ਅੰਤਰਰਾਸ਼ਟਰੀ ਖਬਰਾਂ
 

ਮਧੁਰਾ ਨੇ ਅਪਣੀ ਗ਼ਲਤੀ ਲਈ ਮੰਗੀ ਮਾਫ਼ੀ

ਲੰਦਨ, 3 ਅਗੱਸਤ: 30 ਵੀਆਂ ਉਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ਵਿਚ ਮਾਰਚਪਾਸਟ ਦੇ ਦੌਰਾਨ ਭਾਰਤੀ ਦਲ ਵਿਚ ਝੰਡਾਬਰਦਾਰ ਸੁਸ਼ੀਲ ਕੁਮਾਰ ਨਾਲ ਨਜ਼ਰ ਆਈ ਮਹਿਲਾ ਮਧੁਰਾ ਨਾਗੇਂਦਰ ਨੇ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦੇ ਹੋਏ ਮਾਫ਼ੀ ਮੰਗ ਲਈ ਹੈ । ਇਸ ਘਟਨਾ ਤੋਂ ਬਾਅਦ ਭਾਰਤੀ ਦਲ ਨੇ ਇਸ ਰਹੱਸਮਈ ਮਹਿਲਾ ਦੀ ਹਾਜ਼ਰੀ ਨੂੰ ਲੈ ਕੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ। ਮਧੁਰਾ ਨੇ ਕਿਹਾ ਕਿ ਦਲ ਨਾਲ ਮਾਰਚਪਾਸਟ ਵਿਚ ਚੱਲਣਾ ਇਕ ਗ਼ਲਤ ਫ਼ੈਸਲਾ ਸੀ । ਇਕ ਨਿੱਜੀ ਟੈਲੀਵਿਜ਼ਨ ਖ਼ਬਰ ਚੈਨਲ ਨਾਲ ਗੱਲਬਾਤ ਵਿਚ ਉਸ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਹ ਇਕ ਕਾਸਟ ਮੈਂਬਰ ਸਨ ਅਤੇ ਉਹ ਬਿਨਾਂ ਆਗਿਆ ਉਥੇ ਨਹੀਂ ਗਈ ਸੀ । ਭਾਰਤੀ ਅਧਿਕਾਰੀ ਮਧੁਰਾ ਦੇ ਮਾਰਚਪਾਸਟ ਵਿਚ ਹਿੱਸਾ ਲੈਣ ਤੋਂ ਨਾਰਾਜ਼ ਸਨ ਅਤੇ ਉਸ ਨੇ ਮਾਫ਼ੀ ਮੰਗੀ ਸੀ। ਮਧੁਰਾ ਨੇ ਕਿਹਾ ਕਿ ਮੈਂ ਖਿਡਾਰੀਆਂ ਨਾਲ ਚੱਲ ਪਈ, ਇਹ ਇਕ ਗ਼ਲਤ ਫ਼ੈਸਲਾ ਸੀ, ਮੇਰੇ ਸੋਚ ਅਨੁਸਾਰ ਮੈਂ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਮੈਂ ਉਨ੍ਹਾਂ ਤੋਂ ਮਾਫ਼ੀ ਮੰਗਦੀ ਹਾਂ । ਬੇਂਗਲੂਰ ਦੀ ਰਹਿਣ ਵਾਲੀ ਮਧੁਰਾ ਨੇ ਕਿਹਾ ਕਿ ਚਾਰੇ ਪਾਸੇ ਏਨਾ ਕੁੱਝ ਹੋ ਰਿਹਾ ਸੀ, ਹਜ਼ਾਰਾਂ ਲੋਕ ਚੱਲ ਰਹੇ ਸਨ, ਮੈਨੂੰ ਕੁੱਝ ਠੀਕ ਨਾਲ ਸਮਝ ਨਹੀਂ ਆਇਆ ਅਤੇ ਨਤੀਜਤਨ ਮੈਂ ਗ਼ਲਤ ਫ਼ੈਸਲਾ ਲੈ ਲਿਆ । ਹਾਲਾਂਕਿ ਮਧੁਰਾ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ਉ¤ਤੇ ਹੋ ਰਹੀ ਉਸ ਦੀ ਆਲੋਚਨਾ ਤੋਂ ਉਹ ਦੁਖੀ ਹੈ । ਉਸ ਨੇ ਕਿਹਾ ਕਿ ਮੇਰੇ ਵਿਚ ਬਹੁਤ ਉਤਸ਼ਾਹ ਹੈ ਅਤੇ ਅਪਣੇ ਦੇਸ਼ ਉ¤ਤੇ ਮਾਣ ਵੀ, ਏਨੀ ਆਲੋਚਨਾ ਨਾਲ ਮੈਨੂੰ ਧੱਕਾ ਲੱਗਾ ਹੈ, ਮੈਂ ਆਸ ਕਰਦੀ ਹਾਂ ਕਿ ਇਸ ਘਟਨਾ ਨੂੰ ਭੁਲਾ ਦਿਤਾ ਜਾਵੇਗਾ ਅਤੇ ਮੈਂ ਅੱਗੇ ਵੱਧਣਾ ਚਾਹੁੰਦੀ ਹਾਂ। ਲੰਦਨ ਉਲੰਪਿਕ ਦੀ ਪ੍ਰਬੰਧ ਕਮੇਟੀ ਦੇ ਮੁਖੀ ਲਾਰਡ ਕੋ ਨੇ ਕਿਹਾ ਕਿ ਉਹ ਇਕ ਕਾਸਟ ਮੈਂਬਰ ਸੀ ਜੋ ਉਤੇਜਿਤ ਹੋਕੇ ਸਮਾਰੋਹ ਵਿਚ ਸ਼ਾਮਲ ਹੋ ਗਈ । ਇਸ ਘਟਨਾ ਤੋਂ ਬਾਅਦ ਲਾਲ ਸ਼ਰਟ ਤੇ ਨੀਲੀ ਜੀਨ ਵਿਚ ਝੰਡਾਬਰਦਾਰ ਸੁਸ਼ੀਲ ਕੁਮਾਰ ਨਾਲ ਚੱਲੀ ਮਧੁਰਾ ‘ਵੂਮੈਨ ਇੰਨ ਰੈ¤ਡ’ ਯਾਨੀ ਲਾਲ ਕਪੜਿਆਂ ਵਾਲੀ ਮਹਿਲਾ ਦੇ ਨਾਮ ਨਾਲ ਮਸ਼ਹੂਰ ਹੋ ਗਈ ਸੀ। (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.