ਗੁਹਲਾ ਚੀਕਾ, 18 ਸਤੰਬਰ (ਗੁਰਨਾਮ ਸਿੰਘ ਹਾਂਡਾ) : ਪਿਛਲੇ ਦੋ ਦਿਨਾਂ ਤੋਂ ਸ਼ਹਿਰ ਵਿਚ ਰੁਕ ਰੁਕ ਕੇ ਹੋ ਰਹੀ ਵਰਖਾ ਨੇ ਜਨਜੀਵਨ ਪ੍ਰਭਾਵਿਤ ਕਰ ਦਿਤਾ ਹੈ। ਵਰਖਾ ਦੇ ਕਾਰਨ ਕਿਸਾਨਾਂ ਦੇ ਚਿਹਰਿਆਂ ਉ¤ਤੇ ਵੀ ਨਿਰਾਸ਼ਾ ਦੇਖਣ ਨੂੰ ਮਿਲੀ ਹੈ। ਉਥੇ ਹੀ ਸ਼ਹਿਰੀ ਖੇਤਰ ਵਿਚ ਵੀ ਜਗ੍ਹਾ-ਜਗ੍ਹਾ ਪਾਣੀ ਭਰਨ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੋਹਨ ਸਿੰਘ, ਰਾਮ ਲਾਲ, ਕਰਮਬੀਰ, ਦਲਬੀਰ ਸਿੰਘ, ਬੀਰਭਾਨ, ਗੁਰਨਾਮ ਸਿੰਘ, ਰਾਜੇਂਦਰ ਕੁਮਾਰ, ਬਲਰਾਜ ਸਿੰਘ, ਹਿੰਮਤ ਸਿੰਘ, ਮੇਜਰ ਸਿੰਘ ਨੇ ਦਸਿਆ ਕਿ ਝੋਨੇ ਦੀ ਫ਼ਸਲ ਪੱਕਣ ’ਤੇ ਹੈ ਅਤੇ ਜੇਕਰ ਇਸੇ ਤਰ੍ਹਾਂ ਵਰਖਾ ਹੁੰਦੀ ਰਹੀ ਤਾਂ ਉਨ੍ਹਾਂ ਨੂੰ ਦੋਹਰੀ ਮਾਰ ਪੈ ਸਕਦੀ ਹੈ। ਝੋਨੇ ਦੀ ਇਸ ਸਮੇਂ ਤਿਆਰ ਕਵਾਲਿਟੀ ਸਰਬਤੀ ਅਤੇ ਗੋਕਸ਼ਬਦਾ ਪਕਣ ਦੇ ਬਾਅਦ ਜੇਕਰ ਪਾਣੀ ਵਿਚ ਰਹਿ ਜਾਂਦੀ ਹੈ ਤਾਂ ਝੋਨੇ ਦਾ ਦਾਣਾ ਦੁਬਾਰਾ ਪੰਗਰ ਜਾਂਦਾ ਹੈ ਤਾਂ ਕਿਸਾਨ ਲਈ ਪੂਰੀ ਤਰ੍ਹਾਂ ਨੁਕਸਾਨਦਾਇਕ ਹੈ। ਸ਼ਹਿਰ ਵਿਚ ਅ¤ਜ ਹੋਈ ਤੇਜ਼ ਵਰਖਾ ਨੇ ਜਿ¤ਥੇ ਸਕੂਲ ਅਤੇ ਕਾਲਜ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਘਰ ਬੈਠਣ ਉ¤ਤੇ ਮਜਬੂਰ ਕਰ ਦਿਤਾ ਉਥੇ ਹੀ ਕੁ¤ਝ ਦੁਕਾਨਦਾਰ ਵੀ ਵਰਖਾ ਦੇ ਚਲਦੇ ਘਰਾਂ ਵਿਚ ਹੀ ਨਜ਼ਰ ਆਏ। ਸਰਕਾਰੀ ਅਤੇ ਗ਼ੈਰ ਸਰਕਾਰੀ ਸਕੂਲਾਂ ਵਿਚ ਬ¤ਚਿਆਂ ਦੀ ਹਾਜ਼ਰੀ ਅ¤ਜ ਕਾਫ਼ੀ ਘ¤ਟ ਦੇਖਣ ਨੂੰ ਮਿਲੀ।