ਪੰਜਾਬ ਖਬਰਾਂ
 

ਬਗੀਚੀ ਬਾਬਾ ਬੰਬਾ ਸਿੰਘ ਵਿਖੇ ਪੰਜਵੀਂ ਬਰਸੀ ਸ਼ਰਧਾਂਜਲੀ ਸਮਾਗਮ

 

ਪਟਿਆਲਾ 21 ਸਤੰਬਰ (ਹਰਪ੍ਰੀਤ ਸਿੰਘ ਧਾਲੀਵਾਲ , ਹਰਵਿੰਦਰ ਲਾਲੀ) : ਸਥਾਨਕ ਬਗੀਚੀ ਬਾਬਾ ਬੰਬਾ ਸਿੰਘ  ਛਾਉਣੀ ਨਿਹੰਗ ਸਿੰਘਾ ਵਿਖੇ 2007 ਦੀ 21 ਸਤੰਬਰ ਨੂੰ ਵਾਪਰੇ ਦਰਦਨਾਕ ਕਤਲ ਕਾਂਡ ਦੌਰਾਨ ਸ਼ਹੀਦ ਹੋਏ ਚਾਰ ਸਿੰਘਾਂ ਦੀ ਚੌਥੀ ਬਰਸੀ ਮੌਕੇ ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96ਵੇਂ ਕਰੋੜੀ ਦੀ ਅਗਵਾਈ  ਹੇਠ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਮਹਾਨ ਸਿੱਖ ਸ਼ਖ਼ਸੀਅਤਾਂ  ਸਮੇਤ ਵੱਖ-ਵੱਖ ਪਾਰਟੀਆਂ ਤੇ ਧਾਰਮਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਟ ਕੀਤੀ।  ਚਾਰ ਸਾਲ ਪਹਿਲਾਂ ਵਾਪਰੇ ਇਸ ਦਰਦਨਾਕ ਕਾਂਡ ਦੌਰਾਨ ਜਥੇਦਾਰ ਆਸਾ ਸਿੰਘ ਪਿਤਾ ਬਾਬਾ ਬਲਬੀਰ ਸਿੰਘ ਭਰਾ ਭਾਈ ਭਜਨ ਸਿੰਘ , ਭਰਾ ਭਾਈ ਜਗਦੀਸ਼ ਸਿੰਘ ਅਤੇ ਭਤੀਜਾ ਕਾਕਾ ਕਰਮਜੀਤ ਸਿੰਘ ਕਤਲ ਹੋ ਗਏ ਸਨ।  ਸਮਾਗਮ ਮੌਕੇ ਇਹ ਮੰਗ ਵੀ ਉਠੀ ਕਿ ਇਨ੍ਹਾਂ ਦੇ ਕਾਤਲਾਂ ਨੂੰ ਲੱਭਣ ਦਾ ਮਾਮਲਾ ਪੰਜਾਬ ਪੁਲਿਸ ਕੋਲੋਂ ਹੱਲ ਨਾ ਹੋਣ ਕਾਰਨ ਸੀ.ਬੀ.ਆਈ. ਨੂੰ ਸੌਂਪਿਆ ਜਾਵੇ।
ਸਮਾਗਮ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਗਿਆਨੀ ਇਕਬਾਲ ਸਿੰਘ, ਹੈ¤ਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਜਸਵਿੰਦਰ ਸਿੰਘ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਡਾ. ਗੁਰਮੋਹਨ ਸਿੰਘ ਵਾਲੀਆ ਉਪ ਕੁਲਪਤੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਕੋਆਪ੍ਰੇਟਿਵ ਬੈਂਕ ਪਟਿਆਲਾ ਦੇ ਐਮ.ਡੀ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਬੀਬੀ ਪਰਮਜੀਤ ਕੌਰ ਬਜਾਜ, ਸਤਵਿੰਦਰ ਸਿੰਘ ਟੌਹੜਾ, ਨਗਰ ਨਿਗਮ ਪਟਿਆਲਾ ਦੇ ਮੇਅਰ ਸ. ਜਸਪਾਲ ਸਿੰਘ ਦੇ ਸਪੁੱਤਰ ਕੈਪਟਨ ਪ੍ਰੀਤ ਇੰਦਰ ਸਿੰਘ, ਇਸ ਮੌਕੇ ਅਵਾਤਰ ਸਿੰਘ ਮੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ  ਸਮੁੱਚਾ ਪੰਥ ਬੁੱਢਾ ਦਲ ਨਾਲ ਹਰ ਮੁਸ਼ਕਲ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਹੈ। ਇਸ ਮੌਕੇ ਜਥੇਦਾਰ ਮੱਕੜ ਨੇ ਆਖਿਆ ਕਿ ਪੰਥ ਦੇ ਹਰੇਕ ਪ੍ਰੋਗਰਾਮ ਵਿਚ ਬੁੱਢਾ ਦਲ ਨੇ ਹਮੇਸ਼ਾ ਵਧ-ਚੜ੍ਹ• ਕੇ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਆਖਿਆ ਕਿ ਬੁੱਢਾ ਦਲ ਦੀ ਪੰਥ ਨੂੰ ਜੋ ਦੇਣ ਹੈ ਸਮੁੱਚੀ ਸਿੱਖ ਕੌਮ ਇਸਦੀ ਰਿਣੀ ਹੈ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਸਾਨੂੰ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
ਇਸ ਮੌਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਬੁੱਢਾ ਦਲ ਵਲੋਂ ਪੰਥ ਦੀ ਚੜ•ਦੀਕਲਾ ਲਈ ਕੀਤੇ ਕੰਮਾਂ ਲਈ ਹਮੇਸ਼ਾ ਹੀ ਸਿੱਖ ਕੌਮ ਇਨ੍ਹਾਂ ਦਾ ਨਾਂ ਬੜੇ ਅਦਬ ਨਾਲ ਲੈਂਦਾ ਰਹੇਗਾ। ਇਸ ਮੌਕੇ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਪੁਲਿਸ ਜੋ ਅਜੇ ਤੱਕ ਨਾਕਾਮ ਰਹੀ ਹੈ, ਨੂੰ ਵਿਸ਼ੇਸ਼ ਮੁਹਿੰਮ ਚਲਾ ਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ। ਉਨ•ਾਂ ਇਹ ਦੋਸ਼ ਲਗਾਇਆ ਕਿ ਦੋਸ਼ੀ ਬੁੱਢਾ ਦਲ ’ਤੇ ਦਬਾਅ ਪਾਉਣ ਦੀਆਂ ਜੋ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ, ਦਾ ਸਮੁੱਚੇ ਦਲ ’ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਮੌਕੇ ਸ਼ਰਧਾਂਜਲੀ ਭੇਂਟ ਕਰਨ ਲਈ ਵੱਖ-ਵੱਖ ਆਗੂਆਂ ਦੇ ਨਾਲ-ਨਾਲ ਬੁੱਢਾ ਦਲ ਜਥੇਬੰਦੀ ਅਤੇ ਦਲ ਦੀਆਂ ਹੋਰ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਹੋਰ ਵੀ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਪੰਜਾਬ ਖਬਰਾਂ

ਪੰਜਾਬ ਦੇ 73 ਫ਼ੀ ਸਦੀ ਲੋਕ ਨਸ਼ੇ ਦੀ ਗ੍ਰਿਫ਼ਤ 'ਚ

ਗਰਮੀ ਕਾਰਨ ਨਰਮੇ ਦੀ ਫ਼ਸਲ ਸੜਨ ਲੱਗੀ

ਵਧਦੀ ਗਰਮੀ ਕਾਰਨ ਹਰੀਕੇ ਝੀਲ ਸੁੰਨੀ ਹੋਈ ਪੰਛੀ ਅਪਣੇ ਵਤਨਾਂ ਨੂੰ ਪਰਤੇ

ਦਰਦਨਾਕ ਸੜਕੀ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਅੰਤਰਰਾਜੀ ਲੁਟੇਰਾ ਗਰੋਹ ਭਾਰੀ ਮਾਤਰਾ ਵਿਚ ਦੇਸੀ ਤੇ ਵਿਦੇਸ਼ੀ ਅਸਲੇ ਸਮੇਤ ਕਾਬੂ

ਅਕਾਲੀ ਤੇ ਕਾਂਗਰਸੀ ਵਰਕਰਾਂ 'ਚ ਡਾਂਗਾਂ ਚੱਲੀਆਂ, ਦੋਵੇਂ ਧਿਰਾਂ ਹਸਪਤਾਲ 'ਚ ਦਾਖ਼ਲ

10 ਕਿੱਲੋ ਅਫ਼ੀਮ ਸਣੇ ਅੰਤਰਰਾਜੀ ਗਰੋਹ ਦਾ ਇਕ ਤਸਕਰ ਕਾਬੂ

ਅਤਿਵਾਦ ਨੂੰ ਪ੍ਰਫੁੱਲਤ ਕਰਨ ਲਈ ਸ਼ੁਰੂ ਹੋਇਆ ਨਸ਼ੇ ਦਾ ਵਪਾਰ ਨੌਜਵਾਨਾਂ ਨੂੰ ਕਰ ਰਿਹੈ ਬਰਬਾਦ : ਸ਼ਸ਼ੀਕਾਂਤ

ਮਹਾਂਨਗਰ ਦੇ ਤਿੰਨਾਂ ਕਮਿਸ਼ਨਰਾਂ ਦੇ ਮੀਟਿੰਗ 'ਚ ਨਾ ਪਹੁੰਚਣ 'ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸੂਦ ਵਲੋਂ ਮੀਟਿੰਗਾਂ ਦਾ ਬਾਈਕਾਟ

ਇਲਾਜ ਦੇ ਬਹਾਨੇ ਨਾਬਾਲਗ਼ ਲੜਕੀ ਦੀ ਪੱਤ ਲੁੱਟਣ ਵਾਲਾ ਤਾਂਤਰਿਕ ਗ੍ਰਿਫ਼ਤਾਰ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.