ਸਿਰਸਾ, 18 ਸਤੰਬਰ (ਉਤਮ ਸਿੰਘ/ ਕਰਨੈਲ ਸਿੰਘ) : ਹਰਿਆਣਾ ਦੇ ਆਖ਼ਰੀ ਸਿਰੇ ’ਤੇ ਵਸੇ ਪਿੰਡ ਪਿੰਡ ਸੈਨਪਾਲ ਕੋਠੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ 70 ਬ¤ਚਿਆਂ ਦਾ ਭਵਿ¤ਖ ਅੰਧਕਾਰ ਵਿਚ ਹੈ। ਸਕੂਲ ਦੀ ਇਮਾਰਤ ਖੰਡਰ ਦਾ ਰੂਪ ਲੈ ਚੁ¤ਕੀ ਹੈ ਅਤੇ ਕਦੇ ਵੀ ਡਿ¤ਗ ਸਕਦੀ ਹੈ। ਪਿੰਡ ਵਾਸੀਆਂ ਦੇ ਵਾਰ ਵਾਰ ਸਿਖਿਆ ਵਿਭਾਗ ਦੇ ਅਧਿਕਾਰੀਆਂ ਸਮਸਿਆ ਨਾਲ ਜਾਣੂ ਕਰਵਾਉਣ ਦੇ ਬਾਅਦ ਕੋਈ ਵੀ ਅਧਿਕਾਰੀ ਉਨ੍ਹਾਂ ਦੀ ਸੁ¤ਧ ਲੈਣ ਨਹੀਂ ਆਇਆ ਹੈ। ਸੋਮਵਾਰ ਸਵੇਰੇ ਪਿੰਡ ਵਾਸੀਆਂ ਨੇ ਰੋਸ ਵਜੋਂ ਅਪਣੇ ਬ¤ਚਿਆਂ ਨੂੰ ਸਕੂਲ ਨਹੀਂ ਭੇਜਿਆ ਅਤੇ ਸਿਖਿਆ ਵਿਭਾਗ ਦੇ ਵਿਰੁਧ ਨਾਹਰੇਬਾਜ਼ੀ ਕਰ ਪ੍ਰਦਰਸ਼ਨ ਕੀਤਾ। ਪਿੰਡ ਵਾਸੀ ਹਾਕਮ ਸਿੰਘ, ਜਗਤਾਰ ਸਿੰਘ, ਦਿਲਬਾਗ਼ ਸਿੰਘ, ਕੇਵਲ ਸਿੰਘ, ਸੇਵਕ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ, ਦੁਕਾਨਦਾਰ ਜਗਦੀਸ਼ ਸਿੰਘ, ਜਨਕ ਸਿੰਘ, ਕੁਲਵਿੰਦਰ ਸਿੰਘ, ਬਲਕਰਨ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਥਾਣਾ ਸਿੰਘ, ਪੰਚ ਗੁਰਦੇਵ ਕੌਰ ਆਦਿ ਨੇ ਦਸਿਆ ਕਿ ਸਕੂਲ ਦੀ ਇਮਾਰਤ ਕਾਫ਼ੀ ਪੁਰਾਣੀ ਹੋ ਚੁ¤ਕੀ ਸੀ ਅਤੇ ਕਦੇ ਵੀ ਡਿ¤ਗ ਸਕਦੀ ਹੈ। ਜਗਤਾਰ ਸਿੰਘ ਨੇ ਦਸਿਆ ਕਿ ਸਾਡੇ ਨਿਆਣੇ ਅਜੇ ਛੋਟੇ ਹਨ, ਢਾਈ ਕਿਲੋਮੀਟਰ ਦੀ ਵਾਟ ’ਤੇ ਖੰਡਰ ਵਿਚ ਅਸੀਂ ਨਹੀਂ ਭੇਜਾਂਗੇ, ਅਫ਼ਸਰ ਸੁੱਤੇ ਪਏ ਹਨ ਹੁਣ ਉਨ੍ਹਾਂ ਨੂੰ ਜਗਾਉਣ ਦਾ ਸਮਾਂ ਆ ਗਿਆ ਹੈ। ਸ਼ੇਰ ਸਿੰਘ ਨੇ ਕਿਹਾ ਕਿ ਬਹੁਤ ਸਮਾਂ ਹੋ ਗਿਆ ਪਿਆਰ ਨਾਲ ਆਖ ਦਿਆ, ਪਰ ਹੁਣ ਨਹੀਂ। ਬ¤ਚਿਆਂ ਦੀ ਸੁਰ¤ਖਿਆ ਨੂੰ ਦੇਖਦੇ ਹੋਏ ਗਰਾਮ ਪੰਚਾਇਤ ਨੇ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਤੋਂ ਇਸ ਉਂਮੀਦ ਉ¤ਤੇ ਰੇਜੁਲੇਸ਼ਨ ਪਾ ਕੇ ਖਸਤਾ ਹਾਲ ਸਕੂਲ ਦੇ ਵਿਦਿਆਰਥੀਆਂ ਅਤੇ ਦੋ ਸਟਾਫ਼ ਮੈਬਰਾਂ ਨੂੰ ਗੁਆਂਢੀ ਪਿੰਡ ਸੈਨਪਾਲ ਦੇ ਲੜਕੀਆਂ ਵਾਲੇ ਸਕੂਲ ਵਿਚ ਸ਼ਿਫਟ ਕਰ ਦਿਤਾ ਸੀ ਕਿ ਇਮਾਰਤ ਦੀ ਦੁਬਾਰਾ ਤੋਂ ਉਸਾਰੀ ਕਰਵਾ ਦਿਤੀ ਜਾਵੇਗੀ ਪਰ ਇਕ ਸਾਲ ਦਾ ਸਮਾਂ ਬੀਤਣ ਦੇ ਬਾਅਦ ਵੀ ਸਕੂਲ ਦਾ ਉਹੀ ਹਾਲ ਹੈ।
ਲ¤ਖਾਂ ਦਾ ਸਾਮਾਨ ਹੋਇਆ ਕਬਾੜ : ਸਕੂਲ ਦੇ ਭਵਨ ਦੀ ਹਾਲਤ ਖ਼ਸਤਾ ਹੋਣ ਕੇ ਕਾਰਨ ਵਿਭਾਗ ਦੇ ਅਧਿਕਾਰੀਆਂ ਨੇ ਅੰਦਰ ਰਖੇ ਸਾਮਾਨ ਨੂੰ ਨਹੀਂ ਕ¤ਢਿਆ ਹੈ ਜਿਸ ਦੇ ਕਾਰਨ ਸਕੂਲ ਦੇ ਕਮਰਿਆਂ ਵਿਚ ਪਏ ਮੇਜ਼, ਕੁਰਸੀਆਂ, ਬੈਂਚ, ਕੰਪਿਊਟਰ ਅਤੇ ਹੋਰ ਸਾਮਾਨ ਕਬਾੜ ਦਾ ਰੂਪ ਲੈ ਚੁ¤ਕੇ ਹਨ।
ਛੇ ਵਾਰ ਪਾਇਆ ਰੈਜੁਲੇਸ਼ਨ : ਪਿੰਡ ਦੀ ਸਰਪੰਚ ਮੁਖਤਿਆਰ ਕੌਰ ਨੇ ਦਸਿਆ ਕਿ ਸਕੂਲ ਦੀ ਉਸਾਰੀ ਨੂੰ ਲੈ ਕੇ ਗਰਾਮ ਪੰਚਾਇਤ ਨੇ ਛੇ ਵਾਰ ਰੈਜੁਲੇਸ਼ਨ ਪਾਇਆ ਸੀ ਪਰ ਕਿਸੇ ਵੀ ਅਧਿਕਾਰੀ ਨੇ ਇਸ ਉ¤ਤੇ ਗੌਰ ਨਹੀਂ ਕੀਤੀ। ਪਰ ਹੁਣ ਪੇਂਡੂ ਸੰਘਰਸ਼ ਦਾ ਰਸਤਾ ਅਖਤਿਆਰ ਕਰ ਚੁ¤ਕੇ ਹਨ।
ਪ੍ਰੇਸ਼ਾਨੀ ਤਾਂ ਹੈ ਹੀ : ਸਕੂਲ ਦੇ ਇੰਚਾਰਜ ਹਰੀ ਰਾਮ ਨੇ ਦਸਿਆ ਕਿ ਭਲੇ ਹੀ ਸਿਖਿਆ ਵਿਭਾਗ ਨੇ ਸਾਰੇ ਸਟਾਫ਼ ਮੈਬਰਾਂ ਅਤੇ ਬ¤ਚਿਆਂ ਨੂੰ ਪਿੰਡ ਦੇ ਸਕੂਲ ਤੋਂ ਢਾਈ ਕਿਲੋਮੀਟਰ ਦੀ ਦੂਰੀ ਉ¤ਤੇ ਸਥਿਤ ਦੂਜੇ ਸਕੂਲ ਵਿਚ ਸਿਫ਼ਟ ਕਰ ਦਿਤਾ ਹੈ ਪਰ ਬੱਚਿਆਂ ਨੂੰ ਸਕੂਲ ਆਉਣ ਜਾਣ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਮਾਪੇ ਵੀ ਬ¤ਚਿਆਂ ਦੀ ਸੁਰ¤ਖਿਆ ਨੂੰ ਲੈ ਕੇ ਗੰਭੀਰ ਹੈ।
ਮੈਂ ਤਾਂ ਨਵਾਂ ਆਇਆ ਹਾਂ : ਇਸ ਸਬੰਧ ਵਿਚ ਖੰਡ ਮੌਲਿਕ ਸਿਖਿਆ ਅਧਿਕਾਰੀ ਪਵਨ ਸੁਥਾਰ ਨੇ ਦਸਿਆ ਕਿ ਮੈਂ ਇਸ ਖੇਤਰ ਵਿਚ ਨਵਾਂ ਆਇਆ ਹਾਂਇਸ ਲਈ ਮੈਨੂੰ ਇਸ ਦੀ ਅਸਲੀ ਸਥਿਤੀ ਦਾ ਪਤਾ ਨਹੀਂ ਹੈ। ਪਰ ਮਾਮਲਾ ਨੋਟਿਸ ਵਿਚ ਆ ਚੁ¤ਕਿਆ ਹੈ ਉਹ ਸਰਪੰਚ ਨਾਲ ਮਿਲ ਕੇ ਸਕੂਲ ਦੀ ਜਾਂਚ ਕਰਨਗੇ।