ਚੰਡੀਗੜ੍ਹ ਖਬਰਾਂ
 

ਕੋਲਾ ਘਪਲੇ ਦੀ ਨੈਤਿਕ ਤੇ ਰਾਜਨੀਤਕ ਜ਼ੁੰਮੇਵਾਰੀ ਲੈਂਦਿਆਂ ਪ੍ਰਧਾਨ ਮੰਤਰੀ ਅਸਤੀਫ਼ਾ ਦੇਵੇ : ਭਾਜਪਾ ਵਫ਼ਦ

 


ਚੰਡੀਗੜ੍ਹ, 21 ਸਤੰਬਰ (ਆਰ.ਐਸ. ਲਿਬਰੇਟ : ਅੱਜ ਭਾਜਪਾ ਪ੍ਰਦੇਸ਼ ਚੰਡੀਗੜ੍ਹ ਪ੍ਰਧਾਨ ਸ੍ਰੀ ਸੰਜੇ ਟੰਡਨ ਦੀ ਅਗਵਾਈ ਵਿਚ ਭਾਜਪਾ ਆਗੂਆਂ ਦਾ ਵਫ਼ਦ ਨੇ ਚੰਡੀਗੜ੍ਹ ਪ੍ਰਸ਼ਾਸਕ ਸ੍ਰੀ ਸ਼ਿਵ ਰਾਜ ਵੀ. ਪਾਟਿਲ ਨੂੰ ਮਿਲ ਕੇ ਰਾਸ਼ਟਰਪਤੀ ਲਈ ਮੰਗ ਪੱਤਰ ਸੌਂਪਿਆ। ਮੰਗ ਪੱਤਰ ਅਨੁਸਾਰ ਭਾਜਪਾ ਵਫ਼ਦ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੁੰ ਕੋਲਾ ਘਪਲੇ ਦੀ ਨੇਤਿਕ ਤੇ ਰਾਜਨੀਤਕ ਜ਼ੁੰਮੇਵਾਰੀ ਲੈਂਦਿਆਂ ਅਸਤੀਫ਼ੇ ਦੀ ਮੰਗ ਕਰਦਿਆਂ ਯੂ.ਪੀ. ਏ. ’ਤੇ ਦੋਸ਼ ਲਾਇਆ ਕਿ ਆਜ਼ਾਦੀ ਤੋਂ ਬਾਅਦ ਹੁਣ ਤਕ ਜਿੰਨੀਆਂ ਵੀ ਸਰਕਾਰਾਂ ਨੇ ਲੋਕਾਂ ਨੇ ਚੁਣ ਕੇ ਭੇਜੀਆਂ, ਇਹ ਸੱਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਲਿਪਤ ਹੈ। ਵਫ਼ਦ ਨੇ ਅੱਗੇ ਮੰਗ ਕੀਤੀ ਕਿ ਕੋਲਾ ਘਪਲੇ ਅਧੀਨ ਨਿੱਜੀ ਕੰਪਨੀਆਂ ਨੂੰ ਦਿਤੇ ਗਏ ਬਲਾਕ ਰਦ ਕੀਤੇ ਜਾਣ, ਕੋਲਾ ਬਲਾਕ ਦੀ ਦੁਬਾਰਾ ਨਿਲਾਮੀ ਕੀਤੇ ਜਾਣ, ਐਸ.ਆਈ.ਟੀ. (ਵਿਸ਼ੇਸ਼ ਜਾਂਚ ਦਲ) ਦਾ ਗਠਨ ਕਰ ਤੇ ਘਪਲੇ ਦੀ ਪੜਤਾਲ ਕੀਤੇ ਜਾਣ ਦੀ ਮੰਗ ਕੀਤੀ ਗਈ। ਹੁਣੇ ਵਧਾਈਆਂ ਤੇਲ (ਡੀਜ਼ਲ) ਕੀਮਤਾਂ ਨੂੰ ਵਾਪਸ ਲੈਣ, ਰਸੋਈ ਗੈਸ ਦੀ ਸਬਸਿਡੀ ਸਾਲ ਤਕ ਜਾਰੀ ਰੱਖਣ ਅਤੇ ਪ੍ਰਚੂਨ ਵਪਾਰ ਵਿਚ ਵਿਦੇਸ਼ੀ ਨਿਵੇਸ਼ ਨੂੰ ਤੁਰਤ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਇਸ ਵਫ਼ਦ ਵਿਚ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਸੰਜੇ ਟੰਡਨ ਤੋਂ ਇਲਾਵਾ ਸ੍ਰੀ ਜੈ ਰਾਮ ਜੋਸ਼ੀ, ਸ੍ਰੀਮਤੀ ਕਮਲਾ ਸ਼ਰਮਾ, ਸ੍ਰੀ ਰਾਮਵੀਰ ਭੱਟੀ ਤੇ ਸਤਿੰਦਰ ਸਿੰਘ ਆਦਿ ਸ਼ਾਮਲ ਸਨ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

ਚੰਡੀਗੜ੍ਹ ਖਬਰਾਂ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.