ਹਰਿਆਣਾ ਖਬਰਾਂ
 

ਗੱਤਕਾ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ

 

ਨਵੀਂ ਦਿੱਲੀ, 13 ਸਤੰਬਰ (ਅਮਨਦੀਪ ਸਿੰਘ) : ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪੱਛਮੀ ਦਿੱਲੀ ਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਤਿਲਕ ਨਗਰ ਵਿਖੇ ਵਿਸ਼ੇਸ਼ ਗੱਤਕਾ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿਚ ਦਿੱਲੀ ਦੇ 10 ਵੱਖ-ਵੱਖ ਅਖਾੜਿਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚੋਂ ਬਾਬਾ ਦੀਪ ਸਿੰਘ ਰਣਜੀਤ ਅਖਾੜਾ, ਕ੍ਰਿਸ਼ਨਾ ਨਗਰ ਨੇ ਪਹਿਲੇ  ਇਨਾਮ ’ਤੇ ਅਪਣਾ ਕਬਜ਼ਾ ਜਮਾ ਲਿਆ, ਜਦਕਿ ਹਰਗੋਬਿੰਦ ਅਜੀਤ ਅਖਾੜਾ ਦੂਜੇ ਅਤੇ ਦਸ਼ਮੇਸ਼ ਦਲ ਅਖਾੜਾ ਤੀਜੇ ਸਥਾਨ ’ਤੇ ਰਿਹਾ। ਇਹ ਮੁਕਾਬਲੇ ਦਿੱਲੀ ਕਮੇਟੀ ਦੇ ਸ਼ਸਤਰ ਵਿਦਿਆ ਖੇਡਾਂ ਦੇ ਚੇਅਰਮੈਨ ਜਥੇ: ਗੁਰਚਰਨ ਸਿੰਘ ਗੱਤਕਾ ਮਾਸਟਰ ਦੀ ਅਗਵਾਈ ਹੇਠ ਕਰਵਾਏ ਗਏ। ਮੁਕਾਬਲੇ ਦੀ ਜੇਤੂ ਟੀਮਾਂ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ 15 ਹਜ਼ਾਰ, 10 ਹਜ਼ਾਰ ਤੇ 8 ਹਜ਼ਾਰ ਰੁਪਏ ਦੇ ਨਕਦ ਇਨਾਮ, ਯਾਦਗਾਰੀ ਚਿਨ੍ਹ, ਸਰਟੀਫਿਕੇਟ ਤੇ ਸਿਰਪਾਉ ਦੇ ਕੇ ਨਿਵਾਜਿਆ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦ ਸ਼ਸਤਰ ਵਿਦਿਆ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕੀਤਾ ਜਾਵੇਗਾ। ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਸ਼ਸਤਰ ਵਿਦਿਆ ਖੇਡਾਂ ਦੇ ਚੇਅਰਮੈਨ ਤੇ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਜਥੇ:ਗੁਰਚਰਨ ਸਿੰਘ ਗੱਤਕਾ ਮਾਸਟਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ’ਚ ਸਹਾਈ ਹੋਣਗੇ।

ਇਸ ਆਰਟੀਕਲ ਤੇ ਤੁਹਾਡੀ ਟਿੱਪਣੀ

Advertisement

Rozana Spokesman
Corporate Office : #3037 Sector-19D, Chandigarh
Phone: +91 - 172 - 5069033, 2542033, 2542066
Fax : +91 - 172 - 2542488
Press : Ph. +91 - 172-3047671-72
Fax: +91 - 172-3047676, 85-87
Email : editor@rozanaspokesman.com
Copyright © 2012 Rozana Spokesman c/o Jagjit Publishing Co. Pvt. Ltd. All rights reserved.