ਰਾਸ਼ਟਰੀ ਖਬਰਾਂ
 

ਭਾਰਤ ਬੰਦ ਦਾ ਮਿਲਿਆ-ਜੁਲਿਆ ਅਸਰ 12,500 ਕਰੋੜ ਦਾ ਹੋਇਆ ਨੁਕਸਾਨ

 

ਨਵੀਂ ਦਿੱਲੀ, 20 ਸਤੰਬਰ (ਅਮਨਦੀਪ ਸਿੰਘ/ਪੀ.ਟੀ.ਆਈ.) : ਡੀਜ਼ਲ, ਰਸੋਈ ਗੈਸ ਅਤੇ ਪ੍ਰਚੂਨ ਬਾਜ਼ਾਰ ਵਿਚ ਵਿਦੇਸ਼ੀ ਪੂੰਜੀ ਨਿਵੇਸ਼ ਸਬੰਧੀ ਸਰਕਾਰ ਦੇ ਫ਼ੈਸਲੇ ਵਿਰੁਧ ਭਾਰਤ ਬੰਦ ਦੇ ਸੱਦੇ ਨੂੰ ਅੱਜ ਵੱਡਾ ਹੁੰਗਾਰਾ ਦੇਖਣ ਨੂੰ ਮਿਲਿਆ। ਬੰਦ ਦੌਰਾਨ ਦਿੱਲੀ ਵਿਚ ਮੁਲਾਇਮ ਸਿੰਘ ਯਾਦਵ, ਏ.ਬੀ. ਬਰਧਨ, ਪ੍ਰਕਾਸ਼ ਕਰਾਤ, ਸੀਤਾ ਰਾਮ ਯੇਚੁਰੀ ਅਤੇ ਚੰਦਰਬਾਬੂ ਨਾਇਡੂ ਸਮੇਤ ਕਈ ਹੋਰਾਂ ਨੇ ਗ੍ਰਿਫ਼ਤਾਰੀ ਦਿਤੀ ਜਿਨ੍ਹਾਂ ਨੂੰ ਬਾਅਦ ਵਿਚ ਛੱਡ ਦਿਤਾ ਗਿਆ। ਇਸ ਦੌਰਾਨ ਕਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟ੍ਰੀ (ਸੀ.ਆਈ.ਆਈ.) ਨੇ ਅੱਜ ਇਥੇ ਕਿਹਾ ਕਿ ਭਾਰਤ ਬੰਦ ਦੌਰਾਨ ਬਹੁਤੇ ਕਾਰੋਬਾਰੀ ਅਤੇ ਸਨਅਤੀ ਅਦਾਰੇ ਬੰਦ ਰਹੇ ਜਿਸ ਨਾਲ ਭਾਰਤ ਦੀ ਆਰਥਿਕਤਾ ਨੂੰ ਲਗਭਗ 12500 ਕਰੋੜ ਰੁਪਏ ਤੋਂ ਵੱਧ (ਦੋ ਅਰਬ ਡਾਲਰ) ਦਾ ਨੁਕਸਾਨ ਹੋਇਆ ਹੈ। ਸੰਸਥਾ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਸਿਆਸੀ ਦਬਾਅ ਹੇਠ ਆਰਥਕ ਸੁਧਾਰਾਂ ਦਾ ਸ਼ੁਰੂ ਕੀਤਾ ਗਿਆ ਅਮਲ ਵਾਪਸ ਨਹੀਂ ਲੈਣਾ ਚਾਹੀਦਾ। ਉਤਰ ਪ੍ਰਦੇਸ਼ ’ਚ ਜਨ-ਜੀਵਨ ਸੱਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ। ਕਾਨਪੁਰ ਵਿਚ ਦਿੱਲੀ-ਲਖਨਊ ਸ਼ਤਾਬਦੀ ਐਕਸਪ੍ਰੈ¤ਸ ਨੂੰ ਵਿਖਾਵਾਕਾਰੀਆਂ ਨੇ ਰੋਕਿਆ। ਬੰਦ ਵਿਚ ਸ਼ਾਮਲ ਕੁੱਝ ਲੋਕਾਂ ਨੇ ਲਖਨਊ ’ਚ ਵਾਲਮਾਰਟ ਸਟੋਰ ਸਮੇਤ ਦੂਜੀਆਂ ਦੁਕਾਨਾਂ ’ਤੇ ਤਾਲੇ ਜੜ ਦਿਤੇ। ਛੱਤੀਸਗੜ੍ਹ ਐਕਸਪ੍ਰੈ¤ਸ ਰੇਲ ਗੱਡੀ ਨੂੰ ਵੀ ਰਾਜਾ ਮੰਡੀ ਵਿਖੇ ਰੋਕ ਲਿਆ ਗਿਆ। ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਅਤੇ ਰਾਜਨਾਥ ਸਿੰਘ ਸੜਕਾਂ ’ਤੇ ਆਏ। ਇਸੇ ਦੌਰਾਨ ਰਵੀਸ਼ੰਕਰ ਪ੍ਰਸਾਦ ਨੇ ਸਾਈਕਲ ਚਲਾ ਕੇ ਸਰਕਾਰ ਦੇ ਫ਼ੈਸਲਿਆਂ ਵਿਰੁਧ ਮੋਰਚਾ ਖੋਲ੍ਹਿਆ।  ਝਾਰਖੰਡ ’ਚ ਵੀ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਦਿੱਲੀ ਸਮੇਤ ਦੂਜੇ ਮਹਾਨਗਰਾਂ ਵਿਚ ਬੰਦ ਦਾ ਕੁੱਝ ਖ਼ਾਸ ਅਸਰ ਦਿਖਾਈ ਨਹੀਂ ਦਿਤਾ। ਕੋਲਕਾਤਾ, ਲਖਨਊ, ਇਲਾਹਾਬਾਦ, ਕਾਨਪੁਰ, ਪਟਨਾ ਸਮੇਤ ਦੂਜੇ ਸ਼ਹਿਰਾਂ ਵਿਚ ਵਿਖਾਵਾਕਾਰੀਆਂ ਵਲੋਂ ਜਬਰੀ ਰੇਲਾਂ ਰੋਕਣ ਅਤੇ ਬਾਜ਼ਾਰ ਬੰਦ ਕਰਾਉਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸੇ ਦੌਰਾਨ ਕੋਲਕਾਤਾ ’ਚ ਪੁਲਿਸ ਅਤੇ ਵਿਖਾਵਾਕਾਰੀਆਂ ਵਿਚਕਾਰ ਝੜਪ ਵੀ ਹੋਈ। ਯੂ.ਪੀ. ਅਤੇ ਬਿਹਾਰ ਵਿਚ ਰੇਲ ਮਾਰਗ ਜਾਮ ਕਰਨ ਦੀ ਵਜ੍ਹਾ ਕਾਰਨ ਕਰੀਬ ਇਕ ਦਰਜਨ ਤੋਂ ਵੱਧ ਗੱਡੀਆਂ ’ਤੇ ਅਸਰ ਪਿਆ। ਵੀਰਵਾਰ ਤੜਕੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਇਲਾਹਾਬਾਦ ਰੇਲਵੇ ਟਰੈਕ ਜਾਮ ਕਰ ਦਿਤਾ। ਮਥਰਾ ਅਤੇ ਕਾਨਪੁਰ ’ਚ ਵੀ ਰੇਲ ਮਾਰਗ ਬੰਦ ਕਰਨ ਦੀਆਂ ਖ਼ਬਰਾਂ ਹਨ। ਵਿਖਾਵਾਕਾਰੀਆਂ ਨੇ ਮਥਰਾ ਵਿਚ ਭੁਬਨੇਸ਼ਵਰ ਐਕਸਪ੍ਰੈ¤ਸ ਅਤੇ ਕਾਨਪੁਰ ’ਚ ਸਵਰਨ ਜਯੰਤੀ ਐਕਸਪ੍ਰੈ¤ਸ ਨੂੰ ਰੋਕਿਆ। ਦਿੱਲੀ-ਹਾਵੜਾ ਰੇਲ ਮਾਰਗ ਵੀ ਜਾਮ ਕਰ ਦਿਤਾ ਗਿਆ। ਦਿੱਲੀ ਤੋਂ ਜਾਣ ਵਾਲੀ ਮਾਲਦਾ ਐਕਸਪ੍ਰੈ¤ਸ ਨੂੰ ਜੇ.ਡੀ.ਯੂ. ਦੇ ਆਗੂਆਂ ਨੇ ਰੋਕ ਲਿਆ। ਪਛਮੀ ਬੰਗਾਲ ਵਿਚ ਹਾਲਾਂਕਿ ਤ੍ਰਿਣਮੂਲ ਕਾਂਗਾਰਸ ਨੇ ਬੰਦ ਵਿਚ ਸ਼ਾਮਲ ਨਾ ਹੋਣ ਦਾ ਐਲਾਨ ਕੀਤਾ ਸੀ ਪਰ ਕੋਲਕਾਤਾ ’ਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇਥੇ ਰੋਜ਼ ਦੇ ਮੁਕਾਬਲੇ ਕਾਫ਼ੀ ਘੱਟ ਵਾਹਨ ਚੱਲੇ।
ਜ਼ਿਕਰਯੋਗ ਹੈ ਕਿ ਯੂ.ਪੀ.ਏ. ਸਰਕਾਰ ਨੇ ਜਿਥੇ ਡੀਜ਼ਲ ਦੀਆਂ ਕੀਮਤਾਂ ਵਿਚ ਪੰਜ ਰੁਪਏ ਦਾ ਵਾਧਾ ਕੀਤਾ ਹੈ, ਉਥੇ ਰਸੋਈ ਗੈਸ ਦਾ ਰਿਆਇਤੀ ਸਿ¦ਡਰਾਂ ਦਾ ਕੋਟਾ ਵੀ ਘਟਾ ਕੇ ਸਾਲ ਵਿਚ ਸਿਰਫ਼ 6 ਕਰ ਦਿਤਾ ਹੈ। ਇਸੇ ਦੌਰਾਨ ਸਰਕਾਰ ਨੇ ਪ੍ਰਚੂਨ ਬਾਜ਼ਾਰ ਵਿਚ ਵਿਦੇਸ਼ੀ ਪੂੰਜੀ ਨਿਵੇਸ਼ ਨੂੰ ਵੀ ਸੱਦਾ ਦੇ ਕੇ ਅਪਣੇ ਲਈ ਕਾਫ਼ੀ ਵੱਡਾ ਖ਼ਤਰਾ ਸਹੇੜ ਲਿਆ ਹੈ ਜਿਸ ਕਾਰਨ ਇਸ ਦੀ ਇਕ ਪ੍ਰਮੁੱਖ ਭਾਈਵਾਲ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਯੂ.ਪੀ.ਏ. ਸਰਕਾਰ ਤੋਂ ਅਪਣੀ ਹਮਾਇਤ ਵਾਪਸ ਲੈਣ ਦਾ ਐਲਾਨ ਪਹਿਲਾਂ ਹੀ ਕਰ ਦਿਤਾ ਹੈ।    

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.