ਚੰਡੀਗੜ੍ਹ ਖਬਰਾਂ
 

ਕੇਂਦਰ ਪੰਜਾਬ ਦਾ ਅਰਥਚਾਰਾ ਹਿਲਾਉਣ ਦੀ ਤਾਕ ’ਚ : ਬੱਬੀ ਬਾਦਲ

 

ਅਜੀਤਗੜ੍ਹ, 16 ਸਤੰਬਰ (ਸਤਵਿੰਦਰ ਸਿੰਘ ਧੜਾਕ) : ਦੇਸ਼ ਦੇ ਕੀਮਤੀ ਸਰੋਤਾਂ ਵਿਚ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਕਰਨ ਤੋਂ ਬਾਅਦ  ਕੇਂਦਰ ਸਰਕਾਰ ਹੁਣ ਦੇਸ਼ ਦੇ ਕੀਮਤੀ ਸਰੋਤਾਂ ਨੂੰ ਲੁਟੇਰਿਆਂ ਦੇ ਹੱਥ ਵੇਚ ਦੇਣਾ ਚਾਹੁੰਦਾ ਹੈ ਜਿਸ ਨਾਲ ਲੋਕਾਂ ਦਾ ਪਾਰਲੀਮਾਨੀ ਲੋਕਤੰਤਰ ਤੋਂ ਵਿਸ਼ਵਾਸ ਟੁੱਟ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿਚ 5 ਰੁਪਏ ਦਾ ਵਾਧਾ ਕਰ ਕੇ ਅਤੇ ਰਸੋਈ ਗੈਸ ਤੋਂ ਸਬਸਿਡੀ ਹਟਾ ਕੇ ਹਰ ਵਰਗ ਦੇ ਮਹੀਨਾਵਾਰ ਬਜਟ ਹਿਲਾਅ ਕੇ ਰੱਖ ਦਿਤੇ ਹਨ। ਬੱਬੀ ਬਾਦਲ ਨੇ ਕੀਮਤਾਂ ਵਿਚ ਹੋਏ ਬੇਹਤਾਸ਼ਾ ਵਾਧੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਤੇਲ ਦੇ ਭਾਅ ਵਧਣ ਨਾਲ ਫ਼ਲਾਂ ਸਬਜੀਆਂ ਦੇ ਭਾਅ ਜਿਹੜੇ ਕਿ ਪਹਿਲਾਂ ਕੀ ਅਸਮਾਨੀ ਛੂਹ ਰਹੇ ਹਨ, ਹੋਰ ਵਧ ਜਾਣਗੇ ਜਿਸ ਨਾਲ ਕਿ ਦੇਸ਼ ਦੇ ਹਰ ਘਰ ਦੇ ਬਜਟ ਵਿਚ ਔਸਤਨ 2 ਹਜ਼ਾਰ ਦਾ ਵਾਧਾ ਹੋਵੇਗਾ।  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬੱਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਿਹਾ ਹੈ ਅਤੇ ਹੁਣ ਇਹ ਮਹਿੰਗਾਈ ਹੋਰ ਵੱਧ ਜਾਵੇਗੀ ਅਤੇ ਜੇਕਰ ਕੇਂਦਰ ਨੇ ਇਹ ਵਾਧਾ ਵਾਪਸ ਨਾ ਲਿਆ ਤਾਂ ਇਹ ਮਹਿੰਗਾਈ ਘਰੇਲੂ ਹਿੰਸਾ ਨੂੰ ਜਨਮ ਦੇਵੇਗੀ ਜਿਸ ਨਾਲ ਅਰਾਜਕਤਾ ਫ਼ੈਲਣ ਦਾ ਖ਼ਦਸ਼ਾ ਵਧ ਜਾਵੇਗਾ। ਦੂਜੇ ਪਾਸੇ ਕਿਸਾਨਾਂ ਅਤੇ  ਨੌਕਰੀਪੇਸ਼ਾਂ ਨੂੰ ਵੀ ਰੋਟੀ ਦੇ ਵੀ ਲਾਲੇ ਪੈ ਗਏ ਅਤੇ ਦੇਸ਼ ‘ਚ ਅਰਾਜਕਤਾ ਫ਼ੈਲਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜੋ ਕਿ ਘੋਟਾਲਿਆਂ ਦੀ ਸਰਕਾਰ ਦੇ ਤੌਰ ’ਤੇ ਦੁਨੀਆ ਭਰ ’ਚ ਮਸ਼ਹੂਰ ਹੋ ਰਹੀ ਹੈ ਅਤੇ ਦੁਨੀਆ ਭਰ ਦਾ  ਮੀਡੀਆ ਇਸ ਸਰਕਾਰ ਨੂੰ ਸੱਭ ਤੋਂ ਭ੍ਰਿਸ਼ਟ ਸਰਕਾਰ ਗਿਣ ਰਿਹਾ ਹੈ। ਉਨ੍ਹਾਂ ਕਾਂਗਰਸ ’ਤੇ ਵਰ੍ਹਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਕੁਦਰਤੀ ਸਰੋਤਾਂ ਦੀ ਲੁੱਟ ਕਰਵਾ ਰਹੀ ਹੈ ਦੂਜੇ ਪਾਸੇ ਵਿਕਾਸ ਦੇ ਨਾਮ ’ਤੇ ਕੁੱਝ ਸਰਮਾਏਦਾਰਾਂ ਨੂੰ ਫ਼ਾਇਦਾ ਦਿਵਾ ਕੇ ਦੇਸ਼ ਨੂੰ ਲੁੱਟਾਂ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੌਮਾਂਤਰੀ ਕੰਪਨੀਆਂ ਨੂੰ ਫ਼ਾਇਦਾ ਦੇਣ ਲਈ ਜੋ ਪਰਚੂਨ ਖੇਤਰ ’ਚ ਨਿਵੇਸ਼ ਕਰਨ ਪਿਛੇ ਵੀ ਕਾਂਗਰਸ ਪਾਰਟੀ ਦਾ ਵੱਡਾ ਘੋਟਾਲਾ ਸ਼ਾਮਲ ਹੈ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਇਨ੍ਹਾਂ ਸਿਆਸੀ ਲੁਟੇਰਿਆਂ ਦੇ ਮੁਖੀਆਂ ਹਨ ਜੋ ਲੋਕਾਂ ਨੂੰ ਵਿਕਾਸ ਦਰ ਦੀ ਦੁਹਾਈ ਦੇ ਕੇ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਲੋਕ ਹੁਣ ਇਨ੍ਹਾਂ ਲੂੰਬੜ ਚਾਲਾਂ ਤੋਂ ਨਿਕਲ ਚੁੱਕੇ ਹਨ। ਇਸ ਲਈ ਡੀਜ਼ਲ ਕੀਮਤਾਂ ’ਚ ਵਾਧਾ ਅਤੇ ਪਰਚੂਨ ਖੇਤਰ ਵਿਚ ਵਿਦੇਸ਼ੀ ਨਿਵੇਸ਼ ਕਾਂਗਰਸ ਦੀ ਕੇਂਦਰ ਸਰਕਾਰ ਦੇ ਤਾਬੂਤ ਵਿਚ ਇਕ ਆਖਰੀ ਕਿੱਲ ਸਾਬਤ ਹੋਵੇਗਾ। ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਜੋ ਕਿ ਪਹਿਲਾ ਹੀ ਪੰਜਾਬ ਵਿਰੋਧੀ ਰਹੀ ਹੈ ਉਸ ਦੇ ਇਨ੍ਹਾਂ ਦੋਹਾਂ ਫ਼ੈਸਲਿਆਂ ਨਾਲ ਪੰਜਾਬ ਦੀ ਕਿਸਾਨੀ ਭਾਰੀ ਸੰਕਟ ਵਿਚ ਆ ਜਾਵੇਗਾ। ਇਸ ਦੇ ਨਾਲ ਹੀ ਉਨ੍ਰਾਂ ਰਸੋਈ ਗੈਸ ਦੀ ਸਬਸਿਟੀ ਅਸਿੱਧੇ ਰੂਪ ’ਚ ਖ਼ਤਮ ਕਰਨ ’ਤੇ ਵੀ ਅਪਣਾ ਵਿਰੋਧ ਜਤਾਉਂਦੇ ਹੋਏ ਇਸ ਨੂੰ ਖ਼ਤਮ ਕਰਨ ਦੀ ਅਪੀਲ ਕੀਤੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.