦੋਂ ਰੱਬ-ਬੰਬ ਨੂੰ ਜਾਂ ਬ੍ਰਹਮ-ਅਸਤਰ ਨੂੰ ਬ੍ਰਹਮੰਡ ਦੇ ਕਿਸੇ ਵੀ ਤਾਰੇ ਜਾਂ ਧਰਤੀ ਵਲ ਨੂੰ ਸਿੱਧਾ ਕਰ ਦਿਆ ਕਰੇਗਾ ਤਾਂ ਉਸ ਦਾ ਝੱਟ ਪਟਾਕਾ ਬੋਲ ਜਾਵੇਗਾ ਯਾਨੀ ਬ੍ਰਹਮੰਡ ਨੂੰ ਵੀ ਖ਼ਤਰਾ!
ਇਹ ਵੀ ਹੋ ਸਕਦਾ ਹੈ ਕਿ ਅਗਲਾ ਕਦਮ, ਰੱਬ-ਪਾਰਟੀਕਲ ਨੂੰ ਵੀ ਹੋਰ ਟੁਕੜਿਆਂ ਵਿਚ ਤੋੜ ਕੇ ਕਿਸੇ ਹੋਰ ਬ੍ਰਹਮੰਡ ਉਤੇ ਹਮਲਾ ਕਰਨ ਲਈ ਅਸਤਰ ਤਿਆਰ ਕਰਨ ਦਾ ਹੋਵੇ। ਰੱਬ ਖ਼ੈਰ ਕਰੇ। ਕਦੇ ਲਗਦਾ ਹੈ ਕਿ ਰੱਬ ਇਸ ਸ਼ੈਤਾਨ ਨੂੰ ਪੈਦਾ ਕਰ ਕੇ ਕਿਤੇ ਪਛਤਾ ਤਾਂ ਨਹੀਂ ਰਿਹਾ ਹੋਵੇਗਾ? ਇਹ ਵੀ ਹੋ ਸਕਦਾ ਹੈ ਕਿ ਰੱਬ ਇਸ ਬਾਂਦਰ ਨੂੰ ਨਚਾ ਰਿਹਾ ਹੋਵੇ। ਰੱਬ ਹੀ ਜਾਣੇ।
- ਬਲਦੇਵ ਸਿੰਘ ‘ਫ਼ੌਜੀ’
ਭਗਤਾ ਭਾਈ ਕਾ, ਮੋਬਾਈਲ : 94781-10423
ਸਪੋਕਸਮੈਨ ਨੇ ਪਾਠਕਾਂ ਦਾ ਪੈਟਰੌਲ ’ਤੇ ਖ਼ਰਚ ਘਟਾਇਐ
ਕੁੱਝ ਦਿਨ ਪਹਿਲਾਂ ਸਵੇਰੇ ਘੁੰਮਣ-ਫਿਰਨ ਵੇਲੇ ਮੈਨੂੰ ਗਲੀ ’ਚ ਖਲੋਤਾ ਇਕ ਜਾਣਕਾਰ ਸੇਵਾ ਮੁਕਤ ਮੁਲਾਜ਼ਮ ਮਿਲਿਆ। ਮੈਂ ਸਹਿਜ ਸੁਭਾਅ ਪੁੱਛ ਲਿਆ, ‘‘ਸੁਣਾਉ, ਮਲਹੋਤਰਾ ਜੀ ਕੀ ਹਾਲ ਹੈ?’’ ਉਸ ਨੇ ਜਵਾਬ ਦਿਤਾ, ‘‘ਠੀਕ ਹੈ, ਗੁਪਤਾ ਜੀ ਹੁਣ ਟਾਈਮ ਨਹੀਂ ਪਾਸ ਹੁੰਦਾ।’’ ਮੈਂ ਉਨ੍ਹਾਂ ਨੂੰ ਕਿਹਾ, ‘‘ਅੱਜਕਲ ਤਾਂ ਚਾਰ-ਪੰਜ ਅਖ਼ਬਾਰ ਲੈ ਲਵੋ, ਮਹੀਨੇ ’ਚ ਇਨ੍ਹਾਂ ਤੇ ਖ਼ਰਚਾ ਵੀ ਤਿੰਨ-ਚਾਰ ਸੌ ਰੁਪਏ ਹੀ ਆਉਂਦਾ ਹੈ, ਅਖ਼ਬਾਰ ਪੜ੍ਹ ਕੇ ਹੀ ਸਮਾਂ ¦ਘ ਜਾਂਦਾ ਹੈ।’’ ਮਲਹੋਤਰਾ ਜੀ ਦਾ ਜਵਾਬ ਸੀ, ‘‘ਘਰੇ ਅੰਗਰੇਜ਼ੀ ਦਾ ਇਕ ਅਖ਼ਬਾਰ ਆਉਂਦਾ ਹੈ, ਉਹ ਦਸ ਕੁ ਮਿੰਟ ’ਚ ਵੇਖ ਲਈਦਾ ਹੈ। ਮੈਂ ਤਾਂ ਸਵੇਰੇ-ਸ਼ਾਮ ਸਕੂਟਰ ’ਤੇ ਬਾਜ਼ਾਰ ਦੇ ਦੋ ਚੱਕਰ ਲਾਉਂਦਾ ਹਾਂ। ਮੈਂ ਪੈਟਰੌਲ ’ਤੇ ਦੋ-ਢਾਈ ਹਜ਼ਾਰ ਰੁਪਏ ਮਹੀਨਾ ਖ਼ਰਚ ਕਰਨੇ ਹੀ ਕਰਨੇ ਹਨ। ਇਸ ਨਾਲ ਹੀ ਮੇਰਾ ਸਮਾਂ ¦ਘਦਾ ਹੈ।’’
‘ਉ¤ਚਾ ਦਰ ਬਾਬੇ ਨਾਨਕ ਦਾ’ ਪ੍ਰੋਗਰਾਮ ਹੋਣ ਵੇਲੇ ਵੇਖੀਦਾ ਹੈ ਕਿ ਸਪੋਕਸਮੈਨ ਦੇ ਪਾਠਕ ਉਥੋਂ ਲੱਖਾਂ ਰੁਪਏ ਦੀਆਂ ਕਿਤਾਬਾਂ ਖ਼ਰੀਦ ਰਹੇ ਹੁੰਦੇ ਹਨ। ਉਸ ਦਿਨ ਕਿਤਾਬਾਂ ਦੀਆਂ ਲੱਗੀਆਂ ਸਟਾਲਾਂ ’ਤੇ ਬੇਤਹਾਸ਼ਾ ਭੀੜ ਕਾਇਮ ਰਹਿੰਦੀ ਹੈ। ਘਰ ਪਹੁੰਚ ਕੇ ਪਾਠਕ ਉਨ੍ਹਾਂ ਕਿਤਾਬਾਂ ਨੂੰ ਸ਼ਾਂਤ ਮਨ ਨਾਲ ਬੈਠ ਕੇ ਪੜ੍ਹਦੇ ਹਨ। ਸਪੋਕਸਮੈਨ ਨੇ ਪਾਠਕਾਂ ’ਚ ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕਰ ਦਿਤੀ ਹੈ। ਰੋਜ਼ਾਨਾ ਸਪੋਕਸਮੈਨ ’ਚ ਲਿਖੀ ਹਰ ਗੱਲ ਨੂੰ ਪਾਠਕ ਧਿਆਨ ਨਾਲ ਪੜ੍ਹਦੇ ਹਨ, ਵਿਚਾਰਦੇ ਹਨ। ਜਦੋਂ ਸਪੋਕਸਮੈਨ ਦੇ ਪਾਠਕਾਂ ਨੂੰ ਮਿਲੀਦਾ ਹੈ ਜਾਂ ਫ਼ੋਨ ਤੇ ਗੱਲਬਾਤ ਹੁੰਦੀ ਹੈ ਤਾਂ ਉਨ੍ਹਾਂ ਦੀ ਇਸ ਅਖ਼ਬਾਰ ਅਤੇ ਕਿਤਾਬ ਨੂੰ ਰੀਝ ਨਾਲ ਪੜ੍ਹਨ ਦੀ ਆਦਤ ਬਾਰੇ ਪਤਾ ਲਗਦਾ ਹੈ।
ਰੋਜ਼ਾਨਾ ਸਪੋਕਸਮੈਨ ਅਤੇ ‘ਉ¤ਚਾ ਦਰ ਬਾਬੇ ਨਾਨਕ ਦਾ’ ਤੋਂ ਲਈਆਂ ਕਿਤਾਬਾਂ ਪੜ੍ਹ ਕੇ ਅਣਗਿਣਤ ਪਾਠਕਾਂ ਦੇ ਮਨਾਂ ਦੇ ਸ਼ੰਕੇ ਦੂਰ ਹੋ ਕੇ ਵਿਚਾਰਧਾਰਾ ’ਚ ਉਸਾਰੂ, ਤਰਕਸ਼ੀਲ, ਮਾਨਵਤਾ ਦੀ ਭਲਾਈ ਸਬੰਧੀ ਜੋ ਤਬਦੀਲੀਆਂ ਆਉੁਂਦੀਆਂ ਹਨ ਉਨ੍ਹਾਂ ਦਾ ਤਾਂ ਕੋਈ ਮੁੱਲ ਹੀ ਨਹੀਂ ਪਰ ਜਿਹੜਾ ਕਾਫ਼ੀ ਸਮਾਂ ਉਹ ਪੜ੍ਹਨ ਤੇ ਲਗਾਉਂਦੇ ਹਨ, ਉਹ ਸਾਰਾ ਸਮਾਂ ਬਾਈਕ, ਕਾਰਾਂ ਆਦਿ ’ਤੇ ਜਾਣ ਤੋਂ ਬਚੇ ਰਹਿੰਦੇ ਹਨ। ਜੇ ਪਾਠਕਾਂ ਨੂੰ ਪੜ੍ਹਨ ਦੀ ਰੁਚੀ ਪੈਦਾ ਨਾ ਹੁੰਦੀ ਤਾਂ ਮਲਹੋਤਰਾ ਜੀ ਵਾਂਗ ਸਾਨੂੰ ਵੀ ਪੈਟਰੌਲ ਤੇ ਕਾਫ਼ੀ ਰਕਮ ਖ਼ਰਚ ਕਰਨੀ ਪੈਣੀ ਸੀ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਪੋਕਸਮੈਨ ਨੇ ਅਪਣੇ ਪਾਠਕਾਂ ਦੀ ਪੈਟਰੌਲ ’ਤੇ ਖ਼ਰਚ ਹੋਣ ਵਾਲੀ ਕਾਫ਼ੀ ਰਕਮ ਦੀ ਬੱਚਤ ਕਰਵਾਈ ਹੈ।
- ਸੋਹਨ ਲਾਲ ਗੁਪਤਾ,
7, ਗੁਰੂ ਨਾਨਕ ਨਗਰ, ਪਟਿਆਲਾ।
ਮੋਬਾਈਲ : 98144-84161
ਟੈਟੂ ਖੁਦਵਾਉਣਾ ਬਨਾਮ ਮੌਤ ਨੂੰ ਸੱਦਾ
ਅੱਜਕਲ ਨੌਜੁਆਨ ਵਰਗ ਵਿਚ ਅਪਣੇ ਸਰੀਰ ਨੂੰ ਸ਼ਿੰਗਾਰਨ ਲਈ ਸਰੀਰ ਉਪਰ ਟੈਟੂ ਖੁਦਵਾਉਣ ਦਾ ਖ਼ਾਸ ਕਰ ਕੇ ਇਹ ਕਬੱਡੀ ਖਿਡਾਰੀਆਂ ਵਿਚ ਰੁਝਾਨ ਬਹੁਤ ਵਧਿਆ ਹੋਇਆ ਹੈ ਪਰ ਸਰੀਰ ਤੇ ਟੈਟੂ ਖੁਦਵਾਉਣਾ ਅਪਣੇ ਆਪ ਮੌਤ ਨੂੰ ਸੱਦਾ ਦੇ ਕੇ ਗਲ ਲਾਉਣ ਦੇ ਬਰਾਬਰ ਹੈ ਕਿਉਂਕਿ ਜਿਸ ਮਸ਼ੀਨ ਨਾਲ ਸਰੀਰ ਉਪਰ ਟੈਟੂ ਬਣਾਇਆ ਜਾਂਦਾ ਹੈ, ਉਸ ਮਸ਼ੀਨ ਵਿਚ ਜੋ ਸੂਈ ਪੈਂਦੀ ਹੈ, ਉਸ ਸੂਈ ਨੂੰ ਹਰ ਆਦਮੀ ਦੇ ਟੈਟੂ ਬਣਾਉਣ ਲਈ ਮਸ਼ੀਨ ਰਾਹੀਂ ਵਾਰ-ਵਾਰ ਵਰਤਿਆ ਜਾਂਦਾ ਹੈ ਜਿਸ ਕਾਰਨ ਇਕ ਆਦਮੀ ਦੇ ਖ਼ੂਨ ਦੇ ਜਰਾਸੀਮ (ਵਾਇਰਸ) ਦੂਜੇ ਆਦਮੀ ਦੇ ਖ਼ੂਨ ਵਿਚ ਚਲੇ ਜਾਂਦੇ ਹਨ ਤੇ ਉਹ ਆਦਮੀ ਏਡਜ਼ ਵਰਗੀਆਂ ਭੈੜੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸੋ ਸਾਡੇ ਨੌਜੁਆਨਾਂ ਖ਼ਾਸ ਕਰ ਕੇ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਅਪਣੇ ਸਰੀਰ ਤੇ ਟੈਟੂ ਖੁਦਵਾਉਣ ਤੋਂ ਪਹਿਲਾਂ ਕਈ ਵਾਰ ਸੋਚਣ ਸਮਝਣ ਤੇ ਸੰਜਮ ਤੋਂ ਕੰਮ ਲੈਣ ਕਿਉਂਕਿ ਸਰੀਰ ਦੇ ਥੋੜੇ ਚਿਰ ਦੇ ਸ਼ਿੰਗਾਰ ਲਈ ਕਦੇ ਅਪਣੀ ਕੀਮਤੀ ਜ਼ਿੰਦਗੀ ਨੂੰ ਬੀਮਾਰੀਆਂ ਦੇ ਨਰਕ ਵਿਚ ਨਾ ਸੁੱਟ ਲੈਣ ਕਿਉਂਕਿ ਇਨ੍ਹਾਂ ਨੌਜੁਆਨਾਂ ਦੀਆਂ ਕੀਮਤੀ ਜ਼ਿੰਦਗੀਆਂ ਦੀ ਅਜੇ ਸਾਡੇ ਦੇਸ਼ ਨੂੰ ਬਹੁਤ ਵੱਡੀ ਲੋੜ ਹੈ।
- ਸੁਖਜਿੰਦਰ ਸਿੰਘ ਗਿੱਲ,
ਪਿੰਡ: ਪੰਜਗਰਾਈਂ ਕਲਾਂ, ਗਿੱਲ ਪੱਤੀ, ਫ਼ਰੀਦਕੋਟ,
ਮੋਬਾਈਲ : 97804-82613
ਈ-ਮੇਲ: ਸੁਕਹਜਨਿਦੲਰਗਲਿਲ830ਗਮੳਲਿ.ਚੋਮ
ਜ¦ਧਰ ਦੂਰਦਰਸ਼ਨ ਵਿਤਕਰਾ ਨਾ ਕਰੇ
ਸਵੇਰੇ ਰੋਜ਼ਾਨਾ ਟੀ.ਵੀ. ਤੋਂ ‘ਖ਼ਾਸ ਖ਼ਬਰ ਇਕ ਨਜ਼ਰ’ ਪ੍ਰੋਗਰਾਮ ਆਉਂਦਾ ਹੈ। ਇਕ ਨਜ਼ਰ ਦਾ ਮਤਲਬ ਇਕ ਅੱਖ ਹੋਇਆ। ਇਸ ਦਾ ਸਿਰਲੇਖ ਜ¦ਧਰ ਦੂਰਦਰਸ਼ਨ ਢੁਕਵਾਂ ਰੱਖੇ। ਖ਼ਬਰਾਂ ਦੀ ਚਰਚਾ ਵਿਚ ਰੋਜ਼ਾਨਾ ਅਖ਼ਬਾਰ ਅਜੀਤ, ਜੱਗ ਬਾਣੀ, ਪੰਜਾਬੀ ਟ੍ਰਿਬਿਊਨ ਦੀ ਖ਼ਬਰ ਵਾਲੀਆਂ ਕਟਿੰਗਾਂ ਵਿਖਾਈਆਂ ਜਾਂਦੀਆਂ ਹਨ। ਬਾਕੀ ਦੇ ਰੋਜ਼ਾਨਾ ਪੰਜਾਬੀ ਅਖ਼ਬਾਰਾਂ ਨੂੰ ਕਿਉਂ ਨਹੀਂ ਵਿਖਾਇਆ ਜਾਂਦਾ? ਇਹ ਵਿਤਕਰਾ ਨਾ ਕਰੋ। ਸਪੋਕਸਮੈਨ, ਅੱਜ ਦੀ ਆਵਾਜ਼, ਨਵਾਂ ਜ਼ਮਾਨਾ, ਦੇਸ਼ ਸੇਵਕ, ਅਕਾਲੀ ਪਤ੍ਰਿਕਾ, ਚੜ੍ਹਦੀ ਕਲਾ, ਪੰਜਾਬੀ ਜਾਗਰਣ ਵੀ ਰੋਜ਼ਾਨਾ ਛਪਦੇ ਹਨ। ਆਖ਼ਰ ਟੀ.ਵੀ. ਚੈਨਲ ਵਾਲਿਆਂ ਦੀ ਕੀ ਮਜਬੂਰੀ ਹੈ ਜੋ ਅਧੂਰੀ ਜਾਣਕਾਰੀ ਹੀ ਪੇਸ਼ ਕਰਦੇ ਹਨ? ਖ਼ਬਰ ਚਰਚਾ ਵਿਚ ਲੈਪਟਾਪ ਜਾਂ ਕੰਪਿਊਟਰ ਦਾ ਹੋਣਾ ਜ਼ਰੂਰੀ ਹੈ। ਬਾਹਰ ਦੇ ਦੇਸ਼ਾਂ ਦੇ ਪੰਜਾਬੀ ਅਖ਼ਬਾਰ ਵੀ ਪੇਸ਼ ਹੋ ਸਕਦੇ ਹਨ। ਨਾਲੇ ਇਹ ਪ੍ਰੋਗਰਾਮ ਅੱਧਾ ਘੰਟਾ ਪੇਸ਼ ਕੀਤਾ ਜਾਵੇ। ‘ਨਾਲੇ ਗੱਲਾਂ ਨਾਲ ਗੀਤ’ ਰੋਜ਼ਾਨਾ ਵਿਖਾਇਆ ਜਾਵੇ। ਇਹ ਪ੍ਰੋਗਰਾਮ ਇਕ ਘੰਟੇ ਦਾ ਕੀਤਾ ਜਾਵੇ।
- ਹਰਜਿੰਦਰ ਪਾਲ ਸਿੰਘ,
ਜਵੱਦੀ ਕਲਾਂ, ਲੁਧਿਆਣਾ।
ਮੋਬਾਈਲ : 96538-35033