ਚੰਡੀਗੜ੍ਹ ਖਬਰਾਂ
 

73 ਫ਼ੀ ਸਦੀ ਵੋਟਿੰਗ ਪੋਲ

 

ਚੰਡੀਗੜ੍ਹ, 15 ਸਤੰਬਰ (ਆਰ.ਐਸ. ਲਿਬਰੇਟ) : ਅੱਜ ਵਾਰਡ ਨੰਬਰ-7 ਦੀ ਉਪ ਚੋਣ ਲਈ ਵੋਟਿੰਗ ਸਮਾਪਤ ਹੋਈ। ਮਿਲੇ ਨਤੀਜੇ ਮੁਤਾਬਕ ਇਸ ਵਾਰ ਵੋਟਰ ਅਪਣੇ ਉਮੀਦਵਾਰਾਂ ਲਈ ਵੋਟ ਦਾ ਅਧਿਕਾਰ ਜ਼ਿਆਦਾ ਇਸਤੇਮਾਲ ਕਰਨ ਦੀ ਰੌਂਅ ਵਿਚ ਨਜ਼ਰ ਆਏ, ਜਿਸ ਕਾਰਨ 71 ਫ਼ੀ ਸਦੀ ਵੋਟ ਪੋਲ ਹੋਈ ਜਦੋਂ ਕਿ ਪਿਛਲੀ ਵਾਰ 71 ਫ਼ੀ ਸਦੀ ਵੋਟ ਹੀ ਪੋਲ ਹੋਈ ਸੀ।
ਜ਼ਿਕਰਯੋਗ ਹੈ ਕਿ ਜਿਥੇ ਇਸ ਜ਼ਿਆਦਾ ਵੋਟ ਪੋਲ ਹੋਣ ’ਤੇ ਲੋਕਾਂ ਦਾ ਵੋਟਿੰਗ ਲਈ ਰੁਝਾਨ ਵਧਿਆ ਨਜ਼ਰ ਆਇਆ, ਉਥੇ ਤਕਰੀਬਨ ਸਾਰੀਆਂ ਪਾਰਟੀਆਂ ਦੁਚਿੱਤੀ ਦੀ ਸਥਿਤੀ ਵਿਚ ਪਈਆਂ ਨਜ਼ਰ ਆਈਆਂ ਕਿਉਂਕਿ ਪਿਛਲੀ ਚੋਣ ਦੇ ਮੁਕਾਬਲੇ ਇਸ ਵਾਰ 548 ਵੋਟਾਂ ਜ਼ਿਆਦਾ ਪੋਲ ਹੋਈਆਂ ਹਨ। ਇਸ ਦੇ ਨਾਲ ਹੀ ਬੂਥ ਨੰਬਰ 6 ਦੇ ਮਹਿਲਾ ਵੋਟ ਅੰਕੜਿਆਂ ਨੂੰ ਛੱਡ ਕੇ ਮਰਦਾਂ ਮੁਕਾਬਲੇ 571 ਮਹਿਲਾਵਾਂ ਨੇ ਅਪਣਾ ਵੋਟ ਅਧਿਕਾਰ ਜ਼ਿਆਦਾ ਸੰਖਿਆ ਵਿਚ ਇਸਤੇਮਾਲ ਕੀਤਾ ਹੈ। ਪਹਿਲਾਂ ਮਲੋਆ ਪਿੰਡ ਦੇ ਜਿਸ ਵੋਟ ਬੈਂਕ ਕਾਰਨ ਭਾਜਪਾ ਉਮੀਦਵਾਰ ਪਿਛਲੀ ਵਾਰ ਜਿੱਤ ਹਾਸਲ ਕਰ ਗਈ ਸੀ, ਉਥੋਂ ਦੇ ਤਿੰਨਾਂ ਬੂਥਾਂ ਵਿਚ ਇਸ ਵਾਰ 3104 ਵੋਟਾ ਪੋਲ ਹੋਈਆਂ ਜਦੋਂ ਕਿ ਪਿਛਲੀ ਵਾਰ 2960 ਵੋਟਾਂ ਪੋਲ ਹੋਈਆਂ ਸਨ। ਇਨ੍ਹਾ ਬੂਥਾਂ ’ਤੇ ਜ਼ਿਆਦਾ ਵੋਟ ਪੋਲ ਹਾੋਣ ਕਾਰਨ ਜਿਥੇ ਭਾਜਪਾ ਖ਼ੁਦ ਨੂੰ ਮਜ਼ਬੂਤ ਸਮਝ ਰਹੀ ਹੈ ਉਥੇ ਇਹ ਵਧੀਆਂ ਵੋਟਾਂ ਬਸਪਾ ਤੇ ਕਾਂਗਰਸ ਦੇ ਹਿਸੇ ਉਨ੍ਹਾਂ ਦੇ ਆਗੂ ਮੰਨ ਰਹੇ ਹਨ ਪਰ ਇਨ੍ਹਾਂ ਸਮੀਕਰਨਾਂ ਕਾਰਨ ਅਜੇ ਕੋਈ ਵੀ ਪਾਰਟੀ ਖ਼ੁਦ ਨੂੰ ਜਿਤਿਆ ਮਹਿਸੂਸ ਨਹੀਂ ਕਰ ਰਹੀ। ਇਸ ਵਾਰ ਬੂਥ ਨੰਬਰ 8 ਅਤੇ 10 ਨੂੰ ਛੱਡ ਕੇ ਹਰ ਬੂਧ ’ਤੇ ਵੋਟਿੰਗ ਸੰਖਿਆ ਵਧੀ ਹੈ। ਇਥੇ ਵਿਸ਼ੇਸ਼ ਇਹ ਹੈ ਕਿ ਪਿਛਲੀ ਚੋਣ ਦੌਰਾਨ ਪ੍ਰਤੀ ਬੂਥ 936 ਵੋਟ ਪਏ ਜਦੋਂ ਕਿ ਇਸ ਉਪ ਚੋਣ ਵਿਚ ਪ੍ਰਤੀ ਬੂਥ 50 ਵੋਟਾਂ ਦਾ ਇਜਾਫ਼ਾ ਹੋਇਆ ਹੈ ਕਿਉਂਕਿ ਔਸਤਨ 986 ਵੋਟ ਪ੍ਰਤੀ ਬੂਥ ਭੁਗਤੇ ਹਨ। ਜ਼ਿਕਰਯੋਗ ਹੈ ਕਿ ਪਿਛਲੀ ਚੋਣ ਦੌਰਾਨ ਭਾਜਪਾ ਸਿਰਫ਼  ਬੂਥ ਨੰਬਰ 1, 2, 3 ਦੀਆਂ ਵੋਟਾਂ ਕਾਰਨ ਜਿੱਤ ਹਾਸਲ ਕਰ ਸਕੀ ਸੀ। ਇਨ੍ਹਾਂ ਤਿੰਨਾਂ ਬੂਥਾਂ ’ਤੇ ਪ੍ਰਤੀ ਬੂਧ ਔਸਤਨ 670 ਦੇ ਕਰੀਬ ਵੋਟਾਂ ਹਾਸਲ ਕਰ ਕੇ ਕੁਲ 2067 ਵੋਟਾਂ ਮਲੋਆ ਪਿੰਡ ’ਚੋਂ ਭਾਜਪਾ ਨੂੰ ਮਿਲੀਆਂ ਜਦੋਂ ਕਿ ਰਹਿੰਦੇ 8 ਬੂਥਾਂ ਵਿਚੋਂ ਪ੍ਰਤੀ ਬੂਥ 234 ਵੋਟਾਂ ਹਾਸਲ ਕਰ ਕੇ ਕੁਲ 1873 ਵੋਟਾ ਮਿਲੀਆਂ ਸਨ। ਇਨ੍ਹਾਂ ਅੰਕੜਿਆਂ ਮੁਤਾਬਕ ਇਕੱਲੇ ਪਿੰਡ ਮਲੋਆ ਵਿਚਲੇ 3 ਬੂਥ ਹੀ 8 ਬੂਥਾਂ ’ਤੇ ਭਾਰੂ ਰਹੇ ਜੋ ਹੁਣ ਨਹੀਂ ਜਾਪ ਰਹੇ ਕਿਉਂਕਿ ਚੋਣ ਪ੍ਰਚਾਰ ਦੌਰਾਨ ਉਤਰੇ ਭਾਜਪਾ ਉਮੀਦਵਾਰ ਦੇ ਨਜ਼ਦੀਕੀ ਸਮਝੇ ਜਾਂਦੇ ਸਪੋਟਰਾਂ ਦਾ ਵਿਵਾਦ ਥਾਣੇ ਤਕ ਪਹੁੰਚਣਾ ਅਪਣੇ ਖੁੱਸ ਰਹੇ ਵੋਟ ਬੈਂਕ ਕਾਰਨ ਮਾਮ ਚੰਦ ਰਾਣਾ ਦੇ ਪੁੱਤਰ ਵਲੋਂ ਪ੍ਰਚਾਰ ਕਰ ਰਹੀਆਂ ਮਹਿਲਾਵਾਂ ਤੇ ਮੋਟਰਸਾਈਕਲ ਚੜਾਉਣਾ ਆਦਿ ਘਟਨਾਵਾਂ ਨੇ ਆਮ ਲੋਕ ਰਾਏ ਮੁਤਾਬਕ ਜਿਥੇ ਰਾਣਾ ਪਰਵਾਰ ਦੇ ਹਉਮੈ ਭਰੇ ਚਰਿੱਤਰ ਨੂੰ ਦੇਖਦੇ ਪਾਸਾ ਵਟਿਆ ਹੈ ਉਥੇ ਭਾਜਪਾ ਨੇ ਵੀ ਆਮ ਲੋਕਾਂ ਦੀ ਪਾਰਟੀ ਨਾ ਹੋਣ ਦਾ ਨਾਮਣਾ ਖਟਿਆ ਜੋ ਦੂਹਰਾ ਨੁਕਸਾਨ ਭਾਜਪਾ ਦੀ ਝੋਲੀ ਪੈਂਦਾ ਨਜ਼ਰ ਆ ਰਿਹਾ ਹੈ।
ਦੋਨਾਂ ਰਾਸ਼ਟਰੀ ਪਾਰਟੀਆਂ ਦੇ ਵਿਚਕਾਰ ਇਕ ਮਜ਼ਬੂਤ ਧਿਰ ਬਣ ਕੇ ਇਸ ਉਪ ਚੋਣ ਵਿਚ ਬਸਪਾ ਉ¤ਭਰੀ ਹੈ ਹਾਲਾਂਕਿ ਪਹਿਲੇ ਚੋਣ ਪ੍ਰਚਾਰ ਦੇ ਦਿਨਾਂ ਵਿਚ ਇਸ ਦੀ ਸ਼ਾਖ ਕਮਜ਼ੋਰ ਹੁੰਦੀ ਨਜ਼ਰ ਆਈ ਪਰ ਅਵਤਾਰ ਸਿੰਘ ਕਰੀਮਪੁਰੀ ਅਤੇ ਨਰਿੰਦਰ ਕਸ਼ਯਮ ਜਿਹੇ ਬਸਪਾ ਦੇ ਉਚੇ ਕੱਦ ਵਾਲੇ ਨੇਤਾਵਾਂ ਦੀ ਹਾਜ਼ਰੀ ਫਿਰ ਬਸਪਾ ਵਰਕਰਾਂ ਵਿਚ ਰੂਹ ਫੂਕੀ ਤੇ ਮਹਿਲਾ ਕਾਂਗਰਸ ਵਿੰਗ ਦੀ ਜਨਰਲ ਸਕੱਤਰ ਚੰਚਲ ਮਾਹੀ ਤਕ ਨੂੰ ਅਪਣੇ ਵਿਚ ਸ਼ਾਮਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.