ਨਵੀਂ ਦਿੱਲੀ, 17 ਸਤੰਬਰ : ਆਮ ਆਦਮੀ ਨੂੰ ਸਬਸਿਡੀ ’ਤੇ ਦਿਤੇ ਜਾਣ ਵਾਲੇ ਰਸੋਈ ਗੈਸ ਸਿ¦ਡਰਾਂ ਦਾ ਕੋਟਾ ਹਰ ਸਾਲ ਘਟਾ ਕੇ 6 ਕਰ ਦੇਣ ਦੇ ਫ਼ੈਸਲੇ ਤੋਂ ਬਾਅਦ ਸਰਕਾਰ ਦਾ ਚਾਰੇ ਪਾਸੇ ਜ਼ੋਰਦਾਰ ਵਿਰੋਧ ਹੋਇਆ ਹੈ। ਸੂਤਰਾਂ ਅਨੁਸਾਰ ਹੁਣ ਸਰਕਾਰ ਉਕਤ ਗਿਣਤੀ ਵਧਾ ਕੇ 10 ਕਰ ਸਕਦੀ ਹੈ। ਸੂਤਰਾਂ ਨੇ ਦਸਿਆ ਕਿ ਸਰਕਾਰ ਇਸ ਗੱਲ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਕਿ ਸਬਸਿਡੀ ਵਾਲੇ 6 ਸਿ¦ਡਰਾਂ ਦੀ ਗਿਣਤੀ ਵਧਾ ਕੇ 8 ਜਾਂ 10 ਸਿ¦ਡਰਾਂ ਤਕ ਕਰ ਦਿਤੀ ਜਾਵੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੀ ਨਾਰਾਜ਼ਗੀ ਦੂਰ ਕਰਨ ਲਈ ਸਰਕਾਰ ਅਜਿਹਾ ਕੋਈ ਕਦਮ ਆਉਣ ਵਾਲੇ ਦਿਨਾਂ ’ਚ ਚੁੱਕ ਸਕਦੀ ਹੈ। ਸਰਕਾਰ ਨੇ ਪਿਛਲੇ ਹਫ਼ਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਸਨ ਅਤੇ ਉਸ ਤੋਂ ਬਾਅਦ ਉਸ ਨੇ ਰਸੋਈ ਗੈਸ ’ਤੇ ਮਿਲਣ ਵਾਲੀ ਸਬਸਿਡੀ ਨੂੰ 6 ਸਿ¦ਡਰਾਂ ਤਕ ਸੀਮਤ ਕਰ ਦਿਤਾ ਸੀ। ਇਸ ਤਰ੍ਹਾਂ ਖਪਤਕਾਰਾਂ ਨੂੰ ਸੱਤਵਾਂ ਸਿ¦ਡਰ ਬਾਜ਼ਾਰ ਦੀ ਕੀਮਤ ਤਕਰੀਬਨ 750 ਰੁਪਏ ਦੇ ਕੇ ਮਿਲ ਸਕਦਾ ਹੈ। ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਵਿਵੇਕ ਗੁਪਤਾ ਨੇ ਕਿਹਾ ਕਿ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਨੇ ਸਰਕਾਰ ਨੂੰ ਸਿਰਫ਼ ਗੈਸ ਸਿ¦ਡਰਾਂ ’ਤੇ ਹੀ ਨਹੀਂ ਸਗੋਂ ਐਫ਼.ਡੀ.ਆਈ. ਅਤੇ ਡੀਜ਼ਲ ਸਬੰਧੀ ਰੋਲ ਬੈਕ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਆਮ ਆਦਮੀ ਦੇ ਹਿਤ ਵਿਚ ਕਿਸੇ ਵੀ ਤਰ੍ਹਾਂ ਦੇ ਫ਼ੈਸਲੇ ਦਾ ਸਵਾਗਤ ਕਰੇਗੀ। ਕਲ ਤ੍ਰਿਣਮੂਲ ਕਾਂਗਰਸ ਦੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਪਾਰਟੀ ਅਪਣੀ ਭਵਿੱਖ ਦੀ ਰਣਨੀਤੀ ਤੈਅ ਕਰੇਗੀ। (ਪੀ.ਟੀ.ਆਈ.)