ਚੰਡੀਗੜ੍ਹ ਖਬਰਾਂ
 

ਗੋ-ਗਰੀਨ ਸਾਈਕਲ ਰੈਲੀ ਨਾਲ 7ਵੇਂ ਕੌਮਾਂਤਰੀ ਅਮਨ ਮੇਲੇ ਦਾ ਸੱਦਾ

 

ਚੰਡੀਗੜ੍ਹ, 21 ਸਤੰਬਰ (ਬਠਲਾਣਾ, ਤਰੁਣ ਭਜਨੀ) : 27 ਸਤੰਬਰ ਤੋਂ 2 ਅਕਤੂਬਰ ਤਕ ਕਰਵਾਏ ਜਾ ਰਹੇ 7ਵੇਂ ਕੌਮਾਂਤਰੀ ਯੁਵਕ ਅਮਨ ਮੇਲੇ ਦਾ ਸੱਦਾ ਦੇਣ ਲਈ ਯੁਵਾਸਤਾ ਵਲੋਂ ਅੱਜ ਗੋ-ਗਰੀਨ ਸਾਈਕਲ ਰੈਲੀ ਐਸ.ਡੀ. ਕਾਲਜ-32 ਤੋਂ ਸੌਪਿਨ ਸਕੂਲ-32 ਤਕ ਕੱਢੀ ਗਈ ਜਿਸ ਵਿਚ ਅਮਰੀਕਨ ਗਾਂਧੀ ਵਜੋਂ ਮਸ਼ਹੂਰ ਬਰਨਾਈ ਮੇਅਰ ਅਤੇ ਟ੍ਰਾਈਸਿਟੀ ਦੇ ਬਿਹਤਰੀਨ ਰਾਵਣ ਐਲਾਨੇ ਫ਼ੋਟੋ ਪੱਤਰਕਾਰ ਸੁਨੀਲ ਸ਼ਰਮਾ, ਰਾਵਣ ਦੇ ਪਹਿਰਾਵੇ ਵਿਚ ਮੁੱਖ ਆਕਰਸ਼ਣ ਦਾ ਕੇਂਦਰ ਰਹੇ। ਮੁੱਖ ਮਹਿਮਾਨ ਵਜੋਂ ਜੰਗਲਾਤ ਵਿਭਾਗ ਅਤੇ ਵਾਤਾਵਰਣ ਵਿਭਾਗ ਦੇ ਨਿਰਦੇਸ਼ਕ ਸ੍ਰੀ ਸੰਤੋਸ਼ ਕੁਮਾਰ ਨੇ ਸ਼ਿਰਕਤ ਕੀਤੀ। ਯੁਵਾਸਤਾ ਕੋਆਰਡੀਨੇਟਰ ਪ੍ਰਮੋਦ ਸ਼ਰਮਾ ਨੇ ਦਸਿਆ ਕਿ ਇਸ ਮੇਲੇ ਵਿਚ 40 ਦੇਸ਼ਾਂ ਤੋਂ 500 ਯੁਵਕਾਂ ਦੇ ਭਾਗ ਲੈਣ ਦੀ ਸੰਭਾਵਨਾ ਹੈ। ਇਸ ਮੌਕੇ ਐਸ.ਡੀ. ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਪ੍ਰੋ. ਅਨੀਰੁੱਧ ਜੋਸ਼ੀ, ਪ੍ਰਿੰਸੀਪਲ ਮੀਨਾ ਪ੍ਰਭਾਕਰ, ਡਾ. ਸਤਿੰਦਰ ਢਿੱਲੋਂ, ਪ੍ਰੋ. ਅਨਿਲ ਸਰਵਾਲ, ਪ੍ਰੋ. ਅਜੇ ਸ਼ਰਮਾ ਅਤੇ ਕਾਲਜ ਦੇ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਗੁਰਇਕਬਾਲ ਸਿੰਘ ਢਿੱਲੋਂ ਆਦਿ ਹਾਜ਼ਰ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.