ਖੇਡ ਖਬਰਾਂ
 

ਮਾਨਤਾ ਨਾ ਮਿਲਣ ਕਾਰਨ ਨਿਰਾਸ਼ ਹਨ ਅਭਿਜੀਤ ਅਤੇ ਤਾਨੀਆ

 

ਨਵੀਂ ਦਿੱਲੀ, 18 ਸਤੰਬਰ: ਗਰੈਂਡਮਾਸਟਰ ਅਭਿਜੀਤ ਗੁਪਤਾ ਅਤੇ ਅੰਤਰਰਾਸ਼ਟਰੀ ਮਾਸਟਰ ਤਾਨੀਆ ਸਚਦੇਵ ਹਾਲ ਹੀ ਵਿਚ ਸ਼ਤਰੰਜ ਉਲੰਪੀਆਡ ਵਿਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤਕੇ ਖੁਸ਼ ਹਨ ਪਰ ਨਾਲ ਹੀ ਉਹ ਇਸ ਵਕਾਰੀ ਟੂਰਨਾਮੈਂਟ ਵਿਚ ਉਨ੍ਹਾਂ  ਦੇ ਪ੍ਰਦਰਸ਼ਨ ਨੂੰ ਸਰਕਾਰੀ ਮਾਨਤਾ ਨਾ ਮਿਲਣ ਕਰ ਕੇ ਨਿਰਾਸ਼ ਹਨ। ਅਭਿਜੀਤ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੇ ਉ¦ਪੀਆਡ ਵਿਚ ਚਾਂਦੀ ਦਾ ਤਮਗ਼ਾ  ਜਿੱਤਕੇ ਮੇਰਾ ਸੁਪਨਾ ਸਾਕਾਰ ਹੋ ਗਿਆ। ਇਹ ਵਧੀਆ ਅਨੁਭਵ ਸੀ। ਮੈਂ ਸਰਕਾਰੀ ਰਵੱਈਏ ਤੋਂ ਥੋੜ੍ਹਾ ਨਿਰਾਸ਼ ਹਾਂ। ਮੈਨੂੰ ਘਟੋ ਘੱਟ ਅਪਣੇ ਪ੍ਰਦਰਸ਼ਨ ਲਈ ਉਤਸ਼ਾਹ ਵਧਾਏ ਜਾਣ ਦੀ ਉਮੀਦ ਸੀ। ਤਾਨੀਆ ਨੇ ਕਿਹਾ ਕਿ ਇਹ ਸ਼ਾਨਦਾਰ ਟੂਰਨਾਮੈਂਟ ਸੀ। ਮੈਨੂੰ ਅਪਣੇ ਵਧੀਆ ਪ੍ਰਦਰਸ਼ਨ ਦਾ ਪੂਰਾ ਭਰੋਸਾ ਸੀ। ਸਰਕਾਰ ਦੇ ਸਹਿਯੋਗ ਵਿਚ ਸੁਧਾਰ ਹੋਇਆ ਹੈ ਪਰ ਓਨਾ ਨਹੀਂ ਜਿਨ੍ਹਾਂ ਕਿ ਸ਼ਤਰੰਜ ਦੇ ਖਿਡਾਰੀ ਸਖ਼ਤ ਮਿਹਨਤ ਕਰਦੇ ਹਨ।                   (ਏਜੰਸੀ)

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.