ਚੰਡੀਗੜ੍ਹ ਖਬਰਾਂ
 

ਮਸਤ ਮ¦ਗ ਥਾਣੇਦਾਰ ਵਜੋਂ ਜਚਦਾ ਹੈ ਦਰਸ਼ਨ ਔਲਖ

 

ਚੰਡੀਗੜ੍ਹ, 17 ਸਤੰਬਰ (ਅਬਰਾਵਾਂ) : ਪੰਜਾਬੀ ਸਿਨੇਮਾ ਜਗਤ ਵਿਚ ਨਵੀਆਂ ਪੈੜਾਂ ਪਾ ਰਿਹਾ ਅਦਾਕਾਰ ਦਰਸ਼ਨ ਔਲਖ ਇਕ ਵਾਰ ਫਿਰ ਨਵੀਂ ਪੰਜਾਬੀ ਫ਼ਿਲਮ ‘ਅੱਜ ਦੇ ਰਾਂਝੇ’ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਇਆ ਹੈ। ਪ੍ਰਸਿੱਧ ਫ਼ਿਲਮ ਨਿਰਦੇਸ਼ਕ ਮਨਮੋਹਨ ਸਿੰਘ ਦੀ ਇਸ ਫ਼ਿਲਮ ਵਿਚ ਦਰਸ਼ਨ ਔਲਖ ਇਕ ਮਸਤ ਮ¦ਗ ਥਾਣੇਦਾਰ ਦੀ ਭੂਮਿਕਾ ਵਿਚ ਆਇਆ ਹੈ। ਆਮ ਤੌਰ ’ਤੇ ਪੁਲਿਸ ਕਰਮਚਾਰੀਆਂ ’ਤੇ ਲੱਗਦੇ ਭ੍ਰਿਸ਼ਟ ਹੋਣ ਦੇ ਦੋਸ਼ਾਂ ਨੂੰ ਪੇਸ਼ ਕਰਦਿਆਂ ਦਰਸ਼ਨ ਨੇ ਇਕ ਹੰਢੇ ਹੋਏ ਪੁਲਿਸ ਅਧਿਕਾਰੀ ਵਾਂਗ ਅਪਣੀ ਡਿਊਟੀ ਦੇ ਹਰ ਪਹਿਲੂ ਨੂੰ ਗੰਭੀਰਤਾ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।
ਉਸ ਦਾ ਮੰਨਣਾ ਹੈ ਕਿ ਅੱਜ ਦੇ ਰਾਂਝੇ ਫ਼ਿਲਮ ਵਿਚ ਉਸ ਨੂੰ ਉਸ ਦੀ ਦਿੱਖ ਦੇ ਅਨੁਕੂਲ ਹੀ ਕਿਰਦਾਰ ਮਿਲਿਆ ਹੈ, ਜਿਸ ਨੂੰ ਪੂਰੀ ਤਰ੍ਹਾਂ ਨਿਭਾਉਣ ਲਈ ਉਸ ਨੇ ਭਰਪੂਰ ਮਿਹਨਤ ਕੀਤੀ ਹੈ। ਦਰਸ਼ਨ ਮੁਤਾਬਕ ਫ਼ਿਲਮ ਵਿਚ ਉਸ ਦੀ ਭੂਮਿਕਾ ਮੌਜਾਂ ਮਾਨਣ ਵਾਲੇ ਇਕ ਪੁਲਿਸ ਅਧਿਕਾਰੀ ਦੀ ਵਾਲੀ ਹੈ। ਉਸ ਦਾ ਕਹਿਣਾ ਹੈ ਕਿ ਫ਼ਿਲਮ ਦੀ ਕਹਾਣੀ, ਤਕਨੀਕ, ਫ਼ਿਲਮਾਂਕਣ, ਸੰਗੀਤ ਆਦਿ ਸੱਭ ਕੁੱਝ ਇਕ ਵਧੀਆ ਡੋਰ ਵਿਚ ਬੱਝੇ ਹੋਏ ਹਨ, ਜਿਹੜੇ ਦਰਸ਼ਕਾਂ ਦੀ ਪਰਖ ਦੀ ਕਸੌਟੀ ’ਤੇ ਖਰਾ ਉ¤ਤਰਣ ਦੇ ਯੋਗ ਹਨ। ਉਸ ਦਾ ਕਹਿਣਾ ਹੈ ਕਿ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ ਵਰਗੇ ਹਾਸਰਸ ਕਲਾਕਾਰਾਂ ਨਾਲ ਕੰਮ ਕਰ ਕੇ ਉਸ ਨੂੰ ਭਰਪੂਰ ਆਨੰਦ ਆਇਆ ਹੈ। ਉਸ ਨਾਲੋਂ ਵੀ ਜ਼ਿਆਦਾ ਮਨਮੋਹਨ ਸਿੰਘ ਵਰਗੇ ਚੋਟੀ ਦੇ ਨਿਰਦੇਸ਼ਕ ਦੀ ਨਿਰਦੇਸ਼ਨਾ ਤਹਿਤ ਕੰਮ ਕਰਨਾ ਵੀ ਮਾਨ ਵਾਲੀ ਗੱਲ ਹੈ। ਉਸ ਨੇ ਕਿਹਾ ਕਿ ਫ਼ਿਲਮ ਦੀ ਸਮੁੱਚੀ ਟੀਮ ਨੇ ਇਸ ਫ਼ਿਲਮ ਨੂੰ ਯਾਦਗਾਰੀ ਬਣਾਉਣ ਵਿਚ ਅਪਣਾ ਬਣਦਾ ਯੋਗਦਾਨ ਪਾਇਆ ਹੈ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.