ਕੋਲੰਬੋ, 14 ਸਤੰਬਰ: ਸਸਮਿਤਾ ਮਲਿਕ ਦੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਮਹਿਲਾ ਦੱਖਣ ਏਸ਼ੀਆਈ ਫ਼ੁਟਬਾਲ ਫ਼ੈਡਰੇਸ਼ਨ (ਸੈਫ਼) ਚੈਂਪੀਅਨਸ਼ਿਪ ਵਿਚ ਅਫ਼ਗ਼ਾਨਿਸਤਾਨ ਨੂੰ 11-0 ਨਾਲ ਹਾਰ ਦੇ ਕੇ ਫ਼ਾਈਨਲ ਵਿਚ ਜਗ੍ਹਾ ਬਣਾਈ। ਭਾਰਤ ਲਈ ਸਸਮਿਤਾ ਨੇ 43ਵੇਂ, 60ਵੇਂ, 61ਵੇਂ ਅਤੇ 78ਵੇਂ ਮਿੰਟ ਵਿਚ ਜਦ ਕਿ ਯੁਮਨਾਮ ਕਮਲਾ ਦੇਵੀ ਨੇ ਚੌਥੇ, 57ਵੇਂ ਅਤੇ 90ਵੇਂ ਮਿੰਟ ਵਿਚ, ਪ੍ਰਮੇਸ਼ਵਰੀ ਦੇਵੀ ਨੇ 31ਵੇਂ, ਕਪਤਾਨ ਓਇਨਮ ਬੇਮ ਬੇਮ ਦੇਵੀ ਨੇ 40ਵੇਂ ਅਤੇ 70ਵੇਂ ਮਿੰਟ ਅਤੇ ਪਿੰਕੀ ਬੋਮਪਾਲ ਨੇ 80ਵੇਂ ਮਿੰਟ ਵਿਚ ਗੋਲ ਦਾਗ਼ੇ। ਹੁਣ ਭਾਰਤੀ ਟੀਮ ਐਤਵਾਰ ਨੂੰ ਖ਼ਿਤਾਬੀ ਮੁਕਾਬਲੇ ਵਿਚ ਨੇਪਾਲ ਅਤੇ ਮੇ²ਜ਼ਬਾਨ ਸ੍ਰੀਲੰਕਾ ਵਿਚ ਹੋਣ ਵਾਲੇ ਸੈਮੀਫ਼ਾਈਨਲ ਦੀ ਜੇਤੂ ਟੀਮ ਨਾਲ ਭਿੜੇਗੀ। (ਏਜੰਸੀ)