ਬੈਰਗਾਮੋ (ਇਟਲੀ), 2 ਅਗੱਸਤ (ਰਣਜੀਤ ਸਿੰਘ ਗਰੇਵਾਲ): ਇਟਲੀ ਦੇ ਬ੍ਰੇਸੀਆ ਜ਼ਿਲ੍ਹੇ ਦੇ ਪੈਂਦੇ ਪਿੰਡ ਪਿਆਨ ਕਮੂਨੋਂ ਵਿਚ ਵੀਰਵਾਰ ਸਵੇਰੇ ਤਕਰੀਬਨ 11 ਵਜੇ ਦੋ ਗੋਲਫ਼ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਇਸ ਮਾਮਲੇ ਵਿਚ ਸਾਰੀ ਗ਼ਲਤੀ ਕਾਲੀ ਗੱਡੀ ਚਲਾ ਰਹੀ ਮਾਰਾ ਨਾਮ ਦੀ ਕੁੜੀ ਦੀ ਸਾਹਮਣੇ ਆਈ ਹੈ। ਦੋਵੇਂ ਹੀ ਗੱਡੀਆਂ ਕਾਫ਼ੀ ਤੇਜ਼ ਰਫ਼ਤਾਰ ’ਤੇ ਆ ਰਹੀਆਂ ਸਨ ਅਤੇ ਇਥੇ ਪੈਂਦੇ ਇਕ ਮੋੜ ’ਤੇ ਇਸ ਗੋਰੀ ਕੁੜੀ ਨੇ ਆਵਾਜਾਈ ਦੇ ਸੰਕੇਤਾਂ ਵੱਲ ਧਿਆਨ ਨਾ ਦਿੰਦਿਆਂ ਇਸ ਹਾਦਸੇ ਨੂੰ ਅੰਜ਼ਾਮ ਦਿਤਾ। ਮਿਲੀ ਜਾਣਕਾਰੀ ਅਨੁਸਾਰ ਇਹ ਕਾਰ ਉਸ ਦੇ ਬੁਆਏ ਫ਼ਰੈਂਡ ਦੀ ਸੀ ਜਿਸ ਦਾ ਕਾਫ਼ੀ ਨੁਕਸਾਨ ਹੋ ਗਿਆ ਅਤੇ ਏਅਰ ਬੈਗ ਵੀ ਖੁੱਲ੍ਹ ਗਏ । ਪੁਲਿਸ ਨੇ ਇਸ ਗੋਰੀ ਦਾ ਲਾਇਸੰਸ ਮੌਕੇ ’ਤੇ ਹੀ ਜ਼ਬਤ ਕਰ ਲਿਆ ਅਤੇ ਉਸ ਨੂੰ ਭਾਰੀ ਜੁਰਮਾਨਾ ਲਗਾਇਆ ।