ਕਾਬਲ, 16 ਸਤੰਬਰ: ਅਫ਼ਗ਼ਾਨਿਸਤਾਨ ਦੇ ਦਖਣੀ ਜਾਬੁਲ ਸੂਬੇ ਵਿਚ ਇਕ ਹਮਲੇ ਵਿਚ ਉ¤ਤਰ ਐਟਲਾਂਟਿਕ ਸੁਧੀ ਸੰਗਠਨ (ਨਾਟੋ) ਦੀ ਅਗਵਾਈ ਵਾਲੇ ਸੁਰੱਖਿਆ ਬਲਾਂ ਦੇ ਚਾਰ ਫ਼ੌਜੀ ਮਾਰੇ ਗਏ। ਸਮਝਿਆ ਜਾਂਦਾ ਹੈ ਕਿ ਇਸ ਹਮਲੇ ਨੂੰ ਅਫ਼ਗ਼ਾਨ ਪੁਲਿਸ ਨੇ ਅੰਜਾਮ ਦਿਤਾ। ਇਹ ਜਾਣਕਾਰੀ ਨਾਟੋ ਨੇ ਦਿਤੀ। ਵੈ¤ਬਸਾਈਟ ‘ਬੀ.ਬੀ.ਸੀ. ਡਾਟ ਕੋ ਡਾਟ ਯੂਕੇ’ ਅਨੁਸਾਰ ਇਸ ਹਮਲੇ ਵਿਚ ਕੁੱਝ ਅੰਤਰਰਾਸ਼ਟਰੀ ਫ਼ੌਜੀ ਜਖ਼ਮੀ ਵੀ ਹੋਏ ਹਨ। ਸਿਰਫ਼ ਦੋ ਦਿਨ ਪਹਿਲਾਂ ਇਕ ਨਾਕੇ ਉ¤ਤੇ ਪੁਲਿਸ ਦੀ ਵਰਦੀ ਵਾਲੇ ਇਕ ਵਿਅਕਤੀ ਨੇ ਦੋ ਬ੍ਰਿਟਿਸ਼ ਫ਼ੌਜੀਆਂ ਨੂੰ ਕਤਲ ਕਰ ਦਿਤਾ ਸੀ। ਦਖਣੀ ਅਫ਼ਗ਼ਾਨਿਸਤਾਨ ਸਥਿਤ ਨਾਟੋ ਦੇ ਕੈਂਪ ਬੇਸਿਨ ਟਿਕਾਨੇ ਉ¤ਤੇ ਸ਼ੁੱਕਰਵਾਰ ਨੂੰ ਤਾਲਿਬਾਨ ਅਤਿਵਾਦੀਆਂ ਦੇ ਹਮਲੇ ਵਿਚ ਦੋ ਅਮਰੀਕੀ ਮੈਰੀਨ ਮਾਰੇ ਗਏ ਸਨ। ਅਤਿਵਾਦੀਆਂ ਨੇ ਛੇ ਜਹਾਜ਼ਾਂ ਨੂੰ ਵੀ ਤਬਾਹ ਕਰ ਦਿਤਾ ਸੀ। ਤਾਲਿਬਾਨ ਦਾ ਕਹਿਣਾ ਹੈ ਕਿ ਇਹ ਹਮਲਾ ਇਸਲਾਮ ਦਾ ਮਜ਼ਾਕ ਉਡਾਣ ਵਾਲੀ ਫ਼ਿਲਮ ਦਾ ਬਦਲਾ ਲੈਣ ਲਈ ਕੀਤਾ। ਇਸ ਫ਼ਿਲਮ ਕਾਰਨ ਸਾਰੇ ਮੁਸਲਿਮ ਜਗਤ ਵਿਚ ਵਿਖਾਵੇ ਹੋ ਰਹੇ ਹਨ। (ਏਜੰਸੀ)