ਚੰਡੀਗੜ੍ਹ, 23 ਸਤੰਬਰ (ਆਰ.ਐਸ. ਲਿਬਰੇਟ) : ਚੰਡੀਗੜ੍ਹ ਨੇ ਪੁਲਿਸ ਦੋਪਹੀਆਂ ਵਾਹਨ ਚੋਰ ਸੰਦੀਪ ਕੁਮਾਰ ਉਰਫ਼ ਸੰਜੂ ਨੂੰ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਿਕਾਇਤ ਮਾਮਲਾ ਨੰ: 365 ਅਧੀਨ ਜੋ ਹੀਰੋ ਹਾਂਡਾ ਸਪਲੈਂਡਰ ਨੰ: ਐਚ.ਆਰ.21ਈ-3140 ਦੇ ਚੋਰੀ ਹੋਣ ’ਤੇ, ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਐਸ.ਆਈ. ਗੁਰਚਰਨ ਸਿੰਘ ਨੇ ਸੈਕਟਰ-23ਡੀ ਨੇੜੇ ਗੁਰਦਾਵਾਰਾ ਸਾਹਿਬ ਕੋਲ ਨਾਕਾ ਲਗਾਇਆ ਹੋਇਆ ਅਸੀ। ਉਕਤ ਨਾਕੇ ’ਤੇ ਦੋਸ਼ੀ ਨੂੰ ਚੋਰੀ ਦੇ ਮੋਟਰ ਸਾਈਕਲ ਸਮੇਤ ਫੜਿਆ ਗਿਆ।
ਪੁਛਗਿੱਛ ਦੌਰਾਨ ਦੋਸ਼ੀ ਸੰਦੀਪ ਕੁਮਾਰ ਉਰਫ਼ ਸੰਜੂ ਪੁੱਤਰ ਰਾਮਧਾਰੀ ਵਾਸੀ 2140 ਸੈਕਟਰ-23ਸੀ ਚੰਡੀਗੜ੍ਹ ਨੇ ਮੰਨਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਬੇਰੁਜ਼ਗਾਰ ਹੋਣ ਕਾਰਨ ਵੱਖ-ਵੱਖ ਥਾਵਾਂ ਤੋਂ ਦੋਪਹੀਆਂ ਵਾਹਨ ਚੋਰੀ ਕਰਦਾ ਹੈ। ਦੋਸ਼ੀ ਨੇ ਇਕਬਾਲੀਆ ਬਿਆਨ ਅਨੁਸਾਰ 7 ਦੋਪਹੀਆ ਵਾਹਨ ਚੋਰੀ ਕੀਤੇ ਮੰਨੇ ਜਿਨ੍ਹਾਂ ’ਚੋਂ 3 ਮੋਟਰ ਸਾਈਕਲ (ਹੀਰੋ ਹਾਂਡਾ ਸਪਲੈਡਰ, ਬਜਾਜ ਕੈਲੀਬਰ ਅਤੇ ਬਜਾਜ ਸੀ.ਟੀ-100) 3 ਸਕੂਟਰ (2 ਕਾਇਨਾਟਿਕ ਹਾਂਡਾ, 1 ਹਾਂਡਾ ਐਕਟਿਵਾ 1 ਸਪਿਰਟ) ਸ਼ਾਮਲ ਹਨ। ਏ.ਐਸ.ਆਈ. ਗੁਰਦੀਪ ਸਿੰਘ ਅਤੇ ਐਸ.ਆਈ. ਰਾਮ ਰਤਨ ਨੇ ਵੱਖ-ਵੱਖ ਥਾਵਾਂ ਤੋਂ ਪੁਲਿਸ ਪਾਰਟੀ ਸਮੇਤ ਇਹ ਵਾਹਨ ਬਰਾਮਦ ਕੀਤੇ। ਇਹ ਵਾਹਨ ਬਰਾਮਦਗੀ ਸੈਕਟਰ-17 ਅਤੇ 34 ਦੇ 2 ਮਾਮਲਿਆਂ ਅਧੀਨ ਕੀਤੀ ਗਈ ਹੈ। ਚੰਡੀਗੜ੍ਹ ਪੁਲਿਸ ਅਨੁਸਾਰ ਸਦੀਪ ਕੁਮਾਰ (26) ਜੋ +2 ਪਾਸ ਹੈ ਜਿਸਦਾ ਪੱਕਾ ਪਤਾ ਪਿੰਡ ਅਤੇ ਥਾਣਾ ਸੰਧੋਰਾ ਜ਼ਿਲ੍ਹਾ ਯਮੁਨਾਨਗਰ ਹਰਿਆਣਾ ਹੈ, ਵੱਖ-ਵੱਖ ਮੁਕੱਦਮਿਆਂ ਮੁਕੱਦਮਾ ਨੰ: 514, 520, 521, 119, 65, 262, 533, 534 ਅਤੇ 36 ਜੋ ਧਰਾ 379, 411, 473 ਥਾਣਾ ਸੈਕਟਰ-17 ਅਤੇ 34 ਵਿਚ ਸੰਨ 2006 ਤੋਂ 2009 ਦੌਰਾਨ ਦਰਜ ਹੋਏ ਸਨ, ਲਈ ਲੋੜੀਂਦਾ ਸੀ।